RbiSearchHeader

Press escape key to go back

Past Searches

Theme
Theme
Text Size
Text Size
S1

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

103376998

ਆਰ.ਬੀ.ਆਈ. ਦੀ ਅਣਅਧਿਕਾਰਤ ਸੰਸਥਾਵਾਂ ਦੀ ਸਚੇਤਕ ਸੂਚੀ (Alert List) ਜੋ ਵਿਦੇਸ਼ੀ ਮੁਦਰਾ ਵਿੱਚ ਲੈਣ- ਦੇਣ ਕਰਨ ਅਤੇ ਵਿਦੇਸ਼ੀ ਮੁਦਰਾ ਲੈਣ-ਦੇਣ ਲਈ ਇਲੈਕਟ੍ਰਾਨਿਕ ਵਪਾਰਕ ਪਲੇਟਫਾਰਮ ਚਲਾਉਣ ਲਈ ਅਧਿਕਾਰਿਤ ਨਹੀਂ ਹਨ

07 ਸਿਤੰਬਰ, 2022

ਆਰ.ਬੀ.ਆਈ. ਦੀ ਅਣਅਧਿਕਾਰਤ ਸੰਸਥਾਵਾਂ ਦੀ ਸਚੇਤਕ ਸੂਚੀ (Alert List) ਜੋ ਵਿਦੇਸ਼ੀ ਮੁਦਰਾ ਵਿੱਚ ਲੈਣ-
ਦੇਣ ਕਰਨ ਅਤੇ ਵਿਦੇਸ਼ੀ ਮੁਦਰਾ ਲੈਣ-ਦੇਣ ਲਈ ਇਲੈਕਟ੍ਰਾਨਿਕ ਵਪਾਰਕ ਪਲੇਟਫਾਰਮ ਚਲਾਉਣ ਲਈ
ਅਧਿਕਾਰਿਤ ਨਹੀਂ ਹਨ

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ 03 ਫਰਵਰੀ, 2022 ਨੂੰ ਜਾਰੀ ਪ੍ਰੈਸ ਬਿਆਨ ਰਾਹੀਂ ਜਨਤਾ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਅਣਅਧਿਕਾਰਤ ਇਲੈਕਟ੍ਰਾਨਿਕ ਟ੍ਰੇਡਿੰਗ ਪਲੇਟਫਾਰਮਾਂ (ਈਟੀਪੀ) 'ਤੇ ਵਿਦੇਸ਼ੀ ਮੁਦਰਾ ਲੈਣ-ਦੇਣ ਨਾ ਕਰਨ ਜਾਂ ਅਣਅਧਿਕਾਰਤ ਵਿਦੇਸ਼ੀ ਲੈਣ-ਦੇਣ ਲਈ ਪੈਸੇ ਨਾ ਭੇਜਣ/ਜਮ੍ਹਾਂ ਕਰਨ।

ਫਿਰ ਵੀ, ਆਰ.ਬੀ.ਆਈ ਨੂੰ ਕੁਝ ਈਟੀਪੀਆਂ ਦੇ ਅਧਿਕਾਰ ਦੀ ਸਥਿਤੀ ਬਾਰੇ ਸਪੱਸ਼ਟੀਕਰਨ ਸੰਬੰਧਿਤ ਹਵਾਲੇ ਮਿਲਣੇ ਜਾਰੀ ਹਨ। ਇਸ ਲਈ, ਆਰ.ਬੀ.ਆਈ ਦੀ ਵੈਬਸਾਈਟ 'ਤੇ ਉਨ੍ਹਾਂ ਸੰਸਥਾਵਾਂ ਦੀ " ਸਚੇਤਕ ਸੂਚੀ " ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਜੋ ਨਾ ਤਾਂ ਵਿਦੇਸ਼ੀ ਮੁਦਰਾ ਪ੍ਰਬੰਧਨ ਅਧਿਨਿਯਮ, 1999 (ਫੇਮਾ) ਦੇ ਤਹਿਤ ਵਿਦੇਸ਼ੀ ਮੁਦਰਾ ਵਿੱਚ ਲੈਣ-ਦੇਣ ਲਈ ਅਧਿਕਾਰਤ ਹਨ ਅਤੇ ਨਾ ਹੀ ਵਿਦੇਸ਼ੀ ਮੁਦਰਾ ਲੈਣ-ਦੇਣ ਲਈ ਇਲੈਕਟ੍ਰਾਨਿਕ ਵਪਾਰਕ ਪਲੇਟਫਾਰਮਾਂ ਨੂੰ ਚਲਾਉਣ ਲਈ ਅਧਿਕਾਰਤ ਹਨ। ਸਚੇਤਕ ਸੂਚੀ ਸੰਪੂਰਨ ਨਹੀਂ ਹੈ ਅਤੇ ਪ੍ਰੈਸ ਰਿਲੀਜ਼ ਜਾਰੀ ਹੋਣ ਦੇ ਸਮੇਂ ਆਰ.ਬੀ.ਆਈ ਕੋਲ ਉਪਲੱਬਧ ਜਾਣਕਾਰੀ ਤੇ ਅਧਾਰਤ ਹੈ। ਸਚੇਤਕ ਸੂਚੀ ਵਿਚ ਨਾ ਦਿਖਣ ਵਾਲੀ ਕਿਸੇ ਇਕਾਈ ਨੂੰ ਆਰ.ਬੀ.ਆਈ ਦੁਆਰਾ ਅਧਿਕਾਰਤ ਨਹੀਂ ਮੰਨਿਆ ਜਾਣਾ ਚਾਹੀਦਾ। ਕਿਸੇ ਵੀ ਵਿਅਕਤੀ/ ਈਟੀਪੀ ਦੀ ਮੰਜੂਰੀ ਦੀ ਸਥਿਤੀ ਦਾ ਪਤਾ ਅਧਿਕਾਰਤ ਵਿਅਕਤੀਆਂ ਅਤੇ ਅਧਿਕਾਰਤ ਈਟੀਪੀਆਂ ਦੀ ਸੂਚੀ ਤੋਂ ਲਗਾਇਆ ਜਾ ਸਕਦਾ ਹੈ, ਜੋ ਕਿ ਆਰ.ਬੀ.ਆਈ ਦੀ ਵੈਬਸਾਈਟ ਉੱਤੇ ਪਹਿਲਾਂ ਹੀ ਉਪਲੱਬਧ ਕਰਵਾਏ ਗਏ ਹਨ।

ਆਰ.ਬੀ.ਆਈ ਦੁਹਰਾਉਂਦਾ ਹੈ ਕਿ ਵਸਨੀਕ ਵਿਅਕਤੀ ਸਿਰਫ ਅਧਿਕਾਰਤ ਵਿਅਕਤੀਆਂ ਨਾਲ ਅਤੇ ਫੇਮਾ ਅਨੁਸਾਰ ਅਧਿਕਾਰਤ ਉਦੇਸ਼ਾਂ ਲਈ ਵਿਦੇਸ਼ੀ ਮੁਦਰਾ ਲੈਣ-ਦੇਣ ਕਰ ਸਕਦੇ ਹਨ। ਹਾਲਾਂਕਿ ਅਧਿਕਾਰਤ ਵਿਦੇਸ਼ੀ ਮੁਦਰਾ ਲੈਣ-ਦੇਣ ਨੂੰ ਇਲੈਕਟ੍ਰੋਨਿਕ ਤੌਰ 'ਤੇ ਕੀਤਾ ਜਾ ਸਕਦਾ ਹੈ, ਉਹ ਕੇਵਲ ਆਰ.ਬੀ.ਆਈ ਦੁਆਰਾ ਇਸ ਉਦੇਸ਼ ਲਈ ਅਧਿਕਾਰਤ ਈਟੀਪੀਆਂ ਜਾਂ ਮਾਨਤਾ ਪ੍ਰਾਪਤ ਸਟਾਕ ਐਕਸਚੇਂਜਾਂ ਜਿਵੇਂ ਕਿ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ, ਬੀਐਸਈ ਲਿਮਟਿਡ ਅਤੇ ਮੈਟਰੋਪੋਲੀਟਨ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ 'ਤੇ ਕੀਤੇ ਜਾਣੇ ਚਾਹੀਦੇ ਹਨ।

ਜਨਤਾ ਨੂੰ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਅਣਅਧਿਕਾਰਤ ਈਟੀਪੀਆਂ 'ਤੇ ਵਿਦੇਸ਼ੀ ਮੁਦਰਾ ਲੈਣ-ਦੇਣ ਨਾ ਕਰਨ ਜਾਂ ਅਜਿਹੇ ਅਣਅਧਿਕਾਰਤ ਲੈਣ-ਦੇਣ ਲਈ ਪੈਸੇ ਨਾ ਭੇਜਣ/ਜਮ੍ਹਾਂ ਕਰਨ। ਫੇਮਾ ਦੇ ਤਹਿਤ ਅਧਿਕਾਰਤ ਉਦੇਸ਼ਾਂ ਤੋਂ ਇਲਾਵਾ ਹੋਰ ਉਦੇਸ਼ਾਂ ਲਈ ਜਾਂ ਆਰ.ਬੀ.ਆਈ ਦੁਆਰਾ ਅਣਅਧਿਕਾਰਤ ਈਟੀਪੀਆਂ 'ਤੇ ਵਿਦੇਸ਼ੀ ਮੁਦਰਾ ਲੈਣ-ਦੇਣ ਕਰਨ ਵਾਲੇ ਵਸਨੀਕ ਵਿਅਕਤੀ ਤੇ ਫੇਮਾ ਦੇ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

(ਯੋਗੇਸ਼ ਦਯਾਲ) 
ਪ੍ਰਧਾਨ ਮਹਾ ਪ੍ਰਬੰਧਕ

ਪ੍ਰੇਸ ਰੀਲਿਜ਼: 2022-2023/835

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

Scan Your QR code to Install our app

RbiWasItHelpfulUtility

ਕੀ ਇਹ ਪੇਜ ਲਾਭਦਾਇਕ ਸੀ?