<font face="mangal" size="3">ਵਿਕਰੀ ਦੇ ਬਿੰਦੂਆਂ (POS) ਤੇ ਨਕਦੀ ਕਢਵਾਉਣਾ – ਨਕਦੀ ਕਢਵਾ - ਆਰਬੀਆਈ - Reserve Bank of India
ਵਿਕਰੀ ਦੇ ਬਿੰਦੂਆਂ (POS) ਤੇ ਨਕਦੀ ਕਢਵਾਉਣਾ – ਨਕਦੀ ਕਢਵਾਉਣ ਦੀ ਸੀਮਾ ਅਤੇ ਗਾਹਕ ਫੀਸ/ ਚਾਰਜ ਵਿੱਚ ਢਿੱਲ
RBI/2016-17/140 18 ਨਵੰਬਰ 2016 ਚੇਅਰਮੈਨ ਤੇ ਪ੍ਰਬੰਧ ਨਿਦੇਸ਼ਕ/ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਮਾਨ/ ਸ਼੍ਰੀਮਤੀ ਜੀ ਵਿਕਰੀ ਦੇ ਬਿੰਦੂਆਂ (POS) ਤੇ ਨਕਦੀ ਕਢਵਾਉਣਾ – ਨਕਦੀ ਕਢਵਾਉਣ ਦੀ ਸੀਮਾ ਅਤੇ ਗਾਹਕ ਫੀਸ/ ਚਾਰਜ ਵਿੱਚ ਢਿੱਲ ਸਾਡੇ ਸਰਕੂਲਰਾਂ DPSS.CO.PD.No.147/02.14.003/2009-10 ਮਿਤੀ ਜੁਲਾਈ 22, 2009, DPSS.CO.PD.No.563/02.14.003/2013-14 ਮਿਤੀ ਸਿਤੰਬਰ 5, 2013 ਅਤੇ DPSS.CO.PD.No.449/02.14.003/2015-16 ਮਿਤੀ ਅਗਸਤ 27, 2015 ਤੇ ਇੱਕ ਹਵਾਲੇ ਦਾ ਸੱਦਾ ਦਿੱਤਾ ਜਾਂਦਾ ਹੈ – POS ਤੋਂ ਨਕਦੀ ਕਢਵਾਉਣ ਸੰਬੰਧੀ, ਜੋ POS ਬੈਂਕਾਂ ਵਲੋਂ ਜਾਰੀ ਵੱਖ ਵੱਖ ਥਾਵਾਂ ਲਈ ਨਿਰਧਾਰਿਤ ਪ੍ਰਤਿਦਿਨ ਸੀਮਾ ਵਾਲੇ ਸਾਰੇ ਡੈਬਿਟ ਕਾਰਡ/ ਓਪਨ ਲੂਪ ਪ੍ਰੀਪੇਡ ਕਾਰਡ ਲਈ ਯੋਗ ਹਨ। 2. ਮੌਜੂਦਾ 500 ਅਤੇ 1000 ਦੇ ਬੈਂਕ ਨੋਟਾਂ (SBN- ਨਿਰਧਾਰਿਤ ਬੈਂਕ ਨੋਟ) ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨ ਤੋਂ ਬਾਅਦ – ਰਿਜ਼ਰਵ ਬੈਂਕ ਨੇ ਸਰਕੂਲਰ DPSS.CO.PD.No.1240/02.10.004/2016-2017 ਮਿਤੀ ਨਵੰਬਰ 14, 2016,ਰਾਹੀਂ ਬੈਂਕਾਂ ਨੂੰ ਬਚਤ ਖਾਤਾ ਉਪਭੋਗਤਾਵਾਂ ਵਲੋਂ 10 ਨਵੰਬਰ 2016 ਤੋਂ 30 ਦਿਸੰਬਰ 2016 ਤੱਕ ਸਾਰੇ ਏ.ਟੀ.ਐਮਾਂ ਤੇ ਕਰੇ ਗਏ ਲੈਣ- ਦੇਣ ਉੱਤੇ ਲਾਏ ਜਾਂਦੇ ਏਟੀਐਮ ਚਾਰਜ ਨੂੰ ਹਟਾਉਣ ਦੀ ਹਦਾਇਤ ਦਿੱਤੀ ਗਈ ਹੈ, ਜੋ ਕਿ ਸਮੀਖਿਆ ਦੇ ਵਿਸ਼ੇ ਤੇ ਹੈ। 3. ਇੱਕ ਹੋਰ ਗਾਹਕ ਸੰਬੰਧੀ ਕਦਮ ਦੇ ਤੌਰ ਤੇ, ਇਹ ਫੈਸਲਾ ਲਿਆ ਗਿਆ ਹੈ (i) ਸਾਰੇ ਸੈਂਟਰਾਂ (ਟੀਏਰ 1 ਤੋਂ 6) ਉੱਤੇ ਇਸ ਸੁਵਿਧਾ ਦੇ ਯੋਗ ਸਾਰੇ ਵਪਾਰੀ ਅਦਾਰਿਆਂ ਲਈ POS ਤੋਂ ਨਕਦੀ ਕਢਵਾਉਣ ਦੀ ਸੀਮਾ (ਭਾਰਤੀ ਬੈਂਕਾਂ ਵਲੋਂ ਜਾਰੀ ਸਾਰੇ ਡੈਬਿਟ ਕਾਰਡ ਅਤੇ ਓਪਨ ਸਿਸਟਮ ਪ੍ਰੀਪੇਡ ਕਾਰਡਾਂ ਲਈ) , ਜੋ ਕਿ 2000 ਰੁਪਏ ਹੈ, ਨੂੰ ਬਰਾਬਰ ਕਰ ਦਿੱਤਾ ਗਿਆ ਹੈ । (ii)ਕਿਸੇ ਵੀ ਤਰਾਂ ਦੇ ਉਪਭੋਗਤਾ ਚਾਰਜ ਅਜਿਹੇ ਲੈਣ-ਦੇਣ ਉੱਤੇ ਨਹੀਂ ਲਗਾਏ ਜਾਣਗੇ । 4. ਉਪਰੋਕਤ ਇਸ ਸਰਕੂਲਰ ਦੀ ਮਿਤੀ ਤੋਂ ਪ੍ਰਭਾਵ ਵਿੱਚ ਆ ਜਾਵੇਗਾ ਅਤੇ 30 ਦਿਸੰਬਰ 2016 ਤੱਕ ਲਾਗੂ ਰਹੇਗਾ, ਜੋ ਕਿ ਸਮੀਖਿਆ ਹੇਠ ਹੋਵੇਗਾ। 5. ਇਸ ਸਬੰਧ ਵਿਚ ਹੋਰ ਸਾਰੇ ਪ੍ਰਚਲਿਤ ਨਿਰਦੇਸ਼ ਨਹੀਂ ਬਦਲਣਗੇ। 6. ਇਹ ਨਿਰਦੇਸ਼ ਅਨੁਭਾਗ 10(2) ਹੇਠਾਂ ਜਾਰੀ ਕੀਤਾ ਗਿਆ ਹੈ , ਭੁਗਤਾਨ ਅਤੇ ਬੰਦੋਬਸਤ ਸਿਸਟਮ ਐਕਟ ਦੇ ਅਨੁਭਾਗ 18 ਨਾਲ ਪੜ੍ਹੋ, (2007 ਦਾ ਐਕਟ 51 ) . ਆਪ ਜੀ ਦਾ ਵਿਸ਼ਵਾਸਪਾਤਰ (ਨੰਦਾ ਐਸ ਦਵੇ) |