RbiSearchHeader

Press escape key to go back

Past Searches

rbi.page.title.1
Official Website of Reserve Bank of India

Notification Marquee

आरबीआई की घोषणाएं
आरबीआई की घोषणाएं

RbiAnnouncementWeb

RBI Announcements
RBI Announcements

Asset Publisher

78478228

ਭਾਰਤੀ ਰਿਜ਼ਰਵ ਬੈਂਕ ਨੇ ਨਾਸਿਕ ਜ਼ਿਲ੍ਹਾ ਗਿਰਣਾ ਸਹਿਕਾਰੀ ਬੈਂਕ, ਨਾਸਿਕ ( ਮਹਾਰਾਸ਼ਟਰ) ਨੂੰ ਨਿਰਦੇਸ਼ ਜਾਰੀ ਕੀਤੇ

9 ਸਿਤੰਬਰ 2015

ਭਾਰਤੀ ਰਿਜ਼ਰਵ ਬੈਂਕ ਨੇ ਨਾਸਿਕ ਜ਼ਿਲ੍ਹਾ ਗਿਰਣਾ ਸਹਿਕਾਰੀ ਬੈਂਕ, ਨਾਸਿਕ ( ਮਹਾਰਾਸ਼ਟਰ) ਨੂੰ ਨਿਰਦੇਸ਼ ਜਾਰੀ ਕੀਤੇ

ਜਨਤਾ ਦੇ ਹਿੱਤ ਵਿੱਚ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਬੈਂਕਿੰਗ ਰੈਗੂਲੇਸ਼ਨ ਐਕਟ, 1949 (ਜੋ ਸਹਿਕਾਰੀ ਸਮਿਤੀਆਂ ਤੇ ਲਾਗੂ ਹੈ) ਦੀ ਧਾਰਾ 56 ਅਤੇ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 35 ਏ ਦੀ ਉਪਧਾਰਾ(1) ਦੇ ਤਹਿਤ ਮਿਲੀਆਂ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਨਾਸਿਕ ਜ਼ਿਲ੍ਹਾ ਗਿਰਣਾ ਸਹਿਕਾਰੀ ਬੈਂਕ, ਨਾਸਿਕ (ਮਹਾਰਾਸ਼ਟਰ) ਨੂੰ ਖਾਸ ਨਿਰਦੇਸ਼ ਜਾਰੀ ਕੀਤੇ ਹਨ ਕਿ 9 ਸਿਤੰਬਰ, 2015 ਤੋਂ ਕਾਰੋਬਾਰ ਦੀ ਸਮਾਪਤੀ ਤੇ, ਉਪ੍ਰੋਕਤ ਬੈਂਕ ਭਾਰਤੀ ਰਿਜ਼ਰਵ ਬੈਂਕ ਤੋਂ ਲਿਖਤੀ ਰੂਪ ਵਿੱਚ ਮੰਜ਼ੂਰੀ ਲਏ ਬਿਨਾਂ ਭਾਰਤੀ ਰਿਜ਼ਰਵ ਬੈਂਕ ਦੇ 8 ਸਿਤੰਬਰ, 2015 ਦੇ ਨਿਰਦੇਸ਼ਾਂ ਵਿੱਚ ਅਧਿਸੂਚਿਤ ਸੀਮਾ ਨੂੰ ਛੱਡਕੇ ਕੋਈ ਰਿਣ ਅਤੇ ਅਗ੍ਰਿਮ ਮੰਜ਼ੂਰ ਨਹੀਂ ਕਰੇਗਾ, ਨਾ ਹੀ ਉਸਦਾ ਨਵੀਕਰਣ ਕਰੇਗਾ, ਕੋਈ ਨਿਵੇਸ਼ ਨਹੀਂ ਕਰੇਗਾ । ਪੈਸਾ ਉਧਾਰ ਲੈਣਾ ਅਤੇ ਨਵੀਂ ਜਮਾਰਾਸ਼ੀਆਂ ਸਵਿਕਾਰ ਕਰਨ ਸਹਿਤ ਆਪਣੇ ਉੱਪਰ ਕੋਈ ਵੀ ਦੇਣਦਾਰੀ ਨਹੀਂ ਲਏਗਾ । ਕੋਈ ਭੁਗਤਾਨ ਨਹੀਂ ਕਰੇਗਾ ਅਤੇ ਨਾ ਹੀ ਭੁਗਤਾਨ ਕਰਨ ਵਾਸਤੇ ਸਹਿਮਤ ਹੋਏਗਾ । ਚਾਹੇ ਭੁਗਤਾਨ ਉਸਦੀ ਦੇਣਦਾਰੀਆਂ ਅਤੇ ਫਰਜ਼ਾਂ ਦੀ ਅਦਾਇਗੀ ਨਾਲ ਜਾਂ ਕਿਸੇ ਹੋਰ ਤਰਾਂ ਭੀ ਸਬੰਧਤ ਕਿਉਂ ਨਾ ਹੋਵੇ ਕੋਈ ਸਮਝੌਤਾ ਜਾਂ ਅਜਿਹੀ ਕੋਈ ਵਿਵਸਥਾ ਨਹੀਂ ਕਰੇਗਾ ਅਤੇ ਆਪਣੀ ਕੋਈ ਵੀ ਜਾਇਦਾਦ ਜਾਂ ਸੰਪੱਤੀ ਨੂੰ ਨਾ ਤਾਂ ਵੇਚੇਗਾ, ਨਾਂ ਸਥਾਨਅੰਤਰਣ ਕਰੇਗਾ ਜਾਂ ਕਿਸੇ ਹੋਰ ਤਰੀਕੇ ਨਾਲ ਉਸਦਾ ਨਿਪਟਾਨ ਕਰੇਗਾ । ਅਧਿਸੂਚਿਤ ਨਿਰਦੇਸ਼ਾਂ ਦੀ ਕਾਪੀ ਜਨਤਾ ਦੇ ਹਿੱਤ ਵਿੱਚ(ਧਿਆਨਯੋਗ) ਬੈਂਕ ਵਿੱਚ ਲਗਾਈ ਗਈ ਹੈ । ਭਾਰਤੀ ਰਿਜ਼ਰਵ ਬੈਂਕ ਦੇ ਉਪਰੋਕਤ ਨਿਰਦੇਸ਼ਾਂ ਵਿੱਚ ਲਿਖੀਆਂ ਸ਼ਰਤਾਂ ਦੇ ਅਨੁਸਾਰ ਹਰ ਬੱਚਤ ਜਾਂ ਚਾਲੂ ਖਾਤੇ ਜਾਂ ਕੋਈ ਵੀ ਹੋਰ ਜਮਾ ਖਾਤੇ ਵਿੱਚ ਬਕਾਏ ਵਿੱਚੋਂ ਹਰ ਜਮਾਕਰਤਾ ਨੂੰ 1,000/- (ਇੱਕ ਹਜ਼ਾਰ ਰੁਪਏ ਸਿਰਫ਼) ਤੋਂ ਵੱਧ ਰਕਮ ਕਢਵਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ।

ਭਾਰਤੀ ਰਿਜ਼ਰਵ ਬੈਂਕ ਵੱਲੋਂ ਨਿਰਦੇਸ਼ ਜਾਰੀ ਕਰਨ ਦਾ ਇਹ ਭਾਵ ਨਾ ਲਿਆ ਜਾਵੇ ਕਿ ਭਾਰਤੀ ਰਿਜ਼ਰਵ ਬੈਂਕ ਨੇ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ । ਬੈਂਕ ਆਪਣੀ ਵਿੱਤੀ ਹਾਲਤ ਵਿੱਚ ਸੁਧਾਰ ਹੋਣ ਤੱਕ ਪ੍ਰਤੀਬੰਧਾਂ ਵਿੱਚ ਰਹਿਕੇ ਬੈਂਕਿੰਗ ਕਾਰੋਬਾਰ ਜਾਰੀ ਰੱਖੇਗਾ । ਭਾਰਤੀ ਰਿਜ਼ਰਵ ਬੈਂਕ ਹਾਲਾਤਾਂ ਦੇ ਆਧਾਰ ਤੇ ਇਨ੍ਹਾਂ ਨਿਰਦੇਸ਼ਾਂ ਵਿੱਚ ਪਰਿਵਰਤਨ ਕਰਨ ਲਈ ਵਿਚਾਰ ਕਰ ਸਕਦਾ ਹੈ ।

ਅਜੀਤ ਪ੍ਰਸ਼ਾਦ
ਸਹਾਇਕ ਮਹਾਪ੍ਰਬੰਧਕ

ਪ੍ਰੈਸ ਪ੍ਰਕਾਸ਼ਨੀ : 2015 – 2016/629

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

RbiWasItHelpfulUtility

ਪੇਜ ਅੰਤਿਮ ਅੱਪਡੇਟ ਦੀ ਤਾਰੀਖ:

ਕੀ ਇਹ ਪੇਜ ਲਾਭਦਾਇਕ ਸੀ?