RbiSearchHeader

Press escape key to go back

Past Searches

Theme
Theme
Text Size
Text Size
S3

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

78469557

ਫੈਕਟਰਿੰਗ ਲੈਨ-ਦੇਨ ਦੇ ਲਈ ਪ੍ਰਾਥਮਿਕਤਾ ਪ੍ਰਾਪਤ ਖੇਤਰ ਨੂੰ ਉਧਾਰ ਦੀ ਸਥਿਤੀ

ਭਾਰਤੀ ਰਿਜ਼ਰਵ ਬੈਂਕ/2016-17/37
ਵਿਸ੍ਵਿਵਿ.ਕੇਂਕਾ.ਪਲਾਨ.ਬੀਸੀ.10/04.09.01/2016-17

11 ਅਗਸਤ 2016

ਅਧਯਕਸ਼/ ਪ੍ਰਬੰਧ ਨਿਦੇਸ਼ਕ/ ਮੁੱਖ ਕਾਰਯਾਪਾਲਕ ਅਧਿਕਾਰੀ/
[ਸਾਰੇ ਅਨੁਸੂਚਤ ਵਾਣਜਿਕ ਬੈਂਕ (ਖੇਤਰੀ ਗ੍ਰਾਮੀਣ ਬੈਂਕਾਂ ਨੂੰ ਸ਼ੱਡ ਕੇ)]

ਮਹੋਦਯ/ ਮਹੋਦਯਾ,

ਫੈਕਟਰਿੰਗ ਲੈਨ-ਦੇਨ ਦੇ ਲਈ ਪ੍ਰਾਥਮਿਕਤਾ ਪ੍ਰਾਪਤ ਖੇਤਰ ਨੂੰ ਉਧਾਰ ਦੀ ਸਥਿਤੀ

ਕਿਰਪਾ ਕਰਕੇ ਪ੍ਰਾਥਮਿਕਤਾ ਪ੍ਰਾਪਤ ਖੇਤਰ ਨੂੰ ਉਧਾਰ (ਪੀਐਸਐਲ) ਉੱਤੇ ਮਿਤੀ 07 ਜੁਲਾਈ 2016 ਦੇ ਮਾਸਟਰ ਨਿਦੇਸ਼ ਵਿਸ੍ਵਿਵਿ.ਕੇਂਕਾ.ਪਲਾਨ.01/04.09.01/2016-17 ਅਤੇ ਵਪਾਰ ਪਰਾਪਯ ਦਿਸਕੌਂਤ ਪਰਣਾਲੀ (ਟੀਆਰਈਡੀਐਸ) ਸਥਾਪਿਤ ਅਤੇ ਪਰਿਚਾਲਤ ਕਰਨ ਵਾਸਤੇ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਮਿਤੀ 3 ਦਿਸੰਬਰ 2014 ਦੇ ਦਿਸ਼ਾ ਨਿਰਦੇਸ਼ ਵੇਖੋ ।

2. ਐਮਐਸਐਮਈ ਖੇਤਰ ਦੇ ਲਈ ਚਲਨਿਧੀ ਸਹਾਯਤਾ ਵਧਾਣ ਦੀ ਦ੍ਰਿਸ਼ਟੀ ਦੇ ਨਾਲ ਇਹ ਨਿਰਣਾ ਕੀਤਾ ਗਿਆ ਹੈ ਕਿ ‘ਦਾਇਤਵ ਸਹਿਤ’ ਅਧਾਰ ਤੇ ਹੋਣ ਵਾਲੇ ਫੈਕਟਰਿੰਗ ਲੈਨ-ਦੇਨ, ਜਿਹਨਾਂ ਨਾਲ ਵਿਭਾਗੀ ਰੂਪ ਤੋਂ ਫੈਕਟਰਿੰਗ ਕਾਰੋਬਾਰ ਹੋ ਰਿਹਾ ਹੈ, ਬੈਂਕਾਂ ਦੁਆਰਾ ਪ੍ਰਾਥਮਿਕਤਾ ਪ੍ਰਾਪਤ ਖੇਤਰ ਦੇ ਵਰਗੀਕਰਣ ਦੇ ਲਈ ਪਾਤਰ ਹੋਣਗੇ । ਟੀਆਰਈਡੀਐਸ (TReDS) ਪਲੈਟਫ਼ਾਰਮ ਦੇ ਪਰਿਚਾਲਤ ਹੋ ਜਾਣ ਤੇ ਇਸ ਮੰਚ ਦੇ ਮੱਧਮ ਤੋਂ ਕੀਤੇ ਜਾਣ ਵਾਲੇ ਫੈਕਟਰਿੰਗ ਲੈਨ-ਦੇਨ ਵੀ ਪ੍ਰਾਥਮਿਕਤਾ ਪ੍ਰਾਪਤ ਖੇਤਰ ਦੇ ਅੰਤਰਗਤ ਵਰਗੀਕਰਣ ਦੇ ਲਈ ਪਾਤਰ ਹੋਣਗੇ ।

3. ਬੈਂਕ ਜਿਥੇ ਕਿਥੇ ਵੀ ਫੈਕਟਰਿੰਗ ਲੈਨ-ਦੇਨ ਵਿੱਚ ‘ਸਮਨੂਦੇਸ਼ਕ’ (ਅਸਾਈਨਰ) ਮਾਇਕ੍ਰੋ, ਲਘੂ ਅਤੇ ਮੱਧਮ ਉੱਧਮ ਹੋਵੇ ਓਥੇ ਸਨਯੰਤਰ ਅਤੇ ਮਸ਼ੀਨਰੀ/ ਉਪਕਰਣ ਵਿੱਚ ਨਿਵੇਸ਼ ਦੇ ਲਈ ਤਦਨੁਰੂਪੀ ਸੀਮਾਵਾਂ ਅਤੇ ਪ੍ਰਾਥਮਿਕਤਾ ਪ੍ਰਾਪਤ ਖੇਤਰ ਦੇ ਵਰਗੀਕਰਣ ਦੇ ਲਈ ਲਾਗੂ ਹੋਰ ਵਰਤਮਾਨ ਦਿਸ਼ਾਨਿਰਦੇਸ਼ਾਂ ਦੇ ਅਧੀਨ ਐਮਐਸਐਮਈ ਸ਼੍ਰੇਣੀ ਦੇ ਅੰਤਰਗਤ ਰਿਪੋਰਟਿੰਗ ਤਰੀਖ਼ ਨੂੰ ਆਪਣੇ ਬਕਾਇਆ ਫੈਕਟਰਿੰਗ ਪੋਰਟਫ਼ੋਲਿਯੋ ਦਾ ਵਰਗੀਕਰਣ ਪੀਐਸਐਲ ਉੱਤੇ ਮਿਤੀ 07 ਜੁਲਾਈ 2016 ਦੇ ਮਾਸਟਰ ਨਿਦੇਸ਼ ਦੇ ਅਧਯਾਯ (III) ਦੇ ਪੈਰਾ 7 ਦੇ ਅਨੁਸਾਰ ਕਰ ਸਕਦੇ ਹਨ ।

4. ਇਸ ਸੰਬੰਧ ਵਿੱਚ, ਇਹ ਵੀ ਦੋਹਰਾਇਆ ਜਾਂਦਾ ਹੈ ਕਿ ਬੈਂਕਿੰਗ ਦੁਆਰਾ ਫੈਕਟਰਿੰਗ ਸੇਵਾਵਾਂ ਦਾ ਪ੍ਰਾਵਧਾਨ – ਸਮੀਕਸ਼ਾ ਉੱਤੇ ਬੈਂਕਿੰਗ ਵਿਨੀਅਮਨ ਵਿਭਾਗ ਦੇ ਮਿਤੀ 30 ਜੁਲਾਈ 2015 ਪਰਿਪੱਤਰ ਡੀਬੀਆਰ.ਸੰ.ਐਫਐਸਡੀ.ਬੀਸੀ.32/24.01.007/2015-16 ਦੇ ਪੈਰਾ 9 ਦੇ ਅਨੁਸਾਰ, ਹੋਰ ਗੱਲਾਂ ਦੇ ਨਾਲ ਨਾਲ, ਉਧਾਰਕਰਤਾ ਦਾ ਬੈਂਕ ਦੋਹਰੇ ਵਿੱਤਪੋਸ਼ਣ/ ਗਣਨਾ ਤੋਂ ਬਚਨ ਦੇ ਲਈ ਉਧਰਕਰਤਾ ਤੋਂ ਅਵਧੀਕ ਅਧਾਰ ਤੇ ਫੈਕਟਰਿੰਗ ਕੀਤੀ ਗਈ ਪ੍ਰਾਪਤੀਆਂ ਦੇ ਬਾਰੇ ਵਿੱਚ ਪ੍ਰਮਾਣ ਪੱਤਰ ਵੀ ਪ੍ਰਾਪਤ ਕਰਦਾ ਰਹੇ । ਨਾਲ ਹੀ, ਦੋਹਰੇ ਵਿੱਤ ਪੋਸ਼ਣ ਤੋਂ ਬਚਨ ਦਾ ਦਾਯਿੱਤਵ ਲੈਂਦੇ ਹੋਏ ‘ਫ਼ੈਕਟਰਾਂ’ ਦੁਆਰਾ ਉਧਰਕਰਤਾ ਨੂੰ ਸ੍ਵੀਕ੍ਰਿਤ ਸੀਮਾਵਾਂ ਅਤੇ ਫੈਕਟਰ ਰਿਣ ਦੇ ਬਯੌਰੇ ਸੰਬੰਧਤ ਬੈਂਕਾਂ ਨੂੰ ਸੂਚਤ ਕਰਨਾ ਸੁਨਿਸ਼ਚਤ ਕੀਤਾ ਜਾਵੇ ।

ਭਵਦੀਅ

(ਏ. ਉਦਗਾਤਾ)
ਪ੍ਰਧਾਨ ਮੁੱਖ ਮਹਾਪ੍ਰਬੰਧਕ

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

Scan Your QR code to Install our app

RbiWasItHelpfulUtility

ਕੀ ਇਹ ਪੇਜ ਲਾਭਦਾਇਕ ਸੀ?