<font face="mangal" size="3"><span style="font-family:Arial;">₹</span> 500 ਅਤੇ <span style="font-family:Arial;">₹</span> 1000 ਮੂਲਵਰਗ ਦੇ ਵਰਤਮਾਨ ਬੈਂਕ ਨ - ਆਰਬੀਆਈ - Reserve Bank of India
₹ 500 ਅਤੇ ₹ 1000 ਮੂਲਵਰਗ ਦੇ ਵਰਤਮਾਨ ਬੈਂਕ ਨੋਟਾਂ ਦੇ ਵੈਧ ਮੁਦ੍ਰਾ ਦਰਜੇ ਨੂੰ ਵਾਪਸ ਲੈਣਾ ਵਿਨਿਮੈ ਸੁਵਿਧਾ – ਦੁਰਉਪਯੋਗ ਦੀ ਰਿਪੋਰਟ – ਜਨਤਾ ਨੂੰ ਸਚੇਤ ਕੀਤਾ ਜਾਂਦਾ ਹੈ
ਨਵੰਬਰ 22, 2016 ₹ 500 ਅਤੇ ₹ 1000 ਮੂਲਵਰਗ ਦੇ ਵਰਤਮਾਨ ਬੈਂਕ ਨੋਟਾਂ ਦੇ ਵੈਧ ਮੁਦ੍ਰਾ ਦਰਜੇ ਨੂੰ ਵਾਪਸ ਲੈਣਾ ਜਨਤਾ ਨੂੰ ਵਿਨਿਰਦਿਸ਼ਟ ਬੈਂਕ ਨੋਟਾਂ (₹ 500 ਅਤੇ ₹ 1000 ਦੇ ਪੁਰਾਣੇ ਨੋਟਾਂ) ਨੂੰ ਵੈਧ ਮੁਦ੍ਰਾ ਨੋਟਾਂ ਵਿੱਚ ਬਦਲਵਾਉਣ ਦੀ ਸੁਵਿਧਾ ਅਤੇ ਉਨ੍ਹਾਨੂੰ ਅਸੀਮਿਤ ਮਾਤਰਾ ਵਿੱਚ ਬੈਂਕ ਖਾਤਿਆਂ ਵਿੱਚ ਜਮਾਂ ਕਰਨ ਦੀ ਅਨੁਮਤੀ ਪ੍ਰਦਾਨ ਕੀਤੀ ਗਈ ਹੈ, ਤਾਂਕਿ ਘੋਸ਼ਣਾ ਦੀ ਤਰੀਖ਼ ਤੋਂ ਜਨਤਾ ਆਪਣੇ ਇਹਨਾਂ ਨੋਟਾਂ ਦੇ ਮੁੱਲ ਨੂੰ ਵਿਨੀਮੈ ਦੇ ਜ਼ਰੀਏ ਜਾਂ ਆਪਣੇ ਬੈਂਕ ਖਾਤਿਆਂ ਵਿੱਚ ਜਮਾਂ ਕਰ ਕੇ ਸੁਰਖਿਅਤ ਰੱਖ ਸਕਨ। ਇਹ ਰਿਪੋਰਟ ਕੀਤਾ ਗਿਆ ਹੈ ਕਿ ਕੁਝ ਭੋਲੇ ਵਿਅਕਤੀ ਕਿਸੀ ਹੋਰ ਦੇ ਵਲੋਂ ਇਹਨਾਂ ਨੋਟਾਂ ਨੂੰ ਬਦਲਵਾ ਰਹੇ ਹਨ; ਕੁਝ ਓਹਨਾਨੂੰ ਆਪਣੇ ਖੁਦ ਦੇ ਖਾਤਿਆਂ ਵਿੱਚ ਸੰਚਤ ਨਕਦ ਜਮਾਂ ਕਰਕੇ ਮਦਦ ਕਰ ਰਹੇ ਹਨ। ਇਥੋਂ ਤੱਕ ਕਿ ਪ੍ਰਧਾਨਮੰਤਰੀ ਜਨ ਧਨ ਯੋਜਨਾ ਖਾਤਿਆਂ ਦਾ ਇਸ ਦੇ ਲਈ ਉਪਯੋਗ ਕੀਤਾ ਜਾ ਰਿਹਾ ਹੈ। ਜਨਤਾ ਨੂੰ ਸਚੇਤ ਕੀਤਾ ਜਾਂਦਾ ਹੈ ਕਿ ਅਨਅਧਿਕ੍ਰਿਤ ਤਰੀਕੇ ਨਾਲ ਵਿਨਿਰਦਿਸ਼ਟ ਬੈਂਕ ਨੋਟਾਂ ਦਾ ਵਿਨਿਮੈ/ ਲੈਣਦੇਨ ਕਰਨਾ ਅਵੈਧ ਹੈ ਅਤੇ ਇਸ ਉੱਤੇ ਸਖਤ ਦੰਡਯੋਗ ਕਾਰਵਾਈ ਕੀਤੀ ਜਾ ਸਕਦੀ ਹੈ। ਅਲਪਨਾ ਕਿੱਲਵਾਲਾ ਪ੍ਰੈਸ ਪਰਕਾਸ਼ਣੀ: 2016-2017/1283 |