<font face="mangal" size="3">ਬੈਂਕਿੰਗ ਕੰਪਨੀਆਂ ਲਈ ਲਾਭਦਾਇਕ ਵਿਸ਼ੇਸ਼ ਗਿਆਨ ਜਾਂ ਅਮ - ਆਰਬੀਆਈ - Reserve Bank of India
ਬੈਂਕਿੰਗ ਕੰਪਨੀਆਂ ਲਈ ਲਾਭਦਾਇਕ ਵਿਸ਼ੇਸ਼ ਗਿਆਨ ਜਾਂ ਅਮਲੀ ਤਜਰਬਾ
ਆਰਬੀਆਈ/2016-17/152 ਨਵੰਬਰ 24, 2016 ਸਾਰੇ ਵਪਾਰਕ ਬੈਂਕਾਂ ਆਰਆਰਬੀ ਨੂੰ ਛੱਡ ਕੇ ਸ਼੍ਰੀ ਮਾਨ ਜੀ/ ਮੈਡਮ ਬੈਂਕਿੰਗ ਕੰਪਨੀਆਂ ਲਈ ਲਾਭਦਾਇਕ ਵਿਸ਼ੇਸ਼ ਗਿਆਨ ਜਾਂ ਅਮਲੀ ਤਜਰਬਾ ਬੈਕਿੰਗ ਅਤੇ ਤਕਨਾਲੋਜੀ ਵਿੱਚ ਅਵਿਸ਼ਕਾਰ ਦੇ ਪਿਛੋਕੜ ਵਿੱਚ, ਇਹ ਮਹਿਸੂਸ ਕੀਤਾ ਹੈ ਕਿ ਪਰਿਵਰਤਰਿਤ ਕਾਰੋਬਾਰ ਪੋਰਟਫੋਲਿਓ ਅਤੇ ਜੋਖਿਮ ਦੇ ਪ੍ਰਬੰਧਨ ਵਿੱਚ ਬੈਂਕਾਂ ਨੂੰ ਗਾਇਡ ਕਰਨ ਲਈ ਵਪਾਰਕ ਬੈਂਕ ਬੋਰਡ (ਆਰਆਰਬੀ ਨੂੰ ਛੱਡ ਕੇ) ਦੇ ਡਾਇਰੈਕਟਰ ਲਈ ਡੋਮੇਨ ਗਿਆਨ ਅਤੇ ਤਜਰਬਾ ਜਿਸ ਦਾ ਵਰਣਨ ਵੱਖ-ਵੱਖ ਕਾਨੂੰਨੀ ਪ੍ਰਬੰਧ ਤਹਿਤ ਕੀਤਾ ਗਿਆ ਹੈ ਗਿਆਨ ਅਤੇ ਅਨੁਭਵ ਦੁਆਰਾ ਹੋਰ ਵਿਸ਼ੇਸ਼ ਖੇਤਰ ਵਿੱਚ ਵਧਾਉਣ ਦੀ ਲੋੜ ਹੈ। ਮਹਾਰਤ ਦੇ ਖੇਤਰ ਨੂੰ ਵਧਾਉਣ ਲਈ ਇਹ ਸ਼ਾਮਿਲ ਕਰਨ ਦਾ ਫੈਸਲਾ (i) ਸੂਚਨਾ ਤਕਨੀਕ (ii) ਭੁਗਤਾਨ ਅਤੇ ਬੰਦੋਬਸਤ ਸਿਸਟਮ (iii) ਮਾਨਵ ਸੰਸਾਧਨ (iv) ਖਤਰੇ ਦਾ ਪ੍ਰਬੰਧਨ ਅਤੇ (v) ਕਾਰੋਬਾਰ ਪ੍ਰਬੰਧਨ, ਉਹਨਾਂ ਵਿਅਕਤੀਆਂ ਲਈ ਲਿਆ ਗਿਆ ਹੈ ਜੋ ਬੈਂਕ ਵਿੱਚ ਡਾਇਰੈਕਟਰ ਦੀ ਨਿਯੁਕਤੀ ਲਈ ਮੰਨੇ ਜਾ ਸਕਦੇ ਹਨ। 2. ਸੰਬੰਧਤ ਸੂਚਨਾ DBR.Appt.BC.No.38/29.39.001/2016-17 ਮਿਤੀ ਨਵੰਬਰ 24, 2016 ਨੱਥੀ ਹੈ। ਆਪ ਦਾ ਵਿਸ਼ਵਾਸਪਤਰ, (ਅਜੇ ਕੁਮਾਰ ਚੌਧਰੀ) ਸੂਚਨਾ DBR.Appt.BC.No.38/29.39.001/2016-17 ਨਵੰਬਰ 24, 2016 ਬੈਂਕਿੰਗ ਕੰਪਨੀਆਂ ਲਈ ਲਾਭਦਾਇਕ ਵਿਸ਼ੇਸ਼ ਗਿਆਨ ਜਾਂ ਅਮਲੀ ਤਜਰਬਾ ਬੈਂਕਿੰਗ ਰੈਗੂਲਸ਼ਨ ਐਕਟ, 1949, ਦੇ ਭਾਗ 10A(2)(a)(ix) ਵਲੋਂ ਦਿਤੀਆਂ ਗਈਆ ਸ਼ਕਤੀਆਂ ਇਸਤੇਮਾਲ ਕਰਦੇ ਹੋਏ ਭਾਰਤੀ ਸਟੇਟ ਬੈਂਕ ਐਕਟ, 1955, ਦਾ ਭਾਗ 19A(1)(a) (viii), ਭਾਰਤੀ ਸਟੇਟ ਬੈਂਕ( ਸਹਾਇਕ ਬੈਂਕ) ਐਕਟ, 1959, ਦਾ ਭਾਗ 25A(1)(a) (viii), ਅਤੇ ਬੈਂਕਿੰਗ ਕੰਪਨੀਆਂ (ਪ੍ਰਾਪਤੀ ਅਤੇ ਤਬਾਦਲਾ ) ਐਕਟ, 1970/1980 ਦਾ ਭਾਗ 9(3A)(A)(viii), ਭਾਰਤੀ ਰਿਜ਼ਰਵ ਬੈਂਕ ਸੂਚਿਤ ਕਰਦਾ ਹੈ ਕਿ ਮਾਮਲੇ ਜਾਂ ਖੇਤਰ ਵਿੱਚ ਵਿਸ਼ੇਸ਼ ਗਿਆਨ ਜਾਂ ਅਮਲੀ ਤਜਰਬਾ ਜੋ ਇਹਨਾਂ ਨਾਲ ਸੰਬੰਧਤ ਹੋਵੇ ਜਿਵੇਂ ਕਿ (i) ਸੂਚਨਾ ਤਕਨੀਕ (ii) ਭੁਗਤਾਨ ਅਤੇ ਬੰਦੋਬਸਤ ਸਿਸਟਮ (iii) ਮਾਨਵ ਸੰਸਾਧਨ (iv) ਖਤਰੇ ਦਾ ਪ੍ਰਬੰਧਨ ਅਤੇ (v) ਕਾਰੋਬਾਰ ਪ੍ਰਬੰਧਨ ਬੈਂਕਿੰਗ ਕੰਪਨੀਆਂ, ਭਾਰਤੀ ਸਟੇਟ ਬੈਂਕ (ਸਹਾਇਕ ਬੈਂਕ) ਅਤੇ ਅਨੁਸਾਰੀ ਨਵਾਂ ਬੈਂਕ ਵਿੱਚ ਲਾਭਦਾਇਕ ਹੋਵੇਗਾ ਜਿਵੇਂ ਵੀ ਮਾਮਲਾ ਹੋਵੇ। (ਸੁਦਰਸ਼ਨ ਸੇਨ) |