<font face="mangal" size="3">ਨਿਰਧਾਰਿਤ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱ - ਆਰਬੀਆਈ - Reserve Bank of India
ਨਿਰਧਾਰਿਤ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ- ਨਕਦੀ ਕਢਵਾਉਣ ਦੀ ਸੀਮਾ
RBI/2016-17/142 21 ਨਵੰਬਰ 2016 ਚੇਅਰਮੈਨ / ਪ੍ਰਬੰਧ ਨਿਦੇਸ਼ਕ/ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਮਾਨ ਜੀ, ਨਿਰਧਾਰਿਤ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ- ਨਕਦੀ ਕਢਵਾਉਣ ਦੀ ਸੀਮਾ ਕਿਰਪਾ ਕਰਕੇ ਸਾਡੇ ਸਰਕੂਲਰ DCM (Plg) ਨ. 1274/10.27.00/2016-17 ਮਿਤੀ 14 ਨਵੰਬਰ 2016 ਦਾ ਪੈਰਾ (i)- ਅਤਿਰਿਕਤ ਸਹੂਲਤਾਂ ਵੇਖੋ- ਜਿਸ ਦੇ ਅਨੁਸਾਰ ਚਾਲੂ ਖਾਤਿਆਂ (ਓਹਨਾਂ ਚਾਲੂ ਖਾਤਿਆਂ ਤੇ ਲਾਗੂ ਜੋ ਕਿ ਪਿਛਲੇ ਤਿੰਨ ਮਹੀਨੇ ਜਾਂ ਉਸ ਤੋਂ ਜਿਆਦਾ ਤੋਂ ਔਪਰੇਸ਼ਨਲ ਹਨ) ਦੇ ਧਾਰਕਾਂ ਨੂੰ ਇੱਕ ਹਫਤੇ ਵਿੱਚ 50000 ਰੁਪਏ ਤੱਕ ਨਕਦੀ ਕਢਵਾਉਣ ਦੀ ਇਜਾਜ਼ਤ ਸੀ। ਸਮੀਖਿਆ ਕਰਕੇ ਇਸ ਸੁਵਿਧਾ ਨੂੰ ਓਵਰਡ੍ਰਾਫਟ ਅਤੇ ਕੈਸ਼ ਕਰੈਡਿਟ ਖਾਤੇ ਲਈ ਵਿਸਤਾਰਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਅਨੁਸਾਰ, ਚਾਲੂ/ ਓਵਰਡ੍ਰਾਫਟ/ ਕੈਸ਼ ਕ੍ਰੈਡਿਟ ਖਾਤੇ, ਜੋ ਕਿ ਪਿਛਲੇ ਤਿੰਨ ਮਹੀਨੇ ਜਾਂ ਉਸ ਤੋਂ ਜਿਆਦਾ ਤੋਂ ਔਪਰੇਸ਼ਨਲ ਹਨ, ਓਹਨਾਂ ਦੇ ਧਾਰਕ ਹੁਣ ਇੱਕ ਹਫਤੇ ਵਿੱਚ 50000 ਰੁਪਏ ਨਕਦੀ ਕਢਵਾ ਸਕਦੇ ਹਨ। ਹਫਤਾਵਾਰ ਕਢਵਾਉਣ ਦੀ ਇਹ ਵਧੀ ਹੋਈ ਸੀਮਾ ਨਿੱਜੀ ਓਵਰਡ੍ਰਾਫਟ ਖਾਤਿਆਂ ਤੇ ਲਾਗੂ ਨਹੀਂ ਹੈ। 2. ਅਜਿਹੀ ਕਢਵਾਈ ਪ੍ਰਮੁੱਖ ਤੌਰ ਤੇ 2000 ਬੈਂਕ ਨੋਟਾਂ ਵਿੱਚ ਵੰਡੀ ਜਾ ਸਕਦੀ ਹੈ। ਆਪ ਜੀ ਦਾ ਵਿਸ਼ਵਾਸਪਾਤਰ (ਸੁਮਨ ਰੇ) |