<font face="mangal" size="3">ਕਾਊਂਟਰ ਤੇ SBN ਦੀ ਅਦਲਾ ਬਦਲੀ ਦਾ ਰੱਦ ਹੋਣਾ</font> - ਆਰਬੀਆਈ - Reserve Bank of India
ਕਾਊਂਟਰ ਤੇ SBN ਦੀ ਅਦਲਾ ਬਦਲੀ ਦਾ ਰੱਦ ਹੋਣਾ
ਆਰਬੀਆਈ/2016-17/155 ਨਵੰਬਰ 24, 2016 ਚੇਅਰਮੈਨ/ਮੈਨੇਜਿੰਗ ਡਾਇਰੈਕਟਰ/ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਮਾਨ ਜੀ, ਕਾਊਂਟਰ ਤੇ SBN ਦੀ ਅਦਲਾ ਬਦਲੀ ਦਾ ਰੱਦ ਹੋਣਾ ਕਿਰਪਾ ਸਰਕੂਲਰ ਡੀਸੀਐਮ(Plg) ਨੰ. 1302/10.27.00/2016-17 ਮਿਤੀ 17 ਨਵੰਬਰ 2016 ਜੋ ਕਿ ਮੌਜੂਦਾ 500 ਅਤੇ 1000 ਬੈਂਕਨੋਟਾਂ ਦੇ ਕਾਨੂੰਨੀ ਟੈਂਡਰ ਕਾਊਂਟਰ ਤੇ ਅਦਲਾ ਬਦਲੀ ਨੂੰ ਵਾਪਿਸ ਲੈਣ ਜਾਂ ਰੱਦ ਕਰਨ ਤੇ ਹੈ, ਨੂੰ ਵੇਖੋ। 2. ਸਮੀਖਿਆ 'ਤੇ ਇਹ ਫੈਸਲਾ ਲਿਆ ਗਿਆ ਹੈ ਕਿ 24 ਨਵੰਬਰ, 2016 ਦੀ ਮੱਧ ਰਾਤ ਤੋਂ ਬਾਅਦ ਕਾਊਂਟਰ ਤੇ ਕਿਸੇ ਵੀ SBN’s ਦੀ ਅਦਲਾ ਬਦਲੀ(ਨਕਦੀ) ਨੂੰ ਮੰਜੂਰੀ ਨਹੀਂ ਦਿੱਤੀ ਜਾਵੇਗੀ। ਕਾਊਂਟਰ ਤੇ SBN ਦੀ ਅਦਲਾ ਬਦਲੀ ਲਈ ਜੋ ਪਬਲਿਕ ਸੱਦਸ ਬੈਂਕਾਂ ਕੋਲ ਪਹੁੰਚ ਰਹੇ ਹਨ, ਉਹਨਾਂ ਨੂੰ ਆਪਣੇ SBN ਆਪਣੇ ਬੈਂਕ ਖਾਤੇ ਵਿੱਚ ਜਮਾਂ ਕਰਵਾਉਣ ਲਈ ਉਤਸਾਹਿਤ ਕੀਤਾ ਜਾਵੇ। 3. ਜਿਨਾਂ ਲੋਕਾਂ ਕੋਲ ਬੈਂਕ ਖਾਤੇ ਨਹੀਂ ਹਨ, ਉਹਨਾਂ ਲਈ ਬੈਂਕਾਂ ਨਵੇਂ ਖਾਤੇ ਖੋਲਣ ਦੀ ਸਹੂਲਤ ਨੂੰ ਯਕੀਨੀ ਬਣਾਵੇ। ਆਪ ਦਾ ਵਿਸ਼ਵਾਸਪਤਰ, (ਪੀ ਵਿਜਯ ਕੁਮਾਰ) |