RbiSearchHeader

Press escape key to go back

Past Searches

Theme
Theme
Text Size
Text Size
S1

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

78498756

500 ਤੇ 1000 ਰੁਪਏ ਦੇ ਨਿਰਧਾਰਿਤ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ- ਵਿਆਹ ਦੇ ਜਸ਼ਨ ਦੇ ਉਦੇਸ਼ ਲਈ ਨਕਦੀ ਕਢਵਾਉਣਾ

RBI/2016-17/145
DCM (Plg) No.1320/10.27.00/2016-17

21 ਨਵੰਬਰ 2016

ਚੇਅਰਮੈਨ / ਪ੍ਰਬੰਧ ਨਿਦੇਸ਼ਕ/ਮੁੱਖ ਕਾਰਜਕਾਰੀ ਅਧਿਕਾਰੀ
ਪਬਲਿਕ ਖੇਤਰ ਬੈਂਕਾਂ/ ਪ੍ਰਾਇਵੇਟ ਖੇਤਰ ਬੈਂਕਾਂ/ ਵਿਦੇਸ਼ੀ ਬੈਂਕਾਂ
ਖੇਤਰੀ ਗ੍ਰਾਮੀਣ ਬੈਂਕਾਂ/ ਸ਼ਹਿਰੀ ਸਹਿਕਾਰੀ ਬੈਂਕਾਂ/ ਰਾਜ ਸਹਿਕਾਰੀ ਬੈਂਕਾਂ/ ਜਿਲਾ ਮੱਧ ਸਹਿਕਾਰੀ ਬੈਂਕ

ਸ਼੍ਰੀਮਾਨ ਜੀ,

500 ਤੇ 1000 ਰੁਪਏ ਦੇ ਨਿਰਧਾਰਿਤ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ- ਵਿਆਹ ਦੇ ਜਸ਼ਨ ਦੇ ਉਦੇਸ਼ ਲਈ ਨਕਦੀ ਕਢਵਾਉਣਾ

ਕਿਰਪਾ ਕਰਕੇ ਸੁਰਖੀ ਵਿਸ਼ੇ ਤੇ ਸਾਡੇ ਸਰਕੂਲਰ ਨੰ DCM (Plg) ਨ. 1226/10.27.00/2016-17 ਮਿਤੀ 08 ਨਵੰਬਰ 2016 ਦਾ ਪੈਰਾ (i)- ਵੇਖੋ।

2. ਪਬਲਿਕ ਦੇ ਮੈਂਬਰਾ ਵਲੋਂ ਆਪਣੇ ਵਾਰਡ ਦੇ ਵਿਆਹ ਦੇ ਜਸ਼ਨ ਨੂੰ ਮਨਾਉਣ ਲਈ ਵਿਆਹ ਨਾਲ ਸਬੰਧਤ ਖਰਚੇ ਨੂੰ ਪੂਰਾ ਕਰਨ ਲਈ ਆਪਣੇ ਬੈਂਕ ਡਿਪਾਜ਼ਿਟ ਖਾਤਿਆਂ ਵਿਚੋਂ ਨਕਦ ਕਢਵਾਉਣ ਦੀ ਉੱਚ ਸੀਮਾ ਨੂੰ ਮਨਜੂਰ ਕਰਨ ਦਾ ਫੈਸਲਾ ਕੀਤਾ ਗਿਆ ਹੈ । ਫਿਰ ਵੀ, ਬੈਂਕਾਂ ਨੂੰ ਪਰਿਵਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਓਹ ਨਾਨ-ਕੈਸ਼ ਸਰੋਤਾਂ ਜਿਵੇ ਕਿ ਚੈਕ/ਡ੍ਰਾਫਟ , ਕ੍ਰੇਡਿਟ/ਡੈਬਿਟ ਕਾਰਡ , ਪ੍ਰੀਪੇਡ ਕਾਰਡ, ਮੋਬਾਇਲ ਟ੍ਰਾੰਸਫਰ, ਇੰਟਰਨੇਟ ਬੈਂਕਿੰਗ ਚੈੱਨਲ , ਨੈਫਟ/ਆਰ. ਟੀ. ਜੀ. ਏਸ. ਦੁਆਰਾ ਵਿਆਹ ਦੇ ਖਰਚੇ ਕਰਨ । ਇਸ ਲਈ ਨਕਦੀ ਕਢਵਾਉਣ ਦੀ ਮਨਜੂਰੀ ਦੇਣ ਸਮੇ ਪਬਲਿਕ ਦੇ ਮੈਂਬਰਾਂ ਨੂੰ ਸਲਾਹ ਦੇਣੀ ਚਾਹੀਦੀ ਹੈ ਕਿ ਓਹ ਨਕਦੀ ਨਾਲ ਸਿਰਫ ਓਹੀ ਖਰਚੇ ਕਰਨ ਜੋ ਕਿ ਨਕਦੀ ਨਾਲ ਹੀ ਕੀਤੇ ਜਾ ਸਕਦੇ ਹਨ। ਨਕਦ ਕਢਵਾਉਣਾ ਹੇਠ ਲਿਖੇ ਹਾਲਾਤਾਂ ਦੇ ਅਧੀਨ ਹੋਣਾ ਚਾਹੀਦਾ ਹੈ:

1. 30 ਦਿਸੰਬਰ 2016 ਤੱਕ ਬੈਂਕ ਡਿਪੋਜ਼ਿਟ ਖਾਤਿਆਂ ਵਿਚੋਂ 8 ਨਵੰਬਰ 2016 ਵਾਲੇ ਦਿਨ ਕਾਰੋਬਾਰ ਬੰਦ ਹੋਣ ਤੱਕ ਕ੍ਰੇਡਿਟ ਦੇ ਬਕਾਏ ਵਿਚੋਂ ਵੱਧ ਤੋਂ ਵੱਧ 2,50,000 ਰੁਪਏ ਕਢਵਾਉਣ ਦੀ ਇਜਾਜ਼ਤ ਹੈ।

2. ਨਕਦੀ ਕਢਵਾਉਣ ਦੀ ਇਜਾਜ਼ਤ ਸਿਰਫ ਉਹਨਾਂ ਖਾਤਿਆਂ ਵਿਚੋਂ ਹੈ ਜੋ ਪੂਰੇ ਕੇਵਾਇਸੀ ਅਨੁਕੂਲ ਹਨ।

3. ਰਕਮ ਸਿਰਫ ਤਾਂ ਹੀ ਕਢਵਾਈ ਜਾ ਸਕਦੀ ਹੈ ਜੇਕਰ ਵਿਆਹ ਦੀ ਮਿਤੀ 30 ਦਿਸੰਬਰ 2016 ਜਾਂ ਉਸ ਤੋਂ ਪਹਿਲਾਂ ਦੀ ਹੈ।

4. ਨਕਦੀ ਸਿਰਫ ਮਾਤਾ ਜਾਂ ਪਿਤਾ ਜਾਂ ਜਿਸ ਵਿਅਕਤੀ ਦਾ ਵਿਆਹ ਹੈ , ਉਸ ਵਲੋਂ ਹੀ ਕਢਵਾਈ ਜਾ ਸਕਦੀ ਹੈ। (ਇਹਨਾਂ ਵਿਚੋਂ ਸਿਰਫ ਇੱਕ ਜਣੇ ਨੂੰ ਹੀ ਨਕਦੀ ਕਢਵਾਉਣ ਦੀ ਇਜਾਜ਼ਤ ਹੈ)

5. ਕਿਓਂਕਿ ਕਢਵਾਈ ਹੋਈ ਪ੍ਰਸਤਾਵਿਤ ਰਕਮ ਨਕਦ ਭੁਗਤਾਨ ਲਈ ਵਰਤਣ ਦਾ ਮਤਲਬ ਹੈ, ਇਹ ਸਥਾਪਿਤ ਕਰਨਾ ਪਵੇਗਾ ਕਿ ਜਿਸ ਵਿਅਕਤੀ ਨੂੰ ਭੁਗਤਾਨ ਕਰਨਾ ਹੈ , ਉਸ ਦਾ ਕੋਈ ਬੈਂਕ ਖਾਤਾ ਨਹੀਂ ਹੈ।

6. ਨਕਦੀ ਕਢਵਾਉਣ ਦੀ ਐੱਪਲਿਕੇਸ਼ਨ ਦੇ ਨਾਲ ਨਿਮਨਲਿਖਿਤ ਦਸਤਾਵੇਜ਼ ਹੋਣੇ ਚਾਹੀਦੇ ਹਨ:

(ਓ) ਅਨੁਬੰਧ ਦੇ ਅਨੁਸਾਰ ਇੱਕ ਐੱਪਲਿਕੇਸ਼ਨ

(ਅ) ਵਿਆਹ ਦਾ ਸਬੂਤ, ਸਮੇਤ ਸੱਦਾ ਪਾਤਰ, ਪੇਸ਼ਗੀ ਭੁਗਤਾਨ , ਜੋ ਹੋ ਚੁੱਕੇ ਹਨ, ਦੀਆਂ ਰਸੀਦਾਂ ਦੀਆਂ ਕਾਪੀਆਂ, ਜਿਵੇ ਕਿ ਮੈਰਿਜ ਹਾਲ ਦੀ ਬੂਕਿੰਗ , ਕੇਟਰਰਸ ਨੂੰ ਪੇਸ਼ਗੀ ਭੁਗਤਾਨ, ਆਦਿ

(ਈ) ਵਿਅਕਤੀਆਂ ਦੀ ਵੇਰਵਾ ਸੂਚੀ, ਜਿਹਨਾਂ ਨੂੰ ਕਢਵਾਈ ਹੋਈ ਨਕਦੀ ਦਾ ਭੁਗਤਾਨ ਕਰਨਾ ਹੈ , ਇਸ ਦੇ ਨਾਲ ਅਜਿਹੇ ਵਿਅਕਤੀਆਂ ਦਾ ਐਲਾਨ ਕਿ ਉਹਨਾਂ ਕੋਲ ਕੋਈ ਬੈਂਕ ਖਾਤਾ ਨਹੀਂ ਹੈ । ਸੂਚੀ ਵਿੱਚ ਮਕਸਦ ਜ਼ਾਹਰ ਕਰਨਾ ਚਾਹੀਦਾ ਹੈ ਜਿਸ ਦੇ ਲਈ ਪ੍ਰਸਤਾਵਿਤ ਭੁਗਤਾਨ ਕੀਤੇ ਜਾ ਰਹੇ ਹਨ।

3. ਬੈਂਕ ਨੂੰ ਸਬੂਤ ਦਾ ਇੱਕ ਸਹੀ ਰਿਕਾਰਡ ਰਖਣਾ ਹੋਵੇਗਾ ਅਤੇ ਜੇਕਰ ਲੋੜ ਪਵੇਗੀ , ਤਸਦੀਕ ਲਈ ਅਧਿਕਾਰੀਆਂ ਸਾਹਮਣੇ ਪੈਦਾ ਕਰਨਾ ਹੋਵੇਗਾ । ਇਸ ਸਕੀਮ ਦੀ ਸਮੀਖਿਆ ਪ੍ਰਮਾਣਿਕਤਾ/ ਬੋਨਾ ਫਾਈਡ ਦੇ ਆਧਾਰ ਤੇ ਕੀਤੀ ਜਾਵੇਗੀ।

ਆਪ ਜੀ ਦਾ ਵਿਸ਼ਵਾਸਪਾਤਰ

(ਪੀ ਵਿਜਯਾ ਕੁਮਾਰ)
ਚੀਫ਼ ਜਨਰਲ ਮੈਨੇਜਰ

ਨੱਥੀ: ਉਪਰੋਕਤ ਅਨੁਸਾਰ

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

Scan Your QR code to Install our app

RbiWasItHelpfulUtility

ਕੀ ਇਹ ਪੇਜ ਲਾਭਦਾਇਕ ਸੀ?