RbiSearchHeader

Press escape key to go back

Past Searches

Theme
Theme
Text Size
Text Size
S2

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

78495746

ਡਾੱ. ਉਰਜੀਤ ਆਰ. ਪਟੇਲ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦਾ ਅਹੁਦਾ ਸੰਭਾਲਿਆ

05 ਸਿਤੰਬਰ, 2016

ਡਾੱ. ਉਰਜੀਤ ਆਰ. ਪਟੇਲ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦਾ ਅਹੁਦਾ ਸੰਭਾਲਿਆ

ਜਨਵਰੀ 2013 ਦੇ ਬਾਅਦ ਤੋਂ ਡਿਪਟੀ ਗਵਰਨਰ ਦੇ ਤੌਰ ਤੇ ਸੇਵਾ ਕਰ ਰਹੇ ਡਾੱ. ਉਰਜੀਤ ਆਰ. ਪਟੇਲ ਨੇ ਮਿਤੀ 04 ਸਤੰਬਰ 2016 ਤੋਂ ਭਾਰਤੀ ਰਿਜ਼ਰਵ ਬੈਂਕ ਦੇ ਚੌਬੀਵੇਂ ਗਵਰਨਰ ਦੇ ਰੂਪ ਵਿੱਚ ਕਾਰਜ ਸੰਭਾਲ ਲਿਆ ਹੈ। ਆਪਣੇ ਦਫ਼ਤਰ ਦੇ ਪਹਿਲੇ ਤਿੰਨ ਸਾਲ ਦੀ ਮਿਆਦ ਪੂਰੀ ਹੋਣ ਦੇ ਬਾਅਦ 11 ਜਨਵਰੀ 2016 ਨੂੰ ਓਹਨਾਨੂੰ ਡਿਪਟੀ ਗਵਰਨਰ ਦੇ ਅਹੁਦੇ ਤੇ ਮੁੜ-ਨਿਯੁਕਤ ਕੀਤਾ ਗਿਆ ਸੀ । ਡਿਪਟੀ ਗਵਰਨਰ ਦੇ ਤੌਰ ਤੇ ਕੀਤੇ ਕਾਰਜਾਂ ਵਿੱਚ ਡਾੱ. ਪਟੇਲ ਨੇ ਮੁਦ੍ਰਾ ਨੀਤੀ ਦੇ ਢਾਂਚੇ ਦੇ ਸੋਧ ਅਤੇ ਉਸਨੂੰ ਮਜ਼ਬੂਤ ਕਰਨ ਲਈ ਮਾਹਰ ਕਮੇਟੀ ਦੀ ਪ੍ਰਧਾਨਗੀ ਕੀਤੀ । ਭਾਰਤ ਦੀ ਨੁਮਾਇੰਦਗੀ ਕਰਦੇ ਹੋਏ, ਓਹਨਾਨੇਂ ਸਰਗਰਮੀ ਨਾਲ ਭਾਗ ਲੈਂਦੇ ਹੋਇਆਂ ਅਤੇ ਮਾਰਗਦਰਸ਼ਨ ਕਰਦੇ ਹੋਏ ਬਰਿਕਸ ਕੌਮਾਂ (ਬੀ.ਆਰ.ਆਈ.ਸੀ.ਐਸ.-ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦਖਣੀ ਅਫਰੀਕਾ) ਦੇ ਵਿੱਚ ਅੰਤਰ-ਸਰਕਾਰੀ ਸੰਧੀ ਅਤੇ ਅੰਤਰ ਕੇਂਦਰੀ ਬੈਂਕ ਸਮਝੌਤੇ (ਆਈ.ਸੀ.ਬੀ.ਏ.) ਲਾਗੂ ਕੀਤਾ ਜਿਸ ਸਦਕਾ ਆਕਸਮਕ ਰਿਜ਼ਰਵ ਪ੍ਰਬੰਧ (ਸੀ.ਆਰ.ਏ) ਦੀ ਸਥਾਪਨਾ ਕੀਤੀ ਗਈ ਜੋ-ਕਿ ਇਹਨਾਂ ਮੁਲਕਾਂ ਦੇ ਵਿੱਚ ਇੱਕ ਸ੍ਵੈਪ ਲਾਈਨ ਢਾਂਚਾ ਹੈ ।

ਡਾੱ. ਪਟੇਲ ਨੇ ਅੰਤਰਰਾਸ਼ਟਰੀ ਮੁਦਰਾ ਫੰਡ (ਆਇ.ਐਮ.ਐਫ.) ਨੂੰ ਵੀ ਆਪਣੀ ਸੇਵਾਵਾਂ ਦਿੱਤੀਆਂ ਹਨ । 1996-1997 ਦੇ ਦੌਰਾਨ ਓਹ ਆਇ.ਐਮ.ਐਫ. ਤੋਂ ਭਾਰਤੀ ਰਿਜ਼ਰਵ ਬੈਂਕ ਵਿੱਚ ਡੈਪੂਟੇਸ਼ਨ ਉੱਤੇ ਆਏ ਸਨ ਅਤੇ ਇਸ ਸਮਰੱਥਾ ਵਿੱਚ ਓਹਨਾਂਨੇ ਰਿਣ ਬਜ਼ਾਰ ਦੇ ਵਿਕਾਸ, ਬੈਂਕਿੰਗ ਖੇਤਰ ਸੁਧਾਰ (ਰਿਫਾਰਮ), ਪੈਨਸ਼ਨ ਫੰਡ ਸੁਧਾਰ (ਰਿਫਾਰਮ) ਅਤੇ ਵਿਦੇਸ਼ੀ ਮੁਦ੍ਰਾ ਬਜ਼ਾਰ ਦੇ ਵਿਕਾਸ ਦੇ ਉੱਤੇ ਸਲਾਹ ਦਿੱਤੀ । 1998 ਤੋਂ 2001 ਤੱਕ ਓਹ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ (ਆਰਥਿਕ ਮਾਮਲੇ ਵਿਭਾਗ) ਦੇ ਸਲਾਹਕਾਰ ਰਹੇ । ਓਹਨਾਂਨੇ ਜਨਤਕ (ਪਬਲਿਕ) ਅਤੇ ਨਿੱਜੀ (ਪ੍ਰਾਇਵੇਟ) ਖੇਤਰਾਂ ਵਿੱਚ ਹੋਰ ਕਈ ਕਾਰਜ ਕੀਤੇ ਹਨ ।

ਡਾੱ. ਪਟੇਲ ਨੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਕਈ ਉੱਚ ਪੱਧਰ ਕਮੇਟੀਆਂ ਦੇ ਨਾਲ ਨਜ਼ਦੀਕੀ ਨਾਲ ਕੱਮ ਕੀਤਾ ਹੈ, ਜਿਵੇਂ ਕਿ ਡਾਇਰੈਕਟ ਟੈਕਸ ਉੱਤੇ ਟਾਸਕ ਫੋਰਸ (ਕੇਲਕਰ ਕਮੇਟੀ), ਸਿਵਲ ਅਤੇ ਰੱਖਿਆ ਸੇਵਾ ਪੈਨਸ਼ਨ ਸਿਸਟਮ ਦਾ ਜਾਇਜ਼ਾ ਲੈਣ ਲਈ ਉੱਚ ਪੱਧਰ ਮਾਹਰ ਗ੍ਰੁਪ, ਇੰਫ੍ਰਾਸਟ੍ਰਕਚਰ ਉੱਤੇ ਪ੍ਰਧਾਨ ਮੰਤਰੀ ਦੀ ਟਾਸਕ ਫੋਰਸ, ਟੈਲੀਕਾਮ ਮਾਮਲਿਆਂ ਉੱਤੇ ਮੰਤਰੀਆਂ ਦਾ ਗ੍ਰੁਪ, ਸਿਵਿਲ ਏਵਿਏਸ਼ਨ ਸੁਧਾਰਾਂ ਉੱਤੇ ਕਮੇਟੀ ਅਤੇ ਰਾਜ ਬਿਜਲੀ ਬੋਰਡਾਂ ਉੱਤੇ ਊਰਜਾ ਮੰਤਰਾਲਾ ਦਾ ਮਾਹਰ ਗ੍ਰੁਪ ।

ਡਾੱ. ਪਟੇਲ ਦੇ ਭਾਰਤੀ ਮੈਕਰੋਇਕੋਨੋਮਿਕਸ, ਮੁਦ੍ਰਾ ਨੀਤੀ, ਜਨਤਕ ਵਿੱਤ (ਪਬਲਿਕ ਫ਼ਾਇਨੈੰਸ), ਭਾਰਤੀ ਵਿੱਤੀ ਖੇਤਰ (ਭਾਰਤੀ ਫ਼ਾਇਨੈੰਸ਼ਿਯਲ ਸੈਕਟਰ), ਅੰਤਰਰਾਸ਼ਟਰੀ ਵਪਾਰ ਅਤੇ ਰੈਗੂਲੇਟਰੀ ਅਰਥਸ਼ਾਸਤਰ ਦੇ ਖੇਤਰਾਂ ਵਿੱਚ ਅਨੇਕ ਪ੍ਰਕਾਸ਼ਨ ਹਨ ।

ਡਾੱ. ਪਟੇਲ ਨੇ ਯੇਲ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਪੀ.ਐਚ.ਡੀ., ਯੂਨੀਵਰਸਿਟੀ ਆਫ ਔਕਸਫੋਰਡ ਤੋਂ ਐਮ.ਫਿਲ. ਅਤੇ ਯੂਨੀਵਰਸਿਟੀ ਆਫ ਲੰਦਨ ਤੋਂ ਬੀ.ਐਸ.ਸੀ. ਕੀਤੀ ਹੈ ।

ਅਲਪਨਾ ਕਿੱਲਾਵਾਲਾ
ਪ੍ਰਮੁੱਖ ਸਲਾਹਕਾਰ

ਪ੍ਰੈਸ ਰਿਲੀਜ਼: 2016-2017/590

ਡਾੱ. ਉਰਜੀਤ ਆਰ. ਪਟੇਲ ਨੇ 06 ਸਤੰਬਰ, 2016 ਨੂੰ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦਾ ਅਹੁਦਾ ਸੰਭਾਲ ਲਿਆ ਹੈ : ਫੋਟੋ

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

Scan Your QR code to Install our app

RbiWasItHelpfulUtility

ਕੀ ਇਹ ਪੇਜ ਲਾਭਦਾਇਕ ਸੀ?