RbiSearchHeader

Press escape key to go back

Past Searches

Theme
Theme
Text Size
Text Size
S3

Notification Marquee

आरबीआई की घोषणाएं
आरबीआई की घोषणाएं

RbiAnnouncementWeb

RBI Announcements
RBI Announcements

Asset Publisher

78475929

ਭਾਰਤੀ ਰਿਜ਼ਰਵ ਬੈਂਕ ਨੇ ਦੀ ਵੈਸ਼ ਕੋ-ਆਪ੍ਰੇਟਿਵ ਕਮਰਸ਼ੀਅਲ ਬੈਂਕ ਲਿ: ਨਵੀਂ ਦਿੱਲੀ ਨੂੰ ਨਿਰਦੇਸ਼ ਜਾਰੀ ਕੀਤੇ

9 ਸਿਤੰਬਰ 2015

ਭਾਰਤੀ ਰਿਜ਼ਰਵ ਬੈਂਕ ਨੇ ਦੀ ਵੈਸ਼ ਕੋ-ਆਪ੍ਰੇਟਿਵ ਕਮਰਸ਼ੀਅਲ ਬੈਂਕ ਲਿ: ਨਵੀਂ ਦਿੱਲੀ ਨੂੰ ਨਿਰਦੇਸ਼ ਜਾਰੀ ਕੀਤੇ

ਜਨਹਿਤ  ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਇਸ ਗੱਲ ਨਾਲ ਸੰਤੁਸ਼ਟ ਹੈ ਕਿ ਦੀ ਵੈਸ਼ ਕੋ-ਆਪ੍ਰੇਟਿਵ ਕਮਰਸ਼ੀਅਲ ਬੈਂਕ ਲਿ: ਨਵੀਂ ਦਿੱਲੀ ਨੂੰ ਖਾਸ ਨਿਰਦੇਸ਼ ਜਾਰੀ ਕਰਨਾ ਜ਼ਰੂਰੀ ਹੈ ਇਸ ਲਈ ਬੈਂਕਿੰਗ ਰੈਗੂਲੇਸ਼ਨ ਐਕਟ, 1949 (ਜੋ ਸੇਹਕਾਰੀ ਸਮਿਤੀਆਂ ਤੇ ਲਾਗੂ ਹੈ) ਦੀ ਧਾਰਾ 56 ਅਤੇ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 35 ਏ ਦੀ ਉਪਧਾਰਾ(1) ਦੇ ਤਹਿਤ ਮਿਲੀਆਂ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ ਭਾਰਤੀ ਰਿਜ਼ਰਵ ਬੈਂਕ ਇਹ ਨਿਰਦੇਸ਼ ਜਾਰੀ ਕਰਦਾ ਹੈ ਕਿ ਦੀ ਵੈਸ਼ ਕੋ-ਆਪ੍ਰੇਟਿਵ ਕਮਰਸ਼ੀਅਲ ਬੈਂਕ ਲਿ: ਨਵੀਂ ਦਿੱਲੀ ਦਿਨ 8 ਸਿਤੰਬਰ 2015 ਦੇ ਕਾਰੋਬਾਰ ਸਮਾਪਤ ਹੋਣ ਤੋਂ ਭਾਰਤੀ ਰਿਜ਼ਰਵ ਬੈਂਕ ਤੋਂ ਲਿਖਤੀ ਰੂਪ ਵਿਚ ਆਗਿਆ ਲਏ ਬਿਨਾ ਨੀਚੇ ਲਿਖੀ ਗਈ ਸੀਮਾ ਨੂੰ ਛੱਡ ਕੇ ਕੋਈ ਵੀ ਰਿਣ ਅਤੇ ਅਗ੍ਰਿਮ ਮੰਜੂਰ ਨਹੀਂ ਕਰੇਗਾ ਜਾਂ ਉਸ ਦਾ ਨਵੀਕਰਣ ਨਹੀਂ ਕਰੇਗਾ, ਕੋਈ ਨਿਵੇਸ਼ ਨਹੀਂ ਕਰੇਗਾ । ਪੈਸਾ ਉਧਾਰ ਲੈਣਾ ਅਤੇ ਨਵੀਂ ਜਮਾ ਰਾਸ਼ੀਆਂ ਸਵੀਕਾਰ ਕਰਨੇ ਸਹਿਤ ਆਪਣੇ ਉੱਪਰ ਕੋਈ  ਵੀ ਕਰਜ਼ਦਾਰੀ ਨਹੀਂ ਲਏਗਾ, ਕੋਈ ਭੁਗਤਾਨ ਨਹੀਂ ਕਰੇਗਾ ਅਤੇ ਨਾ ਹੀ ਭੁਗਤਾਨ ਕਰਨ ਲਈ ਸਹਿਮਤ ਹੋਏਗਾ ਚਾਹੇ ਭੁਗਤਾਨ ਉਸਦੀ ਦੇਣਦਾਰੀਆਂ ਦੀ ਚਕੌਤੀ ਨਾਲ ਸਬੰਧਿਤ ਕਿਓਂ ਨਾ ਹੋਵੇ । ਕੋਈ ਸਮਝੌਤਾ ਜਾਂ ਇਸ ਤਰਾਂ ਦੀ ਕੋਈ ਵਿਵਸਥਾ ਨਹੀਂ ਕਰੇਗਾ ਅਤੇ ਆਪਣੀ ਕਿਸੇ ਵੀ ਸੰਪੱਤੀ ਜਾਂ ਜਾਇਦਾਦ ਨੂੰ ਨਾਂ ਤਾਂ ਵੇਚੇਗਾ, ਨਾ ਸਥਾਨਅੰਨਤਰਣ ਕਰੇਗਾ ਨਾ ਕਿਸੀ ਵੀ ਤਰਾਂ ਉਸਦਾ ਨਿਪਟਾਨ ਕਰੇਗਾ ।

1. ਹਰ ਇੱਕ ਬੱਚਤ ਬੈਂਕ ਖਾਤੇ ਜਾਂ ਚਾਲੂ ਖਾਤੇ ਵਿੱਚ ਜਾਂ ਕਿਸੇ ਵੀ ਹੋਰ ਜਮਾਂ ਖਾਤੇ ਵਿੱਚ, ਉਸਨੂੰ ਚਾਹੇ ਕਿਸੇ ਵੀ ਨਾਮ ਨਾਲ ਸੰਬੋਧਨ ਕੀਤਾ ਜਾਵੇ, ਕੁੱਲ ਬੱਚਤ ਵਿੱਚੋਂ ਹਰੇਕ ਜਮਾਕਰਤਾ ਨੂੰ ` 1,000/- (ਇੱਕ ਹਜ਼ਾਰ ਰੁਪਏ ਸਿਰਫ਼) ਤੱਕ ਦੀ ਰਾਸ਼ੀ ਕਢਵਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ, ਵਿਸ਼ਰਤੇ ਇਹੋ ਜਿਹੇ ਜਮਾਕਰਤਾ ਜਾਂ ਜਮਾਨਤਦਾਰ ਦੀ ਬੈਂਕ ਦੇ ਪ੍ਰਤੀ ਕੋਈ ਦੇਣਦਾਰੀਆਂ ਹੋਣ ਤਾਂ ਉਸ ਰਾਸ਼ੀ ਨੂੰ ਪਹਿਲੇ ਸਬੰਧਿਤ ਉਧਾਰ ਖਾਤੇ ਵਿੱਚ ਸਮਾਯੋਜਿਤ ਕੀਤਾ ਜਾਵੇ ।

2. ਮਜੂਦਾ ਪਰਪੱਕ ਰਾਸ਼ੀ ਦਾ ਨਵੀਕਰਣ ਉਸ ਹੀ ਨਾ ਤੇ ਅਤੇ ਉਸੀ ਸਮਰੱਥਾ ਵਿੱਚ ਹੋਵੇ ।

3. ਖਰਚਾ ਨਿਰਦੇਸ਼ਾਂ ਵਿੱਚ ਦਿੱਤੀ ਗਈ ਪ੍ਰਵਾਨਗੀ ਦੇ ਅਨੁਸਾਰ ਹੋਵੇ ।

ਜਦੋਂ ਤੱਕ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਲਿਖਿਤ ਰੂਪ ਵਿੱਚ ਵਿਸ਼ੇਸ਼ ਰੂਪ ਨਾਲ ਅਨੁਮੋਦਿਤ ਨਾ ਕੀਤਾ ਗਿਆ ਹੋਵੇ, ਬੈਂਕ ਨਾ ਤਾਂ ਕੋਈ ਵਧੇਰੇ ਦੇਣਦਾਰੀਆਂ ਆਪਣੇ ਉੱਪਰ ਲਵੇਗਾ ਅਤੇ ਨਾਂ ਹੀ ਉਹਨਾਂ ਦਾ ਨਿਪਟਾਨ ਕਰੇਗਾ ।

ਵੇਰਵੇ ਸਹਿਤ ਨਿਰਦੇਸ਼ ਆਮ ਜਨਤਾ ਦੇ ਹਿੱਤ ਵਿੱਚ ਅਵਲੋਕਨ ਵਾਸਤੇ ਬੈਂਕ ਪਰਿਸਰ ਵਿੱਚ ਲਗਾਏ ਗਏ ਹਨ । ਭਾਰਤੀ ਰਿਜ਼ਰਵ ਬੈਂਕ ਹਲਾਤਾਂ ਦੇ ਆਧਾਰ ਤੇ ਨਿਰਦੇਸ਼ਾਂ ਵਿੱਚ ਬਦਲਾਵ ਕਰਨ ਤੇ ਵਿਚਾਰ ਕਰ ਸਕਦਾ ਹੈ । ਭਾਰਤੀ ਰਿਜ਼ਰਵ ਬੈਂਕ ਵੱਲੋਂ ਨਿਰਦੇਸ਼ ਜਾਰੀ ਕਰਨ ਦਾ ਇਹ ਮਤਲਬ ਨਾ ਲਿਆ ਜਾਵੇ ਕਿ ਭਾਰਤੀ ਰਿਜ਼ਰਵ ਬੈਂਕ ਨੇ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ । ਬੈਂਕ ਆਪਣੀ ਵਿੱਤ ਸਥਿਤੀ ਵਿੱਚ ਸੁਧਾਰ ਹੋਣ ਤੱਕ ਪ੍ਰਤੀਬੱਧਤਾ ਵਿੱਚ ਰਹਿਕੇ ਬੈਂਕਿੰਗ ਕਾਰੋਬਾਰ ਕਰਨਾ ਜਾਰੀ ਰੱਖੇਗਾ।

ਇਹ ਨਿਰਦੇਸ਼ ਅਗਲੀ ਸੂਚਨਾ ਜਾਰੀ ਹੋਣ ਤੱਕ ਪ੍ਰਭਾਵੀ ਰਹਿਣਗੇ ।

ਅਜੀਤ ਪ੍ਰਸ਼ਾਦ
ਸਹਾਇਕ ਮਹਾਪ੍ਰਬੰਧਕ

ਪ੍ਰੈਸ ਪ੍ਰਕਾਸ਼ਨੀ : 2015 – 2016/626

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

Scan Your QR code to Install our app

RbiWasItHelpfulUtility

ਕੀ ਇਹ ਪੇਜ ਲਾਭਦਾਇਕ ਸੀ?