<font face="mangal" size="3">500 ਤੇ 1000 ਰੁਪਏ ਦੇ ਮੌਜੂਦਾ ਨਿਰਧਾਰਿਤ ਬੈਂਕ ਨੋਟਾਂ ਦੀ ਕਨੂ - ਆਰਬੀਆਈ - Reserve Bank of India
500 ਤੇ 1000 ਰੁਪਏ ਦੇ ਮੌਜੂਦਾ ਨਿਰਧਾਰਿਤ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ-ਬੈਂਕ ਨੋਟ- ਵਿਆਹ ਦੇ ਜਸ਼ਨ ਦੇ ਉਦੇਸ਼ ਲਈ ਨਕਦੀ ਕਢਵਾਉਣਾ- ਸੋਧ
RBI/2016-17/149 22 ਨਵੰਬਰ 2016 ਚੇਅਰਮੈਨ / ਪ੍ਰਬੰਧ ਨਿਦੇਸ਼ਕ/ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਮਾਨ ਜੀ, 500 ਤੇ 1000 ਰੁਪਏ ਦੇ ਮੌਜੂਦਾ ਨਿਰਧਾਰਿਤ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ-ਬੈਂਕ ਨੋਟ- ਵਿਆਹ ਦੇ ਜਸ਼ਨ ਦੇ ਉਦੇਸ਼ ਲਈ ਨਕਦੀ ਕਢਵਾਉਣਾ- ਸੋਧ ਕਿਰਪਾ ਕਰਕੇ ਸਾਡੇ ਸਰਕੂਲਰ ਨੰ DCM (Plg) ਨ. 1320/10.27.00/2016-17 ਮਿਤੀ 21 ਨਵੰਬਰ 2016 ਵੇਖੋ। ਉਕਤ ਸਰਕੁਲਰ ਦੇ ਪੈਰਾ 2 vi (c) ਵਿੱਚ ਸ਼ਾਮਿਲ ਨਿਰਦੇਸ਼ ਨੂੰ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ, ਹੇਠ ਲਿਖੇ ਅਨੁਸਾਰ: ਕਢਵਾਈ ਗਈ ਨਕਦੀ ਜਿਹਨਾਂ ਵਿਅਕਤੀਆਂ ਨੂੰ ਭੁਗਤਾਨ ਕਰਨ ਦੀ ਤਜਵੀਜ਼ ਹੈ, ਉਹਨਾਂ ਦੀ ਵੇਰਵਾ ਸੂਚੀ ਸਮੇਤ ਅਜਿਹੇ ਵਿਅਕਤੀਆਂ ਦਾ ਐਲਾਨ ਉਹਨਾਂ ਕੋਲ ਬੈਂਕ ਖਾਤਾ ਨਹੀਂ ਹੈ, ਜਿਥੇ ਨਕਦੀ ਭੁਗਤਾਨ ਦੀ ਤਜਵੀਜ਼ 10000 ਰੁਪਏ ਜਾਂ ਉਸ ਤੋਂ ਜ਼ਿਆਦਾ ਹੈ । ਸੂਚੀ ਵਿੱਚ ਓਹ ਮਕਸਦ ਜ਼ਾਹਰ ਹੋਣਾ ਚਾਹੀਦਾ ਹੈ ਜਿਸ ਲਈ ਪ੍ਰਸਤਾਵਿਤ ਭੁਗਤਾਨ ਹੋਣਾ ਹੈ। ਆਪ ਜੀ ਦਾ ਵਿਸ਼ਵਾਸਪਤਰ, (ਪੀ ਵਿਜਯਾ ਕੁਮਾਰ) |