<font face="mangal" size="3">ਨਿਰਧਾਰਿਤ ਬੈਂਕਨੋਟਾਂ (SBN) ਨੂੰ ਛੋਟੇ ਬਚਤ ਯੋਜਨਾ ਅਧੀਨ Ă - ਆਰਬੀਆਈ - Reserve Bank of India
ਨਿਰਧਾਰਿਤ ਬੈਂਕਨੋਟਾਂ (SBN) ਨੂੰ ਛੋਟੇ ਬਚਤ ਯੋਜਨਾ ਅਧੀਨ ਜਮਾਂ ਕਰਨ ਬਾਰੇ
ਆਰਬੀਆਈ/2016-17/151 ਨਵੰਬਰ 23, 2016 ਚੇਅਰਮੈਨ/ਮੈਨੇਜਿੰਗ ਡਾਇਰੈਕਟਰ/ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀਮਾਨ ਜੀ, ਨਿਰਧਾਰਿਤ ਬੈਂਕਨੋਟਾਂ (SBN) ਨੂੰ ਛੋਟੇ ਬਚਤ ਯੋਜਨਾ ਅਧੀਨ ਜਮਾਂ ਕਰਨ ਬਾਰੇ ਕਿਰਪਾ ਸਾਡੇ ਪਰਿਪੱਤਰ ਡੀਸੀਐਮ (Plg) ਨੰ. 1226/10.27.00/2016-17 ਮਿਤੀ 08 ਨਵੰਬਰ 2016, ਜੋ ਕਿ ਮੌਜੂਦਾ ₹ 500 ਅਤੇ ₹ 1000 ਦੇ ਬੈਂਕਨੋਟਾਂ ਦੇ ਕਾਨੂੰਨੀ ਟੈਂਡਰ ਨੂੰ ਵਾਪਿਸ ਲੈਣ ਤੇ ਹੈ, ਨੂੰ ਵੇਖੋ। 2. ਇਹ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਛੋਟੇ ਬਚਤ ਯੋਜਨਾ ਦੇ ਗਾਹਕਾਂ ਨੂੰ ਨਿਰਧਾਰਿਤ ਬੈਂਕਨੋਟਾਂ (SBN) ਨੂੰ ਛੋਟੇ ਬਚਤ ਯੋਜਨਾ ਅਧੀਨ ਜਮਾਂ ਕਰਵਾਉਣ ਦੀ ਇਜ਼ਾਜ਼ਤ ਨਹੀਂ ਹੈ। ਇਸ ਲਈ ਬੈਂਕਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਬੈਂਕ ਨਿਰਧਾਰਿਤ ਬੈਂਕਨੋਟਾਂ (SBN) ਨੂੰ ਛੋਟੇ ਬਚਤ ਯੋਜਨਾ ਅਧੀਨ ਜਮਾਂ ਕਰਨ ਲਈ ਸਵੀਕਾਰ ਨਾ ਕਰਨ। 3. ਕਿਰਪਾ ਪੱਤਰ ਪ੍ਰਾਪਤੀ ਸਵੀਕਾਰ ਕਰੋ। ਆਪ ਦਾ ਵਿਸ਼ਵਾਸਪਤਰ, (ਪੀ ਵਿਜਯ ਕੁਮਾਰ) |