<font face="mangal" size="3">ਰਬੀ ਫਸਲ ਸੀਜ਼ਨ ਲਈ ਨਕਦੀ ਉਪਲਬਧ ਕਰਵਾਣਾ- ਬੈਂਕਾਂ ਨੂੰ ਸ& - ਆਰਬੀਆਈ - Reserve Bank of India
ਰਬੀ ਫਸਲ ਸੀਜ਼ਨ ਲਈ ਨਕਦੀ ਉਪਲਬਧ ਕਰਵਾਣਾ- ਬੈਂਕਾਂ ਨੂੰ ਸਲਾਹ
RBI/2016-17/148 22 ਨਵੰਬਰ 2016 ਚੇਅਰਮੈਨ / ਪ੍ਰਬੰਧ ਨਿਦੇਸ਼ਕ/ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਮਾਨ ਜੀ, ਰਬੀ ਫਸਲ ਸੀਜ਼ਨ ਲਈ ਨਕਦੀ ਉਪਲਬਧ ਕਰਵਾਣਾ- ਬੈਂਕਾਂ ਨੂੰ ਸਲਾਹ ਜਿਵੇ ਕਿ ਤੁਹਾਨੂੰ ਸਭ ਨੂੰ ਪਤਾ ਹੈ, ਕਿ ਰਬੀ ਫਸਲ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਸਹੀ ਵਿੱਤੀ ਸਹਿਯੋਗ ਦਿੱਤਾ ਜਾਵੇ ਤਾਂ ਕਿ ਖੇਤੀ ਦੇ ਕੰਮਾਂ ਨੂੰ ਬੇਰੋਕ ਕਰਨਾ ਯਕੀਨੀ ਬਣਾਇਆ ਜਾਵੇ। 2. ਇਹ ਅੰਦਾਜ਼ਾ ਹੈ ਕਿ ਡੀ.ਸੀ.ਸੀ.ਬੀ. ਨੂੰ ਪ੍ਰਤੀ ਹਫ਼ਤੇ 10000 ਕਰੋੜ ਰੁਪਏ ਦੀ ਦਰ 'ਤੇ ਕਿਸਾਨਾਂ ਨੂੰ ਫਸਲ ਕਰਜ਼ੇ ਦੀ ਮਨਜ਼ੂਰੀ ਅਤੇ ਵੰਡ ਲਈ ਲਗਭਗ 35000 ਕਰੋੜ ਰੁਪਏ ਦੀ ਲੋੜ ਪਵੇਗੀ । ਨਾਬਾਰਡ 23000 ਕਰੋੜ ਰੁਪਏ ਤਕ ਆਪਣੀ ਹੀ ਨਕਦ ਕ੍ਰੈਡਿਟ ਸੀਮਾ ਵਰਤੇਗਾ ਤਾ ਕਿ ਡੀ.ਸੀ.ਸੀ.ਬੀ ਲੋੜੀਂਦੇ ਫਸਲ ਕਰਜ਼ੇ ਪੀ.ਏ.ਸੀ.ਏਸ. ਅਤੇ ਕਿਸਾਨਾਂ ਨੂੰ ਵੰਡ ਸਕਣ । 3. ਕਿਓਂਕਿ ਇਹਨਾਂ ਚੋਂ ਬਹੁਤ ਸਾਰੇ ਕਰਜ਼ੇ ਖੇਤੀ ਨਾਲ ਸਬੰਧਤ ਖਰਚੇ ਦੀ ਸਹੂਲਤ ਲਈ ਨਕਦੀ ਵਿੱਚ ਵੰਡੇ ਜਾਣਗੇ, ਇਸ ਸੰਬੰਧ ਵਿੱਚ ਅਸੀਂ ਇਹ ਸਲਾਹ ਦਿੰਦੇ ਹਾਂ ਕਿ ਜਿਹਨਾਂ ਬੈਂਕਾਂ ਕੋਲ ਕੱਰੇਂਸੀ ਚੇਸਟਾਂ ਹਨ, ਉਹ ਡੀ.ਸੀ.ਸੀ.ਬੀ. ਅਤੇ ਆਰ.ਆਰ. ਬੀ. ਨੂੰ ਕਾਫੀ ਨਕਦ ਦੀ ਸਪਲਾਈ ਨੂੰ ਯਕੀਨੀ ਬਣਾਉਣ । ਕਾਫੀ ਨਕਦ ਦੀ ਸੱਪਲਾਈ ਨੂੰ ਸਭ ਵਪਾਰਕ ਬੈਂਕਾਂ ਦੀਆਂ ਦਿਹਾਤੀ ਸ਼ਾਖਾਵਾਂ (ਸਮੇਤ ਆਰ.ਆਰ. ਬੀ.) ਲਈ ਵੀ ਯਕੀਨੀ ਕੀਤਾ ਜਾਣਾ ਚਾਹੀਦਾ ਹੈ। ਹੋਰ ਅੱਗੇ, ਏ.ਪੀ.ਏਮ.ਸੀਆਂ ਵਿੱਚ ਸਥਿਤ ਬੈਂਕ ਸ਼ਾਖਾਵਾਂ ਨੂੰ ਵੀ ਨਿਰਵਿਘਨ ਖਰੀਦ ਨੂੰ ਸਹੂਲਤ ਲਈ ਕਾਫੀ ਨਕਦੀ ਦਿੱਤੀ ਜਾਵੇ। ਆਪ ਜੀ ਦਾ ਵਿਸ਼ਵਾਸਪਾਤਰ (ਪੀ ਵਿਜਯਾ ਕੁਮਾਰ) |