<font face="mangal" size="3">500 ਤੇ 1000 ਰੁਪਏ ਦੇ ਮੌਜੂਦਾ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ - ਆਰਬੀਆਈ - Reserve Bank of India
500 ਤੇ 1000 ਰੁਪਏ ਦੇ ਮੌਜੂਦਾ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ- ਨਿਰਧਾਰਿਤ ਬੈਂਕ ਨੋਟ- ਧੋਖਾਧੜੀ ਦੀਆਂ ਗਤੀਵਿਧੀਆਂ
RBI/2016-17/147 22 ਨਵੰਬਰ 2016 ਚੇਅਰਮੈਨ / ਪ੍ਰਬੰਧ ਨਿਦੇਸ਼ਕ/ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਮਾਨ ਜੀ, 500 ਤੇ 1000 ਰੁਪਏ ਦੇ ਮੌਜੂਦਾ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ- ਨਿਰਧਾਰਿਤ ਬੈਂਕ ਨੋਟ- ਧੋਖਾਧੜੀ ਦੀਆਂ ਗਤੀਵਿਧੀਆਂ ਇਹ ਸਾਡੇ ਨੋਟਿਸ ਵਿੱਚ ਲਿਆਇਆ ਗਿਆ ਹੈ ਕਿ ਕੁਝ ਥਾਵਾਂ ਤੇ, ਕੁਝ ਬੈਂਕ ਸ਼ਾਖਾ ਅਧਿਕਾਰੀ, ਨਿਰਧਾਰਿਤ ਬੈਂਕ ਨੋਟਾਂ ਦੀ ਨਕਦੀ ਏਕਸਚੇਂਜ ਕਰਨ ਵੇਲੇ/ ਨਿਰਧਾਰਿਤ ਬੈਂਕ ਨੋਟਾਂ ਨੂੰ ਖਾਤੇ ਵਿੱਚ ਸਵੀਕਾਰ ਕਰਨ ਵੇਲੇ ਕੁਝ ਅਨਾਰਜਿਕ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ, ਧੋਖਾਧੜੀ ਦੀਆ ਗਤੀਵਿਧੀਆਂ ਵਿੱਚ ਪੈ ਰਹੇ ਹਨ। 2. ਇਸ ਲਈ ਬੈਂਕਾਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਓਹ ਚੌਕਸੀ ਵਧਾ ਕੇ ਤੁਰੰਤ ਅਜੇਹੀਆਂ ਧੋਖਾਧੜੀ ਦੀਆ ਗਤੀਵਿਧੀਆਂ ਨੂੰ ਰੋਕਣਾ ਯਕੀਨੀ ਬਣਾਉਣ, ਅਤੇ ਅਜੇਹੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ। 3. ਬੈਂਕਾਂ ਨੂੰ ਨਿਰਧਾਰਿਤ ਬੈਂਕ ਨੋਟਾਂ ਦੀ ਏਕਸਚੇਂਜ ਅਤੇ ਅਜਿਹੇ ਬੈਂਕ ਨੋਟਾਂ ਦੇ ਗਾਹਕਾਂ ਦੇ ਖਾਤਿਆਂ ਵਿੱਚ ਜਮਾਂ ਕਰਨ ਸੰਬੰਧਤ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਚਾਹੀਦਾ ਹੈ। ਉਸੇ ਹੀ ਦੇ ਵੱਲ, ਬੈਂਕ ਸ਼ਾਖਾਵਾਂ ਨੂੰ ਹੇਠ ਲਿਖੇ ਦਾ ਸਹੀ ਰਿਕਾਰਡ ਰੱਖਣਾ ਜ਼ਰੂਰੀ ਹੈ : 1. ਨਿਰਧਾਰਿਤ ਬੈਂਕ ਨੋਟਾਂ ਦਾ ਡੀਨੋਮੀਨੇਸ਼ਨ-ਵਾਈਸ ਵੇਰਵਾ ਅਤੇ ਹਰੇਕ ਬਚਤ ਖਾਤਾ ਧਾਰਕ ਜਾਂ ਲੋਨ ਖਾਤਾ ਧਾਰਕ ਵਲੋਂ 10 ਨਵੰਬਰ 2016 ਤੋਂ ਬਾਅਦ ਖਾਤੇ ਵਿੱਚ ਜਮਾਂ ਕਰਵਾਏ ਗਏ ਨਾਨ-ਏਸ.ਬੀ.ਏਨ. ਨੋਟਾਂ ਦਾ ਕੁੱਲ ਮੁੱਲ । 2. ਵਾਕ-ਇਨ ਅਤੇ ਰੈਗੂਲਰ ਗਾਹਕਾਂ ਵਲੋਂ ਏਕਸਚੇਂਜ ਕਰਵਾਏ ਗਏ ਨਿਰਧਾਰਿਤ ਬੈਂਕ ਨੋਟਾਂ ਦੇ ਸੰਬੰਧਿਤ ਗਾਹਕ-ਵਾਈਸ ਅਤੇ ਡੀਨੋਮੀਨੇਸ਼ਨ-ਵਾਈਸ ਰਿਕਾਰਡ । ਬੈਂਕਾਂ ਨੂੰ ਇਹਨਾਂ ਵੇਰਵਿਆਂ ਨੂੰ ਸ਼ੋਰਟ-ਨੋਟਿਸ ਤੇ ਉਪਲਬਧ ਕਰਵਾਉਣ ਲਈ ਵੀ ਤਿਆਰ ਵਿੱਚ ਹੋਣਾ ਚਾਹੀਦਾ ਹੈ। 4. ਕਿਰਪਾ ਕਰਕੇ ਪੱਤਰ ਪ੍ਰਾਪਤੀ ਦੀ ਰਸੀਦ ਭੇਜੋ। ਆਪ ਜੀ ਦਾ ਵਿਸ਼ਵਾਸਪਾਤਰ (ਪੀ ਵਿਜਯਾ ਕੁਮਾਰ) |