RbiSearchHeader

Press escape key to go back

Past Searches

Theme
Theme
Text Size
Text Size
S2

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

78499335

500 ਅਤੇ 1,000 ਦੇ ਨੋਟਾਂ ਦੀ ਵੈਧ ਮੁਦ੍ਰਾ ਵਾਪਸ ਲਈ ਗਈ: ਭਾਰਤੀ ਰਿਜ਼ਰਵ ਬੈਂਕ ਦਾ ਬਿਆਨ

November 12, 2016

500 ਅਤੇ 1,000 ਦੇ ਨੋਟਾਂ ਦੀ ਵੈਧ ਮੁਦ੍ਰਾ ਵਾਪਸ ਲਈ ਗਈ: ਭਾਰਤੀ ਰਿਜ਼ਰਵ ਬੈਂਕ ਦਾ ਬਿਆਨ

500 ਅਤੇ 1,000 ਦੇ ਪੁਰਾਣੇ ਮੌਜੂਦ ਨੋਟਾਂ ਦੀ ਵੈਧ ਮੁਦ੍ਰਾ ਵਾਪਸ ਲੈਣ ਦੇ ਨਾਲ ਬੈਂਕਿੰਗ ਪ੍ਰਣਾਲੀ ਦੇ ਉੱਤੇ, ਇਹਨਾਂ ਨਿਰਧਾਰਤ ਬੈਂਕ ਨੋਟਾਂ ਨੂੰ, ਵੱਧ ਤੋਂ ਵੱਧ ਸੁਚਾਰੂ ਰੂਪ ਅਤੇ ਨਿਰਵਿਘਨ ਰੂਪ ਵਿੱਚ, ਤੇਜੀ ਨਾਲ ਵਾਪਸ ਲੈਣ ਦੀ ਅਤੇ ਬਦਲੇ ਵਿੱਚ ਦੂਜੇ ਮੁੱਲ-ਵਰਗ ਦੇ ਵੈਧ ਮੁਦ੍ਰਾ ਵਾਲੇ ਨੋਟਾਂ ਨੂੰ ਮੁਹੱਈਆ ਕਰਾਉਣ ਦੀ ਇੱਕ ਵੱਡੀ ਜਿੱਮੇਵਾਰੀ ਪਈ ਹੈ। ਇਸਦੇ ਵਿੱਚ ਸ਼ਾਮਲ ਸਨ, ਐਲਾਨ ਦੇ ਕੁਝ ਹੀ ਘੰਟੇ ਦੇ ਅੰਦਰ, ਨਿਰਧਾਰਤ ਬੈਂਕ ਨੋਟਾਂ ਨੂੰ ਏਟੀਐਮਾਂ (ATMS) ਵਿਚੋਂ ਤੇਜੀ ਨਾਲ ਕੱਢਣਾ, ਵੈਧ ਮੁਦ੍ਰਾ ਵਾਲੇ ਦੂਜੇ ਨੋਟਾਂ ਨੂੰ ਜਾਰੀ ਕਰਨ ਵਾਸਤੇ ਇਹਨਾਂ ਏਟੀਐਮਾਂ ਦਾ ਮੁੜ੍ਹ ਅੰਸ਼-ਸ਼ੋਧਨ (Recalibration), ਦੋ ਦਿਨਾਂ ਦੇ ਅੰਦਰ-ਅੰਦਰ ਇਹਨਾਂ ਨੋਟਾਂ ਨੂੰ ਇਹਨਾਂ ਏਟੀਐਮਾਂ ਵਿੱਚ ਮੁੜ੍ਹ ਪਾਉਣਾ, ਅਤੇ ਆਮ ਜਨਤਾ ਵਾਸਤੇ ਪੂਰੇ ਦੇਸ਼ ਵਿੱਚ ਮੌਜੂਦ ਸਾਰੀ ਬੈਂਕ ਸ਼ਾਖਾਵਾਂ ਵਿੱਚ ਅਦਲਾ ਬਦਲੀ ਦੀ ਸੁਵਿਧਾ ਮੁਹੱਈਆ ਕਰਵਾਉਣਾ, ਉਹ ਵੀ ਐਲਾਨ ਦੇ ਸਿਰਫ ਇੱਕ ਦਿਨ ਦੇ ਬਾਅਦ। ਆਮ ਜਨਤਾ ਨੂੰ ਹੋ ਰਹੀ ਅਸੁਵਿਧਾ ਨੂੰ ਘੱਟ ਕਰਣ ਵਾਸਤੇ ਭਾਰਤੀ ਰਿਜ਼ਰਵ ਬੈਂਕ ਦੇ ਸਾਰੇ ਦਫਤਰ ਅਤੇ ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ ਆਮ ਕਾਰੋਬਾਰ ਦੇ ਸਮੇਂ ਤੋਂ ਕਿਤੇ ਵੱਧ ਕੰਮ ਕਰ ਰਹੇ ਹਨ, ਅਤੇ ਭਾਰੀ ਸੰਖਿਆ ਵਿੱਚ ਆ ਰਹੀ ਜਨਤਾ ਦੀ ਸੇਵਾ ਲਈ ਵਾਧੂ ਕਾਊਂਟਰ ਵੀ ਖੋਲੇ ਗਏ ਹਨ। ਨਵੰਬਰ 10, 2016 ਨੂੰ 10 ਕਰੋੜ ਲੈਣ-ਦੇਣ (ਟ੍ਰਾਸੈਂਕਸ਼ਨਸ) ਰਿਪੋਰਟ ਕੀਤੀਆਂ ਗਈਆਂ ਹਨ। ਇਸ ਤੋਂ ਅਲਾਵਾ, ਬੈਂਕ ਅਤੇ ਭਾਰਤੀ ਰਿਜ਼ਰਵ ਬੈਂਕ ਆਮ ਜਨਤਾ ਦੀ ਜ਼ਰੂਰੀ ਲੋੜਾਂ ਅਤੇ ਸਥਿਤੀ ਨੂੰ ਸੌਖਾ ਕਰਨ ਲਈ ਸ਼ਨਿਚਰਵਾਰ ਅਤੇ ਐਤਵਾਰ ਨੂੰ ਵੀ ਖੁੱਲੇ ਰਹਿਣਗੇ।

ਵੈਧ ਮੁਦ੍ਰਾ ਵਾਲੇ ਦੂਜੇ ਮੁੱਲ-ਵਰਗ ਦੇ ਨੋਟਾਂ ( 2,000 ਸਮੇਤ) ਦੀ ਲੋੜ ਨੂੰ ਧਿਆਨ ਵਿੱਚ ਰਖਦੇ ਹੋਏ, ਦੇਸ਼ ਭਰ ਵਿੱਚ 4000 ਸਥਾਨਾਂ ਤੇ ਸਥਿਤ ਕੱਰੇਂਸੀ ਚੈਸਟਾਂ ਵਿੱਚ ਕਾਫ਼ੀ ਮਾਤਰਾ ਵਿੱਚ ਨੋਟਾਂ ਦਾ ਸਟਾਕ ਤਿਆਰ ਰਖਿਆ ਗਿਆ ਹੈ। ਬੈਂਕ ਸ਼ਾਖਾਵਾਂ ਨੂੰ ਉਹਨਾਂ ਦੇ ਨਾਲ ਉਹਨਾਂ ਦੀ ਲੋੜ ਪੂਰੀ ਕਰਨ ਲਈ ਜੋੜਿਆ ਗਿਆ ਹੈ। ਮੰਗ ਨੂੰ ਪੂਰਾ ਕਰਣ ਲਈ, ਪ੍ਰਿੰਟਿੰਗ ਪ੍ਰੈੱਸਾਂ ਆਪਣੀ ਪੂਰੀ ਸਮਰੱਥਾ ਨਾਲ ਨਕਦੀ ਨੋਟਾਂ ਦੀ ਸ਼ਪਾਈ ਕਰ ਰਹੀਆਂ ਹਨ ਤਾਕਿ ਕਾਫੀ ਮਾਤਰਾ ਵਿੱਚ ਨੋਟ ਉਪਲਬਧ ਰਹਿਣ।

ਜਦਕਿ ਇਹ ਯਤਨ ਚਲ ਰਹੇ ਹਨ, ਲੋਕਾਂ ਨੂੰ ਪ੍ਰੋਤਸਾਹਤ ਕੀਤਾ ਜਾਂਦਾ ਹੈ ਕਿ ਉਹ ਭੁਗਤਾਨ ਦੇ ਵੈਕਲਪਕ ਸਾਧਨਾਂ, ਜਿਵੇਂ ਕਿ ਪ੍ਰੀ-ਪੈਡ ਕਾਰਡਾਂ, ਰੁਪੇ/ ਕ੍ਰੇਡਿਟ/ ਡੈਬਿਟ ਕਾਰਡਾਂ, ਮੋਬਾਇਲ ਬੈਂਕਿੰਗ, ਇੰਟਰਨੇਟ ਬੈਂਕਿੰਗ ਦਾ ਇਸਤੇਮਾਲ ਕਰਨ। ਜਿਨ੍ਹਾਂ ਲੋਕਾਂ ਦੇ ਜਨ ਧਨ ਯੋਜਨਾ ਦੇ ਅਧੀਨ ਬੈਂਕਿੰਗ ਖਾਤੇ ਖੋਲੇ ਗਏ ਤੇ ਕਾਰਡ ਜਾਰੀ ਕੀਤੇ ਗਏ, ਉਹਨਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਦਾ ਇਸਤੇਮਾਲ ਕਰਨ। ਅਜਿਹੇ ਉਪਯੋਗਾਂ ਨਾਲ ਭੌਤਕ ਨਕਦੀ ਤੇ ਬੋਝ ਘਟੇਗਾ ਅਤੇ ਤੁਹਾਡੇ ਡਿਜੀਟਲ ਸੰਸਾਰ ਵਿਚ ਰਹਿਣ ਦੇ ਤਜਰਬੇ ਨੂੰ ਵਧਾਵਾ ਮਿਲੇਗਾ।

ਨਿਰਧਾਰਤ ਬੈਂਕ ਨੋਟਾਂ ਦੇ ਦੂਜੇ ਮੁੱਲ-ਵਰਗਾਂ ਵਾਸਤੇ ਅਦਲਾ ਬਦਲੀ ਦੇ ਲਈ ਯੋਜਨਾ 30 ਦਿਸੰਬਰ 2016 ਤਕ, ਪੂਰੇ ਦੇਸ਼ ਭਰ ਵਿੱਚ, ਅਤੇ ਉਸਤੋਂ ਬਾਅਦ, ਭਾਰਤੀ ਰਿਜ਼ਰਵ ਬੈਂਕ ਦੇ ਚੋਣਵੇ ਦਫਤਰਾਂ ਵਿੱਚ ਉਪਲਬਧ ਹੋਵੇਗੀ। ਕਿਉਂਕਿ ਕਾਫ਼ੀ ਸਮਾਂ ਬਾਕੀ ਹੈ, ਇਸ ਕਰਕੇ ਲੋਕਾਂ ਦਾ ਨੋਟਾਂ ਦੀ ਅਦਲਾ-ਬਦਲੀ ਵਾਸਤੇ ਬੈਂਕ ਸ਼ਾਖਾਵਾਂ ਦੇ ਨੇਟਵਰਕ ਨੂੰ ਟਾਲਣਯੋਗ ਦਬਾਅ ਪਾਉਣ ਤੋਂ ਬਚਾਇਆ ਜਾ ਸਕਦਾ ਹੈ।

Alpana Killawala
Principal Adviser

Press Release : 2016-2017/1190

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

Scan Your QR code to Install our app

RbiWasItHelpfulUtility

ਕੀ ਇਹ ਪੇਜ ਲਾਭਦਾਇਕ ਸੀ?