<font face="mangal" size="3">ਭਾਰਤੀ ਰਿਜ਼ਰਵ ਬੈਂਕ ਨੇ ਚਲਨਿਧੀ ਸਥਿਤੀ ਨੂੰ ਸੰਭਾਲਣ ਦ&# - ਆਰਬੀਆਈ - Reserve Bank of India
ਭਾਰਤੀ ਰਿਜ਼ਰਵ ਬੈਂਕ ਨੇ ਚਲਨਿਧੀ ਸਥਿਤੀ ਨੂੰ ਸੰਭਾਲਣ ਦੇ ਲਈ ਉਪਾਵਾਂ ਦੀ ਘੋਸ਼ਣਾ ਕੀਤੀ
ਨਵੰਬਰ 26, 2016 ਭਾਰਤੀ ਰਿਜ਼ਰਵ ਬੈਂਕ ਨੇ ਚਲਨਿਧੀ ਸਥਿਤੀ ਨੂੰ ਸੰਭਾਲਣ ਦੇ ਲਈ ਉਪਾਵਾਂ ਦੀ ਘੋਸ਼ਣਾ ਕੀਤੀ 9 ਨਵੰਬਰ 2016 ਤੋਂ ₹ 500 ਅਤੇ ₹ 1000 ਮੂਲਵਰਗ ਦੇ ਬੈਂਕਨੋਟ (ਜਿਹੜੇ ਹੁਣ ਵਿਸ਼ੇਸ਼ੀਕ੍ਰਿਤ ਬੈਂਕ ਨੋਟ – ਐਸਬੀਐਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ) ਦੀ ਵੈਧ ਮੁਦ੍ਰਾ ਦਰਜੇ ਦੇ ਵਾਪਸ ਲੈਣ ਦੇ ਨਾਲ ਹੀ, ਬੈਂਕ ਕ੍ਰੇਡਿਟ ਦੇ ਵਿਸਤਾਰ ਦੀ ਤੁਲਨਾ ਵਿੱਚ ਜਮਾਰਾਸ਼ਿਆਂ ਵਿੱਚ ਕਾਫੀ ਵਾਧਾ ਹੋਇਆ ਹੈ ਜਿਸਦੇ ਨਾਲ ਪ੍ਰਣਾਲੀ ਵਿੱਚ ਬਹੁਤ ਮਾਤਰਾ ਵਿੱਚ ਚਲਨਿਧੀ ਵੱਧ ਗਈ ਹੈ। ਬੈਂਕਿੰਗ ਪ੍ਰਣਾਲੀ ਵਿੱਚ ਉਪਲਬਧ ਅਧਿਸ਼ੇਸ਼ ਚਲਨਿਧੀ ਦੀ ਮਾਤਰਾ ਆਉਣ ਵਾਲੇ ਪਖਵਾੜਿਆਂ ਵਿੱਚ ਹੋਰ ਵਧਣ ਦੀ ਉਮੀਦ ਹੈ। ਇਹਨੂੰ ਧਿਆਨ ਵਿੱਚ ਰਖਦੇ ਹੋਏ, ਇਹ ਨਿਰਣਾ ਲਿਆ ਗਿਆ ਹੈ ਕਿ ਪੂਰੀ ਤਰਹ ਨਾਲ ਇੱਕ ਅਸਥਾਈ ਉਪਾਅ ਦੇ ਰੂਪ ਵਿੱਚ ਇਸ ਅਧਿਸ਼ੇਸ਼ ਚਲਨਿਧੀ ਨੂੰ ਵ੍ਰਿਧੀਸ਼ੀਲ ਨਦਕੀ ਆਰਕਸ਼ਤ ਨੀਤੀ ਅਨੁਪਾਤ (ਸੀਆਰਆਰ) ਦੇ ਭਾਗ ਦੇ ਰੂਪ ਵਿੱਚ ਖਪਾਇਆ ਜਾਏ। ਉਪਾਅ ਹੇਠਲਿਖੇ ਅਨੁਸਾਰ ਕੀਤੇ ਗਏ ਹਨ: (ਕ) ਸੀਆਰਆਰ ਬਕਾਇਆ ਨਿਵਲ ਮੰਗ ਅਤੇ ਸਮੇਂ ਦੇਯਤਾਵਾਂ (ਐਨਡੀਟੀਐਲ) ਦੇ 4 ਪ੍ਰਤਿਸ਼ਤ ਉੱਤੇ ਅਪਰਿਵਰਤਤ ਰਹੇਗਾ; (ਖ਼) 16 ਸਿਤੰਬਰ 2016 ਅਤੇ 11 ਨਵੰਬਰ 2016 ਦੇ ਵਿੱਚ ਐਨਡੀਟੀਐਲ ਦੀ ਵ੍ਰਿਧੀ ਹੋਣ ਤੇ ਅਨੁਸੂਚਤ ਬੈਂਕ 26 ਨਵੰਬਰ 2016 ਤੋਂ ਸ਼ੁਰੂ ਹੋਣ ਵਾਲੇ ਪਖਵਾੜੇ ਤੋਂ 100 ਪ੍ਰਤਿਸ਼ਤ ਵ੍ਰਿਧੀਸ਼ੀਲ ਸੀਆਰਆਰ ਅਨੁਰਕਸ਼ਤ ਕਰਣਗੇ। ਇਹਨੂੰ ਬੈਂਕਿੰਗ ਪ੍ਰਣਾਲੀ ਵਿੱਚ ਵਿਸ਼ੇਸ਼ੀਕ੍ਰਿਤ ਬੈਂਕ ਨੋਟਾਂ (ਐਸਬੀਐਨ) ਦੇ ਵਾਪਸ ਆਉਣ ਤੋਂ ਵਧੀ ਅਧਿਸ਼ੇਸ਼ ਚਲਨਿਧੀ ਦੇ ਇੱਕ ਭਾਗ ਦੇ ਰੂਪ ਵਿੱਚ ਖਪਾਣ ਦੇ ਲਈ ਕੀਤਾ ਗਿਆ ਹੈ, ਜਦਕਿ ਪਰਿਆਪਤ ਮਾਤਰਾ ਵਿੱਚ ਚਲਨਿਧੀ ਨੂੰ ਬੈਂਕਾਂ ਦੇ ਕੋਲ ਛਡਿਆ ਜਾਵੇਗਾ ਜਿਸਦੇ ਨਾਲ ਕਿ ਓਹ ਅਰਥਵਿਅਵਸਥਾ ਦੇ ਉਤਪਾਦਕ ਖੇਤਰਾਂ ਦੀ ਕ੍ਰੇਡਿਟ ਲੋੜਾਂ ਨੂੰ ਪੂਰਾ ਕਰ ਸਕਨ। ਕਿਊਂਕਿ ਵ੍ਰਿਧੀਸ਼ੀਲ ਸੀਆਰਆਰ ਰਿਜ਼ਰਵ ਬੈਂਕ ਦੇ ਚਲਨਿਧੀ ਪ੍ਰਬੰਧ ਢਾਂਚੇ ਵਿੱਚ ਇੱਕ ਅਸਥਾਈ ਉਪਾਅ ਦੇ ਰੂਪ ਵਿੱਚ ਹੈ ਜਿਸਦੇ ਨਾਲ ਕਿ ਪ੍ਰਣਾਲੀ ਵਿਚੋਂ ਵਧੀ ਹੋਈ ਚਲਨਿਧੀ ਨੂੰ ਕਢਿਆ ਜਾ ਸਕੇ। ਇਹਦੀ ਸਮੀਕਸ਼ਾ 9 ਦਸੰਬਰ 2016 ਜਾਂ ਇਸਤੋਂ ਪਹਿਲਾਂ ਕੀਤੀ ਜਾਵੇਗੀ। (ਗ) ਰਿਜ਼ਰਵ ਬੈਂਕ ਨੇ ਵਿਸ਼ੇਸ਼ੀਕ੍ਰਿਤ ਬੈਂਕ ਨੋਟਾਂ ਦੀ ਸ਼ੇਸ਼ਰਾਸ਼ੀ ਨੂੰ ਰਿਜ਼ਰਵ ਬੈਂਕ, ਕਰੰਸੀ ਚੇਸਟਾਂ ਵਿੱਚ ਜਮਾਂ ਕਰਵਾਉਣਾ ਅਤੇ ਤੱਤਕਾਲ ਮੁੱਲ ਪ੍ਰਾਪਤ ਕਰਨ ਦੇ ਲਈ ਗਾਰੰਟੀ ਸਕੀਮ ਨੂੰ ਅਲੱਗ ਤੋਂ ਪੁਨਰਜੀਵਤ ਕੀਤਾ ਹੈ। ਇਸ ਉਪਾਅ ਦੇ ਨਾਲ ਬੈਂਕਾਂ ਨੂੰ ਵ੍ਰਿਧੀਸ਼ੀਲ ਸੀਆਰਆਰ ਦੇ ਅਨੁਪਾਲਨ ਦੀ ਸੁਵਿਧਾ ਵੀ ਮਿਲਨੀ ਚਾਹੀਦੀ ਹੈ। ਪਰਿਚਲਨਾਤਮਕ ਬਓਰੈ ਅਲੱਗ ਤੋਂ ਪਰਿਪੱਤਰ ਵਿੱਚ ਜਾਰੀ ਕੀਤੇ ਗਏ ਹਨ। ਅਲਪਨਾ ਕਿੱਲਾਵਾਲਾ ਪ੍ਰੈਸ ਪਰਕਾਸ਼ਣੀ: 2016-2017/1335 |