RbiSearchHeader

Press escape key to go back

Past Searches

Theme
Theme
Text Size
Text Size
S3

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

78530264

500 ਤੇ 1000 ਰੁਪਏ ਦੇ ਮੌਜੂਦਾ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ-ਬੈਂਕ ਨੋਟ- ਰਿਵੀਜਨ

RBI/2016-17/146
DCM (Plg) No.1323/10.27.00/2016-17

21 ਨਵੰਬਰ 2016

ਚੇਅਰਮੈਨ / ਪ੍ਰਬੰਧ ਨਿਦੇਸ਼ਕ/ਮੁੱਖ ਕਾਰਜਕਾਰੀ ਅਧਿਕਾਰੀ
ਪਬਲਿਕ ਖੇਤਰ ਬੈਂਕਾਂ/ ਪ੍ਰਾਇਵੇਟ ਖੇਤਰ ਬੈਂਕਾਂ/ ਵਿਦੇਸ਼ੀ ਬੈਂਕਾਂ
ਖੇਤਰੀ ਗ੍ਰਾਮੀਣ ਬੈਂਕਾਂ/ ਸ਼ਹਿਰੀ ਸਹਿਕਾਰੀ ਬੈਂਕਾਂ/ ਰਾਜ ਸਹਿਕਾਰੀ ਬੈਂਕਾਂ/ ਜਿਲਾ ਮੱਧ ਸਹਿਕਾਰੀ ਬੈਂਕ

ਸ਼੍ਰੀਮਾਨ ਜੀ,

500 ਤੇ 1000 ਰੁਪਏ ਦੇ ਮੌਜੂਦਾ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ-ਬੈਂਕ ਨੋਟ- ਰਿਵੀਜਨ

ਕਿਰਪਾ ਕਰਕੇ ਸੁਰਖੀ ਵਿਸ਼ੇ ਤੇ ਸਾਡੇ ਸਰਕੂਲਰ ਨੰ DCM (Plg) ਨ. 1226/10.27.00/2016-17 ਮਿਤੀ 08 ਨਵੰਬਰ 2016 ਦਾ ਪੈਰਾ (i)- ਵੇਖੋ।

2. ਸਮੀਖਿਆ ਕਰਨ ਤੇ, ਬੈਂਕ ਖਾਤਿਆਂ ਵਿਚੋਂ ਨਕਦੀ ਕਢਵਾਉਣ ਦੀਆਂ ਸੀਮਾਵਾਂ ਵਿੱਚ ਕੁਝ ਸੋਧਾਂ ਕੀਤੀਆਂ ਗਈਆਂ ਹਨ, ਜੋ ਕਿ ਇਸ ਪ੍ਰਕਾਰ ਹਨ:

1. ਕਿਸਾਨਾਂ ਲਈ

ਕਿਸਾਨਾਂ ਨੂੰ ਆਪਣੇ ਲੋਨ (ਸਮੇਤ ਕਿਸਾਨ ਕ੍ਰੇਡਿਟ ਕਾਰਡ ਲਿਮਿਟ) ਜਾਂ ਬਚਤ ਖਾਤਿਆਂ ਵਿਚੋਂ ਪ੍ਰਤੀ ਹਫਤਾ 25000 ਰੁਪਏ ਕਢਵਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਬਸ਼ਰਤੇ ਉਹਨਾਂ ਦੇ ਖਾਤੇ ਪ੍ਰਚਲਿਤ ਕੇ. ਵਾਈ. ਸੀ. ਨਿਯਮਾਂ ਦੇ ਅਨੁਕੂਲ ਹਨ।

2. ਏ. ਪੀ. ਏਮ. ਸੀ. ਮਾਰਕੀਟਾਂ/ ਮੰਡੀਆਂ ਨਾਲ ਰਜਿਸਟ੍ਰਡ ਵਪਾਰੀਆਂ ਲਈ

ਵਰਤਮਾਨ ਵਿੱਚ, ਸਾਰੇ ਚਾਲੂ ਖਾਤਿਆਂ ਦੇ ਧਾਰਕਾਂ ਨੂੰ ਆਪਣੇ ਚਾਲੂ ਖਾਤੇ ਵਿਚੋਂ ਪ੍ਰਤੀ ਹਫਤਾ 50,000 ਰੁਪਏ ਨਕਦੀ ਕਢਵਾਉਣ ਦੀ ਇਜਾਜ਼ਤ ਹੈ, ਕੁਝ ਨਿਬੰਧਨ ਅਤੇ ਸ਼ਰਤਾਂ ਦੇ ਅਧੀਨ, ਅਤੇ ਇਸੇ ਨੂੰ ਹੁਣ ਏ. ਪੀ. ਏਮ. ਸੀ. ਮਾਰਕੀਟਾਂ/ ਮੰਡੀਆਂ ਨਾਲ ਰਜਿਸਟ੍ਰਡ ਵਪਾਰੀਆਂ ਤੱਕ ਵੀ ਵਿਸਤਾਰਿਤ ਕੀਤਾ ਜਾਂਦਾ ਹੈ। ਅਜਿਹੇ ਵਪਾਰੀਆਂ ਨੂੰ ਆਪਣੇ ਚਾਲੂ ਖਾਤਿਆਂ ਵਿਚੋਂ 50000 ਰੁਪਏ ਕਢਵਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਬਸ਼ਰਤੇ ਉਹਨਾਂ ਦੇ ਖਾਤੇ ਪ੍ਰਚਲਿਤ ਕੇ. ਵਾਈ. ਸੀ. ਨਿਯਮਾਂ ਦੇ ਅਨੁਕੂਲ ਹਨ, ਅਤੇ ਪਿਛਲੇ ਤਿੰਨ ਮਹੀਨੇ ਜਾਂ ਉਸ ਤੋਂ ਜ਼ਿਆਦਾ ਤੋਂ ਚਲ ਰਹੇ ਹਨ।

3. ਕਿਰਪਾ ਕਰਕੇ ਪੱਤਰ ਪ੍ਰਾਪਤੀ ਦੀ ਰਸੀਦ ਭੇਜੋ।

ਆਪ ਜੀ ਦਾ ਵਿਸ਼ਵਾਸਪਾਤਰ

(ਪੀ ਵਿਜਯਾ ਕੁਮਾਰ)
ਚੀਫ਼ ਜਨਰਲ ਮੈਨੇਜਰ

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

Scan Your QR code to Install our app

RbiWasItHelpfulUtility

ਕੀ ਇਹ ਪੇਜ ਲਾਭਦਾਇਕ ਸੀ?