<font face="mangal" size="3">ਗਿੰਨੀ ਸੋਨੇ ਦਾ ਬੌਂਡ, 2016-17 ਲੜੀ II</font> - ਆਰਬੀਆਈ - Reserve Bank of India
ਗਿੰਨੀ ਸੋਨੇ ਦਾ ਬੌਂਡ, 2016-17 ਲੜੀ II
22 ਸਿਤੰਬਰ 2016 ਗਿੰਨੀ ਸੋਨੇ ਦਾ ਬੌਂਡ, 2016-17 ਲੜੀ II ਭਾਰਤੀ ਰਿਜ਼ਰਵ ਬੈਂਕ ਨੇ, ਭਾਰਤ ਸਰਕਾਰ ਦੀ ਸਲਾਹ ਨਾਲ, ਗਿੰਨੀ ਸੋਨੇ ਦਾ ਬੌਂਡ, 2016-17 ਲੜੀ II ਨੂੰ ਜਾਰੀ ਕਰਨ ਦੀ ਸੂਚਨਾ ਦੇ ਦਿੱਤੀ ਸੀ (ਵੇਖੋ IDMD.CDD.No.462/14.04.050/2016-17 ਅਤੇ IDMD.CDD.No.463/14.04.050/2016-17)। 01 ਸਿਤੰਬਰ 2016 ਤੋਂ 09 ਸਿਤੰਬਰ 2016 ਤੱਕ ਗਿੰਨੀ ਸੋਨੇ ਦੇ ਬੌਂਡ ਦੀ ਪੰਜਵੀਂ ਕਿਸ਼ਤ ਗਾਹਕੀ ਲਈ ਖੋਲ਼ੀ ਗਈ ਸੀ। ਇਹ ਬੌਂਡ 23 ਸਿਤੰਬਰ 2016 ਨੂੰ ਜਾਰੀ ਕੀਤੇ ਜਾਣੇ ਸਨ। ਬੈਂਕਾਂ ਅਤੇ ਡਾਕਖਾਨਿਆਂ ਵਲੋਂ ਵੱਡੀ ਮਾਤਰਾ ਵਿੱਚ ਬਿਨੈ ਪੱਤਰ ਪ੍ਰਾਪਤ ਕੀਤੇ ਗਏ ਹਨ। ਭਾਰਤੀ ਰਿਜ਼ਰਵ ਬੈਂਕ ਦੇ ਈ-ਕੁਬੇਰ ਸਿਸਟਮ ਵਿੱਚ, ਖ਼ਾਸ ਤੌਰ ਤੇ ਡਾਕਖਾਨਿਆਂ ਵਲੋਂ, ਬਿਨੈ-ਪੱਤਰਾਂ ਦੀ ਨਿਰਵਿਘਨ ਅਪਲੋਡਿੰਗ, ਵਾਸਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਗਿੰਨੀ ਸੋਨੇ ਦੇ ਬੌਂਡ ਦੇ ਜਾਰੀ ਕਰਨ ਦੀ ਮਿਤੀ 23 ਸਿਤੰਬਰ 2016 ਤੋਂ ਬਦਲ ਕੇ 30 ਸਿਤੰਬਰ 2016 ਕਰ ਦਿੱਤੀ ਜਾਵੇ। ਉਪਰੋਕਤ ਸਰਕੁਲਰਾਂ ਦੇ ਬਾਕੀ ਨਿਬੰਧਨ ਅਤੇ ਸ਼ਰਤਾਂ ਉਵੇਂ ਹੀ ਰਹਿਣਗੇ। ਅਨਿਰੁੱਧ ਡੀ ਜਾਧਵ ਪ੍ਰੈਸ ਰਿਲੀਜ਼: 2016-2017/740 |