<font face="mangal" size="3">ਬੈਂਕਾਂ ਵਿੱਚ ਬੇਦਾਅਵਾ ਡਿਪਾਜ਼ਿਟ ਬਾਰੇ ਆਰ.ਬੀ.ਆਈ. ਦੀ & - ਆਰਬੀਆਈ - Reserve Bank of India
ਬੈਂਕਾਂ ਵਿੱਚ ਬੇਦਾਅਵਾ ਡਿਪਾਜ਼ਿਟ ਬਾਰੇ ਆਰ.ਬੀ.ਆਈ. ਦੀ ਚੇਤਾਵਨੀਆਂ
22 ਜੁਲਾਈ 2022 ਬੈਂਕਾਂ ਵਿੱਚ ਬੇਦਾਅਵਾ ਡਿਪਾਜ਼ਿਟ ਬਾਰੇ ਆਰ.ਬੀ.ਆਈ. ਦੀ ਚੇਤਾਵਨੀਆਂ ਬੱਚਤ / ਚਾਲੂ ਖਾਤਿਆਂ, ਜਿਨ੍ਹਾਂ ਨੂੰ 10 ਸਾਲਾਂ ਤੋਂ ਨਹੀਂ ਚਲਾਇਆ ਜਾਂਦਾ ਹੈ, ਵਿੱਚ ਬਕਾਇਆ ਜਾਂ ਮਿਆਦੀ ਜਮ੍ਹਾਂ ਰਕਮਾਂ ਜਿਨ੍ਹਾਂ ਦਾ ਪਰਿਪੱਕਤਾ ਦੀ ਮਿਤੀ ਤੋਂ 10 ਸਾਲਾਂ ਦੇ ਅੰਦਰ ਦਾਅਵਾ ਨਹੀਂ ਕੀਤਾ ਜਾਂਦਾ ਹੈ, ਨੂੰ "ਬੇਦਾਅਵਾ ਡਿਪਾਜ਼ਿਟ" ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਇਹ ਰਕਮਾਂ ਬੈਂਕਾਂ ਦੁਆਰਾ ਭਾਰਤੀ ਰਿਜ਼ਰਵ ਬੈਂਕ ਵਲੋਂ ਕਾਇਮ ਰੱਖੇ "ਜਮਾਕਰਤਾ ਸਿੱਖਿਆ ਅਤੇ ਜਾਗਰੂਕਤਾ"(DEA) ਫੰਡ ਵਿੱਚ ਟ੍ਰਾਂਸਫਰ ਕੀਤੀਆਂ ਜਾਂਦੀਆਂ ਹਨ। ਹਾਲਾਂਕਿ ਜਮ੍ਹਾਕਰਤਾ, ਬੈਂਕ (ਬੈਂਕਾਂ) ਤੋਂ ਬਾਅਦ ਦੀ ਮਿਤੀ 'ਤੇ ਵੀ ਜਮ੍ਹਾਂ ਰਕਮਾਂ ਦਾ ਦਾਅਵਾ ਵਿਆਜ ਸਮੇਤ (ਲਾਗੂ ਹੋਣ ਅਨੁਸਾਰ) ਕਰਨ ਦੇ ਹੱਕਦਾਰ ਹਨ, ਜਿੱਥੇ ਅਜਿਹੀਆਂ ਜਮ੍ਹਾਂ ਰੱਖੀਆਂ ਗਈਆਂ ਸਨ। ਹਾਲਾਂਕਿ, ਸਮੇਂ-ਸਮੇਂ 'ਤੇ ਬੈਂਕਾਂ ਦੇ ਨਾਲ-ਨਾਲ ਆਰ.ਬੀ.ਆਈ. ਦੁਆਰਾ ਚਲਾਈਆਂ ਗਈਆਂ ਜਨਤਕ ਜਾਗਰੂਕਤਾ ਮੁਹਿੰਮਾਂ ਦੇ ਬਾਵਜੂਦ, ਬੇਦਾਅਵਾ ਡਿਪਾਜ਼ਿਟ ਦੀ ਰਕਮ ਵਧਦੀ ਜਾ ਰਹੀ ਹੈ। ਬੇਦਾਅਵਾ ਡਿਪਾਜ਼ਿਟ ਦੀ ਵਧ ਰਹੀ ਮਾਤਰਾ ਮੁੱਖ ਤੌਰ 'ਤੇ ਬੱਚਤ / ਚਾਲੂ ਖਾਤਿਆਂ, ਜਿਨ੍ਹਾਂ ਨੂੰ ਜਮ੍ਹਾਕਰਤਾ ਹੁਣ ਚਲਾਉਣ ਦਾ ਇਰਾਦਾ ਨਹੀਂ ਰੱਖਦੇ, ਦੇ ਬੰਦ ਨਾ ਹੋਣ ਕਾਰਨ ਜਾਂ ਪਰਿਪੱਕ ਮਿਆਦੀ ਜਮ੍ਹਾਂ ਰਕਮਾਂ ਲਈ ਬੈਂਕਾਂ ਨਾਲ ਰਿਡੈਂਪਸ਼ਨ ਦਾਅਵਿਆਂ ਦੇ ਜਮ੍ਹਾ ਨਹੀਂ ਹੋਣ ਕਾਰਨ ਪੈਦਾ ਹੁੰਦੀ ਹੈ। ਇੰਨ੍ਹਾ ਵਿੱਚ ਮ੍ਰਿਤਕ ਜਮ੍ਹਾਂਕਰਤਾਵਾਂ ਦੇ ਖਾਤਿਆਂ ਦੇ ਮਾਮਲੇ ਵੀ ਹਨ, ਜਿੱਥੇ ਨਾਮਜ਼ਦ / ਕਾਨੂੰਨੀ ਵਾਰਸ ਸਬੰਧਤ ਬੈਂਕ (ਬੈਂਕਾਂ) 'ਤੇ ਦਾਅਵਾ ਕਰਨ ਲਈ ਅੱਗੇ ਨਹੀਂ ਆਉਂਦੇ ਹਨ। ਅਜਿਹੇ ਜਮ੍ਹਾਂਕਰਤਾਵਾਂ, ਜਾਂ ਮ੍ਰਿਤਕ ਜਮ੍ਹਾਂਕਰਤਾਵਾਂ ਦੇ ਨਾਮਜ਼ਦ ਵਿਅਕਤੀਆਂ / ਕਾਨੂੰਨੀ ਵਾਰਸਾਂ ਦੇ ਡਿਪਾਜ਼ਿਟ ਦੀ ਪਛਾਣ ਕਰਨ ਅਤੇ ਦਾਅਵਾ ਕਰਨ ਵਿੱਚ ਮਦਦ ਕਰਨ ਲਈ, ਬੈਂਕ ਪਹਿਲਾਂ ਹੀ ਆਪਣੀ ਵੈੱਬਸਾਈਟ 'ਤੇ ਬੇਦਾਅਵਾ ਡਿਪਾਜ਼ਿਟ ਦੀ ਸੂਚੀ ਕੁਝ ਪਛਾਣਯੋਗ ਵੇਰਵਿਆਂ ਦੇ ਨਾਲ ਉਪਲਬਧ ਕਰਵਾ ਰਹੇ ਹਨ। ਜਨਤਾ ਦੇ ਮੈਂਬਰਾਂ ਨੂੰ ਅਜਿਹੇ ਡਿਪਾਜ਼ਿਟ ਦਾ ਦਾਅਵਾ ਕਰਨ ਲਈ ਸਬੰਧਤ ਬੈਂਕ ਦੀ ਪਛਾਣ ਕਰਨ ਅਤੇ ਉਨ੍ਹਾਂ ਤੱਕ ਪਹੁੰਚ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। (ਯੋਗੇਸ਼ ਦਯਾਲ) ਪ੍ਰੈਸ ਪ੍ਰਕਾਸ਼ਨੀ: 2022-2023/S84 |