RbiSearchHeader

Press escape key to go back

Past Searches

Theme
Theme
Text Size
Text Size
S3

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

78498420

50 ਰੁਪਏ ਦੇ ਬੈਂਕ ਨੋਟਾਂ ਨੂੰ ਇਨਸੈਟ ਲੈਟਰ ਤੋਂ ਬਿਨਾ, ਨੰਬਰ ਪੈਨਲ ਦੇ ਨੰਬਰਾਂ ਨੂੰ ਵਧਦੇ ਕ੍ਰਮ ਵਿੱਚ, ਅਤੇ ਇੰਟੈਗਲਿਓ ਪ੍ਰਿੰਟਿੰਗ ਤੋਂ ਬਿਨਾਂ ਜਾਰੀ ਕਰਨਾ

September 23, 2016

50 ਰੁਪਏ ਦੇ ਬੈਂਕ ਨੋਟਾਂ ਨੂੰ ਇਨਸੈਟ ਲੈਟਰ ਤੋਂ ਬਿਨਾ, ਨੰਬਰ ਪੈਨਲ ਦੇ ਨੰਬਰਾਂ ਨੂੰ ਵਧਦੇ ਕ੍ਰਮ ਵਿੱਚ, ਅਤੇ ਇੰਟੈਗਲਿਓ ਪ੍ਰਿੰਟਿੰਗ ਤੋਂ ਬਿਨਾਂ ਜਾਰੀ ਕਰਨਾ

ਭਾਰਤੀ ਰਿਜ਼ਰਵ ਬੈਂਕ ਬਹੁਤ ਜਲਦ ਮਹਾਤਮਾ ਗਾਂਧੀ ਲੜੀ-2005 ਦੇ 50 ਰੁਪਏ ਦੇ ਬੈਂਕ ਨੋਟ ਜਾਰੀ ਕਰੇਗੀ, ਇਹ ਨੋਟ ਦੋਵੇਂ ਨੰਬਰ ਪੈਨਲਾਂ ਤੇ ਇਨਸੈਟ ਲੈਟਰਾਂ ਤੋਂ ਬਿਨਾਂ ਹੋਣਗੇ, ਅਤੇ ਉਹਨਾਂ ਉੱਪਰ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਡਾ. ਰਘੂਰਾਮ ਜੀ ਰਾਜਨ ਦੇ ਦਸਤਖਤ ਹੋਣਗੇ, ਅਤੇ ਬੈਂਕ ਨੋਟ ਦੇ ਪਿਛਲੇ ਪਾਸੇ ਛਪਾਈ ਦਾ ਸਾਲ 2016 ਪ੍ਰਿੰਟ ਹੋਵੇਗਾ।

ਇਹਨਾਂ ਬੈਂਕ ਨੋਟਾਂ ਦਾ ਡਿਜ਼ਾਈਨ ਅਤੇ ਸੁਰੱਖਿਆ ਫੀਚਰ ਪਹਿਲਾਂ ਜਾਰੀ ਕੀਤੇ ਮਹਾਤਮਾ ਗਾਂਧੀ ਲੜੀ-2005 ਦੇ , ਨੰਬਰ ਪੈਨਲ ਵਿੱਚ ਨੰਬਰਾਂ ਦੇ ਵਧਦੇ ਕ੍ਰਮ ਯੁਕਤ , 50 ਰੁਪਏ ਦੇ ਬੈਂਕ ਨੋਟਾਂ ਦੇ ਵਾਂਗ ਹੋਣਗੇ, ਪਰ ਹੇਠ ਲਿਖੇ ਫੀਚਰਾਂ ਨੂੰ ਛੱਡ ਕੇ:

ਅੰਤਰ:

ਇੰਟੈਗਲਿਓ ਪ੍ਰਿੰਟਿੰਗ

‘50’ ਦਾ ਅੰਕ, ਆਰ.ਬੀ.ਆਈ. ਦੀ ਸੀਲ, ਮਹਾਤਮਾ ਗਾਂਧੀ ਦਾ ਪੋਰਟਰੇਟ, ਆਰ.ਬੀ.ਆਈ. ਦਾ ਲੀਜੇਂਡ, ਗਾਰੰਟੀ ਅਤੇ ਵਾਅਦਾ ਕਲੌਜ਼, ਗਵਰਨਰ ਦੇ ਦਸਤਖ਼ਤ, ਅਸ਼ੋਕਾ ਥੰਮ ਚਿੰਨ, ਜੋ ਕਿ ਇੰਟੈਗਲਿਓ (ਉਭਰੇ ਹੋਇਆ ਪ੍ਰਿੰਟ) ਵਿੱਚ ਛਪਦੇ ਸਨ, ਹੁਣ ਔੱਫਸੇਟ (ਬਿਨਾਂ ਉਭਰੇ ਹੋਏ ਪ੍ਰਿੰਟ) ਵਿੱਚ ਛਪਦੇ ਹਨ। ਨੋਟ ਦੇ ਖੱਬੇ ਪਾਸੇ ਤੋਂ ਚੌਰਸ (ਵਰਗ) ਅਕਾਰ ਦਾ ਪਹਿਚਾਣ ਚਿੰਨ ਵੀ ਹਟਾ ਦਿੱਤਾ ਗਿਆ ਹੈ।

ਰੰਗ

ਨੋਟ ਦੇ ਪਿਛਲੇ ਪਾਸੇ ਦੇ ਰੰਗ ਵਿੱਚ ਕੋਈ ਤਬਦੀਲੀ ਨਹੀਂ ਹੈ, ਜਦ ਕਿ ਨੋਟ ਦੇ ਮੁੱਖ ਪਾਸੇ ਦਾ ਰੰਗ ਪਹਿਲਾਂ ਨਾਲੋਂ ਫਿੱਕਾ ਹੈ (ਇੰਟੈਗਲਿਓ ਪ੍ਰਿੰਟ ਦੇ ਹਟਾਉਣ ਕਰਕੇ)।

ਛਿਪਿਆ ਹੋਇਆ (ਲਾਗਦੇਗਾ) ਚਿੱਤਰ

ਮਹਾਤਮਾ ਗਾਂਧੀ ਪੋਰਟਰੇਟ ਦੇ ਸੱਜੇ ਪਾਸੇ ਦੇ ਲੰਬਕਾਰੀ ਬੈਂਡ ਵਿੱਚ ’50’ ਦੇ ਅੰਕ ਦਾ ਇੱਕ ਛੁਪਿਆ ਹੋਇਆ ਚਿੱਤਰ ਹੁੰਦਾ ਸੀ। ਇਹ ਛੁਪਿਆ ਹੋਇਆ ਚਿੱਤਰ ਉਦੋਂ ਹੀ ਦਿਖਦਾ ਸੀ ਜਦੋਂ ਨੋਟ ਨੂੰ ਅੱਖ ਦੇ ਹੌਰੀਜੋਂਟਲ ਲੈਵਲ ਤੇ ਫੜਿਆ ਜਾਵੇ। ਇਹ ਫੀਚਰ ਹੁਣ ਮੌਜੂਦ ਨਹੀਂ ਹੈ।

ਨੋਟ ਦਾ ਪਿਛਲਾ ਪਾਸਾ

ਨੋਟ ਦੇ ਪਿਛਲੇ ਪਾਸੇ ਵਿੱਚ ਕੋਈ ਬਦਲਾਵ ਨਹੀਂ ਹੈ।

ਬੈਂਕ ਨੋਟ ਦੇ ਨਮੂਨੇ ਦਾ ਚਿੱਤਰ ਇਸ ਪ੍ਰਕਾਰ ਹੈ:


ਇਸ ਤੋਂ ਪਹਿਲਾਂ ਬੈਂਕ ਵਲੋਂ ਜਾਰੀ ਕੀਤੇ ਗਏ 50 ਰੁਪਏ ਦੇ ਨੋਟ ਕਨੂੰਨੀ ਟੈਂਡਰ ਹੀ ਰਹਿਣਗੇ।

ਅਜੀਤ ਪ੍ਰਸਾਦ
(ਸਹਾਇਕ ਸਲਾਹਕਾਰ)

ਪ੍ਰੈਸ ਰਿਲੀਜ਼ : 2016-2017/751

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

Scan Your QR code to Install our app

RbiWasItHelpfulUtility

ਕੀ ਇਹ ਪੇਜ ਲਾਭਦਾਇਕ ਸੀ?