<font face="mangal" size="3">ਮੌਜੂਦਾ 500 ਅਤੇ 1000 ਦੇ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿ& - ਆਰਬੀਆਈ - Reserve Bank of India
ਮੌਜੂਦਾ 500 ਅਤੇ 1000 ਦੇ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ- ਬੈਂਕ ਨੋਟ – ਸੀਮਾਵਾਂ ਵਿੱਚ ਸੋਧ
RBI/2016-17/141 20 ਨਵੰਬਰ 2016 ਚੇਅਰਮੈਨ / ਪ੍ਰਬੰਧ ਨਿਦੇਸ਼ਕ/ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਮਾਨ ਜੀ, ਮੌਜੂਦਾ 500 ਅਤੇ 1000 ਦੇ ਬੈਂਕ ਨੋਟਾਂ ਦੀ ਕਨੂੰਨੀ ਟੈਂਡਰ ਸਥਿਤੀ ਰੱਦ ਕਰਨਾ- ਬੈਂਕ ਨੋਟ – ਸੀਮਾਵਾਂ ਵਿੱਚ ਸੋਧ ਕਿਰਪਾ ਕਰਕੇ ਸਾਡੇ ਸਰਕੂਲਰ DCM (Plg) ਨ. 1272/10.27.00/2016-17 ਮਿਤੀ 13 ਨਵੰਬਰ 2016 ਦਾ ਪੈਰਾ 1 (ii) ਵੇਖੋ ਜਿਸ ਦੇ ਅਨੁਸਾਰ ਰੀਕੈਲੀਬ੍ਰੇਟਿਡ ਏ.ਟੀ. ਐਮਾਂ ਵਿਚੋਂ ਨਕਦੀ ਕਢਵਾਉਣ ਦੀ ਪ੍ਰਤਿਦਿਨ ਸੀਮਾ 2000 ਰੁਪਏ ਤੋਂ ਵਧਾ ਕੇ 2500 ਰੁਪਏ ਪ੍ਰਤਿਦਿਨ ਕੀਤੀ ਗਈ ਸੀ , ਜਦ ਕਿ ਹੋਰ ਏ.ਟੀ. ਐਮਾਂ ਵਿੱਚ 2000 ਹੀ ਰੱਖੀ ਗਈ ਸੀ ਜਦ ਤੱਕ ਓਹ ਰੀਕੈਲੀਬ੍ਰੇਟ ਨਾ ਹੋ ਜਾਣ । 2. ਏ.ਟੀ. ਐਮਾਂ ਦੀ ਰੀਕੈਲੀਬ੍ਰੇਸ਼ਨ ਦੀ ਨਿਗਰਾਨੀ ਧਿਆਨ ਨਾਲ ਕੀਤੀ ਜਾ ਰਹੀ ਹੈ ਅਤੇ ਕਾਫੀ ਸਫਲਤਾ ਪ੍ਰਾਪਤ ਕਰ ਲਈ ਗਈ ਹੈ। ਸਮੀਖਿਆ ਕਰਕੇ ਇਹ ਫੈਸਲਾ ਕੀਤਾ ਗਿਆ ਹੈ ਕਿ ਅਗਲੇ ਨਿਰਦੇਸ਼ਾਂ ਤੱਕ ਮੌਜੂਦਾ ਸੀਮਾਵਾਂ ਵਿੱਚ ਕੋਈ ਬਦਲਾਵ ਨਹੀਂ ਕੀਤਾ ਜਾਵੇਗਾ। ਜੋ ਏ.ਟੀ. ਐਮਾਂ ਦੀ ਰੀਕੈਲੀਬ੍ਰੇਸ਼ਨ ਨਹੀਂ ਹੋਈ ਹੈ , ਬੈਂਕ ਓਹਨਾਂ ਵਿਚੋਂ 50 ਰੁਪਏ ਅਤੇ 100 ਰੁਪਏ ਦੇ ਨੋਟ ਦੇਣਾ ਜਾਰੀ ਰਖਣ, ਜਦ ਤੱਕ ਕਿ ਉਹ ਰੀਕੈਲੀਬ੍ਰੇਟ ਨਾ ਹੋ ਜਾਣ। 3. ਕਿਰਪਾ ਕਰਕੇ ਪੱਤਰ ਪ੍ਰਾਪਤੀ ਦੀ ਰਸੀਦ ਭੇਜੋ। ਆਪ ਜੀ ਦਾ ਵਿਸ਼ਵਾਸਪਤਰ (ਸੁਮਨ ਰੇ) |