ਭਾਰਤੀ ਰਿਜ਼ਰਵ ਬੈਂਕ ਵਲੋਂ 2016 ਵਿੱਚ ਭਾਰਤੀ ਸਟੇਟ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੀ D-SIB ਦੇ ਤੌਰ ਤੇ ਪਹਿਚਾਣ
August 25, 2016 ਭਾਰਤੀ ਰਿਜ਼ਰਵ ਬੈਂਕ ਵਲੋਂ 2016 ਵਿੱਚ ਭਾਰਤੀ ਸਟੇਟ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੀ D-SIB ਦੇ ਤੌਰ ਤੇ ਪਹਿਚਾਣ ਭਾਰਤੀ ਰਿਜ਼ਰਵ ਬੈਂਕ ਵਲੋਂ 2016 ਵਿੱਚ ਭਾਰਤੀ ਸਟੇਟ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੀ ਘਰੇਲੂ ਸਿਸਟੇਮਿਕਲੀ ਮਹੱਤਵਪੂਰਨ ਬੈਂਕਾਂ (D-SIBs) ਦੇ ਤੌਰ ਤੇ ਪਹਿਚਾਣ ਕੀਤੀ ਗਈ ਹੈ ਅਤੇ ਇਹਨਾਂ ਬੈਂਕਾਂ ਦੀ ਬੱਕਟਿੰਗ ਬਣਤਰ, ਜੋ ਪਿਛਲੇ ਸਾਲ ਸੀ, ਉਸਨੂੰ ਬਰਕਰਾਰ ਰੱਖਿਆ ਗਿਆ ਹੈ। ਵਾਧੂ ਆਮ ਇਕੁਇਟੀ (ਪੜਾਅ 1) ਦੀ ਜ਼ਰੂਰਤ, ਜੋ ਇਹਨਾਂ ਬੈਂਕਾਂ ਨੂੰ ਪੂਰੀ ਕਰਨੀ ਹੋਵੇਗੀ, ਉਹ 1 ਅਪ੍ਰੈਲ, 2016 ਤੋਂ ਲਾਗੂ ਕਰ ਦਿੱਤੀ ਗਈ ਹੈ ਅਤੇ 1 ਅਪ੍ਰੈਲ, 2019 ਤੱਕ ਪੂਰੀ ਪ੍ਰਭਾਵੀ ਬਣ ਜਾਵੇਗੀ। ਵਾਧੂ CET1 ਦੀ ਜ਼ਰੂਰਤ ਕੈਪੀਟਲ ਸੰਭਾਲ ਬੱਫਰ ਦੇ ਵਧੀਕ ਵਿੱਚ ਹੋਵੇਗੀ। D-SIBs ਦੀ 2016 ਲਈ ਅਪਡੇਟ ਸੂਚੀ ਇਹ ਹੈ:-
ਪਿਛੋਕੜ: ਰਿਜ਼ਰਵ ਬੈਂਕ ਨੇ 22 ਜੁਲਾਈ,2014 ਨੂੰ D-SIB ਲਈ ਇੱਕ ਢਾਂਚਾ ਜਾਰੀ ਕੀਅਤੇ ਤਾ ਸੀ। D-SIB ਢਾਂਚੇ ਅਨੁਸਾਰ ਰਿਜ਼ਰਵ ਬੈਂਕ ਨੂੰ 2015 ਤੋਂ ਲੈ ਕੇ ਹਰ ਸਾਲ ਅਗਸਤ ਵਿੱਚ ਉਹਨਾਂ ਬੈਂਕਾਂ ਦੇ ਨਾਮ ਦਾ ਖੁਲਾਸਾ ਕਰਨਾ ਪਵੇਗਾ ਜਿਹੜੀਆਂ ਬੈਂਕਾਂ D-SIB ਤੈਅ ਕੀਤੀਆਂ ਜਾਣਗੀਆਂ। ਇਸ ਢਾਂਚੇ ਅਨੁਸਾਰ D-SIBs ਨੂੰ ਆਪਣੇ ਸਿਸਟੇਮਿਕ ਮਹੱਤਵਪੂਰਨ ਸਕੋਰ ਦੇ ਅਧਾਰ ਤੇ ਚਾਰ ਬੱਕਟਾਂ ਵਿੱਚ ਰੱਖਿਆ ਜਾਣਾ ਹੈ। ਜਿਸ ਬੱਕਟ ਵਿੱਚ D-SIB ਨੂੰ ਰੱਖਿਆ ਜਾਵੇਗਾ, ਉਸ ਦੇ ਅਧਾਰ ਤੇ ਵਾਧੂ ਆਮ ਸ਼ੇਅਰ ਦੀ ਜ਼ਰੂਰਤ ਨੂੰ ਇਸ ਤੇ ਲਾਗੂ ਕੀਤਾ ਜਾਣਾ ਹੋਵੇਗਾ। ਅਤੇ, ਜਿਵੇਂ ਕਿ D-SIB ਦੇ ਢਾਂਚੇ ਵਿੱਚ ਜ਼ਿਕਰ ਹੈ,ਜੇਕਰ ਵਿਦੇਸ਼ੀ ਬੈਂਕ ਦੀ ਸ਼ਾਖਾ ਭਾਰਤ ਵਿੱਚ ਮੌਜੂਦ ਹੈ ਅਤੇ ਉਹ ਇੱਕ ਅੰਤਰਰਾਸ਼ਟਰੀ ਸਿਸਟੇਮਿਕਲੀ ਮਹੱਤਵਪੂਰਨ ਬੈਂਕ ਹੈ, ਤਾਂ ਉਸ ਨੂੰ ਵਧੀਕ CET1 ਕੈਪੀਟਲ ਸਰਚਾਰਜ ਭਾਰਤ ਵਿੱਚ ਰਖਣਾ ਪਵੇਗਾ, ਜੋ ਵੀ ਉਸ ਦੇ ਭਾਰਤ ਵਿੱਚ ਖਤਰਾ ਮੱਧਮਾਨ ਸੰਪਤੀ ਦੇ ਅਨੁਪਾਤ ਵਿੱਚ, ਉਸ ਤੇ ਇੱਕ ਅੰਤਰਰਾਸ਼ਟਰੀ SIB ਤੇ ਤੌਰ ਤੇ ਲਾਗੂ ਹੋਵੇਗਾ। 31 ਮਾਰਚ 2015 ਨੂੰ ਬੈਂਕਾਂ ਤੋਂ ਇੱਕਠੀ ਕੀਤੀ ਜਾਣਕਾਰੀ D-SIB ਢਾਂਚੇ ਵਿੱਚ ਦੱਸੀ ਗਈ ਵਿਧੀ ਦੇ ਅਧਾਰ ਤੇ, ਰਿਜ਼ਰਵ ਬੈਂਕ ਨੇ ਸਟੇਟ ਬੈਂਕ ਤੇ ICICI ਬੈਂਕ ਲਿਮਿਟਿਡ ਨੂੰ 31 ਅਗਸਤ 2015 ਨੂੰ D-SIB ਤੌਰ ਤੇ ਐਲਾਨ ਕੀਤਾ ਗਿਆ ਸੀ। D-SIB ਢਾਂਚੇ ਅਤੇ 31 ਮਾਰਚ 2016 ਨੂੰ ਬੈਂਕਾਂ ਤੋਂ ਇੱਕਠੀ ਕੀਤੀ ਜਾਣਕਾਰੀ ਦੇ ਅਧਾਰ ਤੇ ਇਹਨਾਂ ਦੋਵੇਂ ਬੈਂਕਾਂ ਨੂੰ ਫਿਰ ਤੋਂ D-SIB ਐਲਾਨ ਕੀਤਾ ਗਿਆ ਹੈ। Alpana Killawala Press Release : 2016-2017/495 |
ਪੇਜ ਅੰਤਿਮ ਅੱਪਡੇਟ ਦੀ ਤਾਰੀਖ: