<font face="mangal" size="3">ਜਨਤਾ <span style="font-family:Arial;">₹</span> 10 ਦੇ ਸਿੱਕਿਆਂ ਨੂੰ ਵੈਧ ਮੁਦ੍ਰਾ ਦੇ ਰੂਪ & - ਆਰਬੀਆਈ - Reserve Bank of India
ਜਨਤਾ ₹ 10 ਦੇ ਸਿੱਕਿਆਂ ਨੂੰ ਵੈਧ ਮੁਦ੍ਰਾ ਦੇ ਰੂਪ ਵਿੱਚ ਸਵੀਕਾਰ ਕਰਨਾ ਜਾਰੀ ਰੱਖ ਸਕਦੀ ਹੈ: ਭਾਰਤੀ ਰਿਜ਼ਰਵ ਬੈਂਕ
ਨਵੰਬਰ 20, 2016 ਜਨਤਾ ₹ 10 ਦੇ ਸਿੱਕਿਆਂ ਨੂੰ ਵੈਧ ਮੁਦ੍ਰਾ ਦੇ ਰੂਪ ਵਿੱਚ ਸਵੀਕਾਰ ਕਰਨਾ ਜਾਰੀ ਰੱਖ ਸਕਦੀ ਹੈ: ਭਾਰਤੀ ਰਿਜ਼ਰਵ ਬੈਂਕ ਭਾਰਤ ਸਰਕਾਰ ਦੁਆਰਾ ਢਾਲੇ ਗਏ ਸਿੱਕਿਆਂ ਨੂੰ ਪ੍ਰਚਲਨ ਵਿੱਚ ਲਿਆਂਦਾ ਹੈ। ਇਹਨਾਂ ਸਿੱਕਿਆਂ ਵਿੱਚ ਖ਼ਾਸ ਵਿਸ਼ੇਸ਼ਤਾਵਾਂ ਹਨ। ਜਨਤਾ ਦੀ ਲੈਣਦੇਨ ਦੀ ਲੋੜਾਂ ਨੂੰ ਪੂਰਾ ਕਰਨੇ ਨਵੇਂ ਮੂਲਵਰਗਾਂ ਦੇ ਸਿੱਕੇ ਅਤੇ ਵੱਖ ਵੱਖ ਵਿਸ਼ੇ – ਆਰਥਕ, ਸਮਾਜਕ ਅਤੇ ਸਾਂਸਕ੍ਰਿਤਕ ਨੂੰ ਪ੍ਰਤਿਬੰਬਤ ਕਰਨ ਦੇ ਲਈ ਨਵੇਂ ਡਿਜ਼ਾਇਨ ਦੇ ਸਿੱਕਿਆਂ ਨੂੰ ਸਮੇਂ-ਸਮੇਂ ਤੇ ਜਾਰੀ ਕਿੱਤਾ ਜਾਂਦਾ ਹੈ। ਕਿਉਂਕਿ ਸਿੱਕੇ ਲੱਮੇ ਸਮੇਂ ਤੱਕ ਪ੍ਰਚਲਨ ਵਿੱਚ ਰਹਿੰਦੇ ਹਨ, ਇਸਲਈ ਬਹੁਤ ਸੰਭਾਵਨਾ ਰਹਿੰਦੀ ਹੈ ਕਿ ਵੱਖ-ਵੱਖ ਡਿਜ਼ਾਇਨਾਂ ਅਤੇ ਅਕਾਰਾਂ ਦੇ ਸਿੱਕੇ ਇੱਕ ਹੀ ਸਮੇਂ ਤੇ ਪ੍ਰਚਲਨ ਵਿੱਚ ਰਹਿੰਦੇ ਹਨ। ਇਸ ਪ੍ਰਕਾਰ ਦਾ ਹੀ ਇੱਕ ਬਦਲਾਵ ਜੁਲਾਈ 2011 ਵਿੱਚ ਸਿੱਕਿਆਂ ਵਿੱਚ ‘ਰੁਪਿਆ ਪ੍ਰਤੀਕ ਚਿਨ੍ਹ’ ਦੀ ਸ਼ੁਰੂਆਤ ਕਰਨਾ ਹੈ। ਇਸਦਾ ਇੱਕ ਉਦਾਹਰਨ ਰੁਪਿਆ ਪ੍ਰਤੀਕ ਚਿਨ੍ਹ ਦੇ ਨਾਲ ₹ 10 ਦੇ ਸਿੱਕੇ ਹਨ ਅਤੇ ਇਸੀ ਸਮੇਂ ਰੁਪਿਆ ਚਿਨ੍ਹ ਦੇ ਬਿਨਾ ਵੀ ਇਸ ਮੂਲਵਰਗ ਦੇ ਸਿੱਕੇ ਪ੍ਰਚਲਨ ਵਿੱਚ ਹਨ। ਦੋਨੋਂ ਹੀ ਵੈਧ ਮੁਦ੍ਰਾ ਹਨ ਅਤੇ ਲੈਣਦੇਨ ਦੇ ਲਈ ਸਮਾਨ ਰੂਪ ਤੋਂ ਸਹੀ ਹਨ, ਭਾਵੇਂ ਦੋਨੋਂ ਅਲੱਗ ਅਲੱਗ ਵਿਖਾਈ ਦਿੰਦੇ ਹੋਣ। ਇਹ ਰਿਪੋਰਟ ਕੀਤਾ ਗਿਆ ਹੈ ਕਿ ਕੁਝ ਘੱਟ ਜਾਣਕਾਰੀ ਰੱਖਣ ਵਾਲੇ ਜਾਂ ਬਿਨਾ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਜਿਹੇ ਸਿੱਕਿਆਂ ਦੇ ਅਸਲੀਪਨ ਉੱਤੇ ਸ਼ੱਕ ਕਰਕੇ ਆਮ ਜਨਤਾ ਦੇ ਦਿਮਾਗ ਵਿੱਚ ਸ਼ੱਕ ਉਤਪੰਨ ਕਰ ਰਹੇ ਹਨ, ਇਹਨਾਂ ਲੋਕਾਂ ਵਿੱਚ ਵਪਾਰੀ, ਦੁਕਾਨਦਾਰ ਆਦਿ ਸ਼ਾਮਲ ਹਨ ਜੋਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਇਹਨਾਂ ਸਿੱਕਿਆਂ ਦੇ ਪ੍ਰਚਲਨ ਵਿੱਚ ਬਾਧਾ ਪਾ ਰਹੇ ਹਨ ਅਤੇ ਟਾਲਣਯੋਗ ਉਲਝਣ ਉਤਪੰਨ ਕਰ ਰਹੇ ਹਨ। ਰਿਜ਼ਰਵ ਬੈਂਕ ਨੇ ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ ਇਸ ਪ੍ਰਕਾਰ ਦੀਆਂ ਗਲਤ ਧਾਰਨਾਵਾਂ ਉੱਤੇ ਵਿਸ਼ਵਾਸ ਨਾ ਕਰਨ ਅਤੇ ਇਹਨਾਂ ਦੀ ਉਪੇਕਸ਼ਾ ਕਰਨ ਅਤੇ ਬਿਨਾ ਕਿਸੀ ਝਿਜਕ ਦੇ ਆਪਣੇ ਸਾਰੇ ਲੈਣਦੇਨਾਂ ਵਿੱਚ ਇਹਨਾਂ ਸਿੱਕਿਆਂ ਨੂੰ ਵੈਧ ਮੁਦ੍ਰਾ ਦੇ ਰੂਪ ਵਿੱਚ ਸਵੀਕਾਰ ਕਰਦੇ ਰਹਿਣ। ਇਹਨਾਂ ਸਿੱਕਿਆਂ ਦੇ ਬਾਰੇ ਵਧੇਰੇ ਜਾਣਕਾਰੀ ਦੇ ਲਈ ਕਿਰਪਾ ਹੇਠ ਲਿਖਿਆ ਲਿੰਕ ਵੇਖੋ:
ਅਲਪਨਾ ਕਿੱਲਵਾਲਾ ਪ੍ਰੈਸ ਪਰਕਾਸ਼ਣੀ: 2016-2017/1257 |