<font face="mangal" size="3">ਵਿੱਤੀ ਸਾਖਰਤਾ ਕੇਂਦਰ: ਸੰਸ਼ੋਧਤ ਰਿਪੋਰਟਿੰਗ ਪ੍ਰਾਰੂĄ - ਆਰਬੀਆਈ - Reserve Bank of India
ਵਿੱਤੀ ਸਾਖਰਤਾ ਕੇਂਦਰ: ਸੰਸ਼ੋਧਤ ਰਿਪੋਰਟਿੰਗ ਪ੍ਰਾਰੂਪ
ਭਾਰਤੀ ਰਿਜ਼ਰਵ ਬੈਂਕ/2016-17/40 25 ਅਗਸਤ 2016 ਚੇਅਰਮੈਨ/ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮਹੋਦਯ/ ਮਹੋਦਯਾ, ਵਿੱਤੀ ਸਾਖਰਤਾ ਕੇਂਦਰ: ਸੰਸ਼ੋਧਤ ਰਿਪੋਰਟਿੰਗ ਪ੍ਰਾਰੂਪ ਕਿਰਪਾ ਕਰਕੇ ਵਿੱਤੀ ਸਾਖਰਤਾ ਕੇਂਦਰ (ਐਫਐਲਸੀ)-ਸੰਸ਼ੋਧਤ ਦਿਸ਼ਾ-ਨਿਰਦੇਸ਼ ਅਤੇ ਉਸਦੇ ਨਾਲ ਸੰਲਗਨ ਐਫਐਲਸੀ ਅਤੇ ਬੈਂਕਾਂ ਦੀਆਂ ਗ੍ਰਾਮੀਣ ਸ਼ਾਖਾਵਾਂ ਵਾਸਤੇ ਰਿਪੋਰਟਿੰਗ ਤੰਤਰ (ਅਨੁਬੰਧ III – ਭਾਗ ਏ, ਬੀ ਅਤੇ ਸੀ) ਉੱਤੇ ਸਾਡੇ ਪਰਿਪੱਤਰ ਐਫਆਈਡੀਡੀ.ਐਫਐਲਸੀ.ਬੀਸੀ.ਸੰ.18/12.01.018/2015-16 ਮਿਤੀ 14 ਜਨਵਰੀ, 2016 ਨੂੰ ਵੇਖੋ । ਇਸ ਸੰਬੰਧ ਵਿੱਚ ਰਿਪੋਰਟਿੰਗ ਪ੍ਰਾਰੂਪ ਨੂੰ ਅਨੁਬੰਧ (ਭਾਗ ਏ, ਭਾਗ ਬੀ, ਭਾਗ ਸੀ ਅਤੇ ਭਾਗ ਡੀ) ਦੇ ਅਨੁਸਾਰ ਸੰਸ਼ੋਧਤ ਕਰਨ ਦਾ ਨਿਰਣਾ ਲਿਆ ਗਿਆ ਹੈ । ਨਮੂਨਾ ਪ੍ਰਵਿਸ਼ਟਿਆਂ ਮਾਰਗ ਦਰਸ਼ਨ ਵਾਸਤੇ ਪ੍ਰਾਰੂਪ ਵਿੱਚ ਭਰ ਦਿੱਤੀਆਂ ਗਾਈਆਂ ਹਨ । ਐਸਐਲਬੀਸੀ/ ਯੂਟੀਐਲਬੀਸੀ ਨੂੰ ਸਿਤੰਬਰ 2016 ਵਿੱਚ ਅੰਤ ਹੋ ਰਹੀ ਤਿਮਾਹੀ ਤੋਂ ਸ਼ੁਰੂ ਕਰਕੇ ਤਿਮਾਹੀ ਅਧਾਰ ਤੇ ਸੰਲਗਨ ਐਕਸੈਲ ਸ਼ੀਟ ਭਾਰਤੀ ਰਿਜ਼ਰਵ ਬੈਂਕ ਦੇ ਸੰਬੰਧਤ ਖੇਤਰੀ ਦਫਤਰਾਂ ਵਿੱਚ ਤਿਮਾਹੀ ਦੇ ਅੰਤ ਹੋਣ ਦੇ 20 ਦਿਨਾਂ ਦੇ ਅੰਦਰ ਜਮਾਂ ਕਰਨੀ ਹੋਵੇਗੀ । ਭਵਦੀਅ (ਏ. ਉਦਗਾਤਾ) ਸੰਲਗਣਕ: ਜਿਵੇਂ ਉੱਪਰ ਦਰਸ਼ਾਇਆ ਗਿਆ ਹੈ |