<font face="mangal" size="3">ਭਾਰਤੀ ਰਿਜ਼ਰਵ ਬੈਂਕ ਨੇ ਲੋਕਸੇਵਾ ਸਹਿਕਾਰੀ ਬੈਂਕ ਲਿਮ - ਆਰਬੀਆਈ - Reserve Bank of India
ਭਾਰਤੀ ਰਿਜ਼ਰਵ ਬੈਂਕ ਨੇ ਲੋਕਸੇਵਾ ਸਹਿਕਾਰੀ ਬੈਂਕ ਲਿਮਿਟੇਡ, ਪੁਣੇ, ਮਹਾਰਾਸ਼ਟਰਾ ਉੱਤੇ ਨਿਰਦੇਸ਼ ਜਾਰੀ ਕੀਤੇ
ਨਵੰਬਰ 20, 2016 ਭਾਰਤੀ ਰਿਜ਼ਰਵ ਬੈਂਕ ਨੇ ਭਾਰਤੀ ਰਿਜ਼ਰਵ ਬੈਂਕ ਨੇ ਅਧਿਸੂਚਤ ਕੀਤਾ ਹੈ ਕਿ ਲੋਕਸੇਵਾ ਸਹਿਕਾਰੀ ਬੈਂਕ ਲਿਮਿਟੇਡ, ਪੁਣੇ ਨੂੰ 19 ਮਈ 2014 ਦੇ ਨਿਦੇਸ਼ ਦੇ ਜ਼ਰੀਏ 20 ਮਈ 2014 ਦੀ ਕਾਰੋਬਾਰ ਸਮਾਪਤੀ ਦੇ 6 ਮਹੀਨਿਆਂ ਦੀ ਮਿਆਦ ਦੇ ਲਈ ਨਿਦੇਸ਼ਾਦੀਨ ਰੱਖਿਆ ਗਿਆ ਸੀ। ਉਪਰਯੁਕਤ ਨਿਦੇਸ਼ਾਂ ਦੀ ਵੈਧਤਾ ਨੂੰ 12 ਨਵੰਬਰ 2014 ਦੇ ਅਦੇਸ਼, 06 ਮਈ 2015 ਦੇ ਅਦੇਸ਼, 04 ਨਵੰਬਰ 2015 ਦੇ ਅਦੇਸ਼ ਅਤੇ 13 ਮਈ 2016 ਦੇ ਅਦੇਸ਼ ਦੇ ਤਹਿਤ ਹਰੇਕ ਵਾਰ 6 ਮਹੀਨੇ ਦੀ ਮਿਆਦ ਦੇ ਲਈ ਚਾਰ ਵਾਰ ਵਧਾਇਆ ਗਿਆ ਸੀ। ਆਮ ਜਨਤਾ ਦੀ ਜਾਣਕਾਰੀ ਦੇ ਲਈ ਏਤੱਦੁਆਰਾ ਇਹ ਅਧਿਸੂਚਤ ਕੀਤਾ ਜਾਂਦਾ ਹੈ ਕਿ 12 ਨਵੰਬਰ 2014, 06 ਮਈ 2015, 04 ਨਵੰਬਰ 2015 ਅਤੇ 13 ਮਈ, 2016 ਦੇ ਨਿਦੇਸ਼ ਦੇ ਨਾਲ ਪਠਤ 19 ਮਈ 2014 ਦੇ ਨਿਦੇਸ਼ਾਂ ਦੀ ਪਰਿਚਾਲਨ ਮਿਆਦ ਨੂੰ 11 ਨਵੰਬਰ 2016 ਦੇ ਸਾਡੇ ਸੰਸ਼ੋਧਤ ਨਿਦੇਸ਼ ਦੇ ਜ਼ਰੀਏ ਅਗਲੇ 6 ਮਹੀਨੇ ਜਾਣੀਕੀ 20 ਨਵੰਬਰ 2016 ਤੋਂ 19 ਮਈ 2017 ਤੱਕ ਵਧਾ ਦਿੱਤਾ ਹੈ, ਜੋਕਿ ਸਮੀਕਸ਼ਾਧੀਨ ਹੈ। ਹੇਠਲਿਆਂ ਸੰਸ਼ੋਧਨਾਂ ਦੇ ਅਲਾਵਾ ਸੰਧਰਭਾਧੀਨ ਨਿਦੇਸ਼ ਦੇ ਹੋਰ ਨਿਯਮ ਅਤੇ ਸ਼ਰਤਾਂ ਅਪਰਿਵਰਤਤ ਰਹਿਣਗੀਆਂ। ਉਪਰੋਕਤ ਵੈਧਤਾ ਨੂੰ ਸੂਚਤ ਕਰਣ ਵਾਲੇ ਮਿਤੀ 11 ਨਵੰਬਰ 2016 ਦੇ ਨਿਦੇਸ਼ ਦੀ ਇੱਕ ਪ੍ਰਤੀ ਬੈਂਕ ਦੇ ਪਰਿਸਰ ਵਿੱਚ ਜਨਤਾ ਦੀ ਸੂਚਨਾ ਦੇ ਲਈ ਲਾਇ ਗਈ ਹੈ। ਭਾਰਤੀ ਰਿਜ਼ਰਵ ਬੈਂਕ ਦੁਆਰਾ ਉਪਰੋਕਤ ਵੈਧਤਾ ਵਧਾਉਣ ਦਾ ਇਹ ਅਰਥ ਨਾ ਲਾਇਆ ਜਾਵੇ ਕਿ ਭਾਰਤੀ ਰਿਜ਼ਰਵ ਬੈਂਕ, ਉਪਰਯੁਕਤ ਬੈਂਕ ਦੀ ਵਿੱਤੀ ਸਥਿਤੀ ਵਿੱਚ ਮੌਲਿਕ ਸੁਧਾਰ ਤੋਂ ਸੰਤੁਸ਼ਟ ਹੈ। ਅਨਿਰੁੱਧ ਡੀ ਜਾਧਵ ਪ੍ਰੈਸ ਪਰਕਾਸ਼ਣੀ: 2016-2017/1256 |