ਭਾਰਤੀ ਰਿਜ਼ਰਵ ਬੈਂਕ ਦਾ ਅੰਤਰ ਬੈਂਕ ਹਿੰਦੀ ਲੇਖ ਮੁਕਾਬਲਾ - 2016-17
ਅਗਸਤ 30, 2016 ਭਾਰਤੀ ਰਿਜ਼ਰਵ ਬੈਂਕ ਦਾ ਅੰਤਰ ਬੈਂਕ ਹਿੰਦੀ ਲੇਖ ਮੁਕਾਬਲਾ - 2016-17 ਬੈਂਕਿੰਗ ਦੇ ਵਿਸ਼ੇਆਂ ਉੱਤੇ ਹਿੰਦੀ ਭਾਸ਼ਾ ਦੀ ਮੂਲ ਰੂਪ ਦੀ ਲਿਖਾਈ ਦੇ ਉਦੇਸ਼ ਨਾਲ ਭਾਰਤੀ ਰਿਜ਼ਰਵ ਬੈਂਕ ਹਰ ਸਾਲ ਇੱਕ ਅੰਤਰ ਬੈਂਕ ਹਿੰਦੀ ਲੇਖ ਮੁਕਾਬਲੇ ਦਾ ਪ੍ਰਬੰਧ ਕਰਦਾ ਹੈ । ਸਾਰੇ ਅਫਸਰ ਅਤੇ ਸਟਾੱਫ ਮੈੰਬਰ (ਰਾਜਭਾਸ਼ਾ ਅਫਸਰਾਂ ਅਤੇ ਅਨੁਵਾਦਕਾਂ ਤੋਂ ਅਲਾਵਾ) ਇਸ ਮੁਕਾਬਲੇ ਵਿੱਚ ਭਾਗ ਲੈ ਸਕਦੇ ਹਨ । 2016-17 ਵਿੱਚ ਹੋਣ ਵਾਲੇ ਮੁਕਾਬਲੇ ਲਈ ਚੁਣੇ ਗਏ ਤਿੰਨ ਵਿਸ਼ੇ ਹੇਠਾਂ ਦਿੱਤੇ ਅਨੁਸਾਰ ਹਨ:
ਭਾਗੀਦਾਰ ਆਪਣਾ ਲੇਖ ਦਿੱਤੇ ਹੋਏ ਵਿਸ਼ੇਆਂ ਵਿਚੋਂ ਕਿਸੇ ਇੱਕ ਵਿਸ਼ੇ ਉੱਤੇ ਲਿਖ ਕੇ ਭੇਜ ਸਕਦੇ ਹਨ । ਇਸ ਨੂੰ ਭੇਜਣ ਦੀ ਆਖਰੀ ਤਰੀਖ 30 ਨਵੰਬਰ 2016 (ਬੁਧਵਾਰ) ਹੈ । ਮੁਕਾਬਲੇ ਦੇ ਨਿਯਮ ਅਨੁਬੰਧ ‘ਕ’ ਵਿੱਚ ਦਿੱਤੇ ਗਏ ਹਨ, ਜਦਕਿ ਭਾਗ ਲੈਣ ਵਾਲੇ ਅਫਸਰਾਂ/ ਕਰਮਚਾਰੀਆਂ ਵਲੋਂ ਦਿੱਤੇ ਜਾਨ ਵਾਲੇ ਪ੍ਰਮਾਣ ਪੱਤਰ ਦਾ ਨਮੂਨਾ ਅਨੁਬੰਧ ‘ਖ਼’ ਵਿੱਚ ਦਿੱਤਾ ਗਿਆ ਹੈ । ਸਾਰੇ ਪਬਲਿਕ ਸੈਕਟਰ ਬੈਂਕਾਂ (ਰੀਜਨਲ ਰੂਰਲ ਬੈਂਕਾਂ ਨੂੰ ਮਿਲਾ ਕੇ) ਅਤੇ ਫ਼ਾਇਨੈੰਸ਼ਿਯਲ ਇਨਸਟੀਟੂਸ਼ਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪਰਿਪੱਤਰ ਦੇ ਵਿਸ਼ੇ ਆਪਣੇ ਦਫਤਰਾਂ ਦੇ ਨਾਲ਼ ਜੁੜੇ ਹੋਏ ਸਾਰੇ ਸਟਾੱਫ ਮੈਂਬਰਾਂ ਦੇ ਧਿਆਨ ਵਿੱਚ ਲੈ ਕੇ ਆਣ ਦੀ ਕ੍ਰਿਪਾਲਤਾ ਕਰਨ । ਇਸ ਦੇ ਵਧੇਰੇ ਪ੍ਰਚਾਰ ਲਈ ਉਨ੍ਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਕਤ ਮੁਕਾਬਲੇ ਦੇ ਬਾਰੇ ਸੂਚਨਾ ਆਪਣੀ ਸੰਸਥਾ ਦੇ ਘਰੇਲੂ ਪਤ੍ਰਿਕਾਵਾਂ/ ਹਿੰਦੀ ਮੈਗਜ਼ੀਨਾਂ ਵਿੱਚ ਪਬਲਿਸ਼ ਕਰਨ ਅਤੇ ਆਪਣੀਆਂ ਵੈਬਸਾਈਟਾਂ ਤੇ ਵੀ ਉਪਲਬਧ ਕਰਾਨ ਦੀ ਕ੍ਰਿਪਾਲਤਾ ਕਰਨ । ਅਜੀਤ ਪ੍ਰਸਾਦ ਪ੍ਰੈਸ ਪਰਕਾਸ਼ਣੀ: 2016-2017/540 |
ਪੇਜ ਅੰਤਿਮ ਅੱਪਡੇਟ ਦੀ ਤਾਰੀਖ: