ਨਿਰਧਾਰਿਤ ਬੈਂਕਨੋਟਾਂ ਦੀ ਵਾਪਸੀ/ਰੱਦ ਹੋਣਾ: ਪੈਨਸ਼ਨਰ ਅਤੇ ਸ&# - ਆਰਬੀਆਈ - Reserve Bank of India
ਨਿਰਧਾਰਿਤ ਬੈਂਕਨੋਟਾਂ ਦੀ ਵਾਪਸੀ/ਰੱਦ ਹੋਣਾ: ਪੈਨਸ਼ਨਰ ਅਤੇ ਸੁਰਖਿਆ ਬਲ ਦੇ ਕਰਮਚਾਰੀਆਂ ਦੀ ਨਕਦੀ ਦੀ ਲੋੜ
ਆਰਬੀਆਈ/2016-17/154 ਨਵੰਬਰ 24, 2016 ਚੇਅਰਮੈਨ/ਮੈਨੇਜਿੰਗ ਡਾਇਰੈਕਟਰ/ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਮਾਨ ਜੀ, ਨਿਰਧਾਰਿਤ ਬੈਂਕਨੋਟਾਂ ਦੀ ਵਾਪਸੀ/ਰੱਦ ਹੋਣਾ: ਪੈਨਸ਼ਨਰ ਅਤੇ ਸੁਰਖਿਆ ਬਲ ਦੇ ਕਰਮਚਾਰੀਆਂ ਦੀ ਨਕਦੀ ਦੀ ਲੋੜ ਨਿਰਧਾਰਿਤ ਬੈਂਕਨੋਟਾਂ ਦੇ ਕਾਨੂੰਨੀ ਟੈਂਡਰ ਦੀ ਦੇ ਰੱਦ ਹੋਣ ਦੇ ਮੱਦੇਨਜ਼ਰ ਸਰਕਾਰੀ ਅਧਿਕਾਰੀ ਅਤੇ ਪੈਨਸ਼ਨਰਾਂ ਤੋਂ ਉਹਨਾਂ ਦੀ ਤਨਖਾਹ/ਪੈਨਸ਼ਨ ਦੇ ਇਲੈਕਟ੍ਰਾਨਿਕ ਭੁਗਤਾਨ ਦੇ ਬਾਅਦ ਨਕਦੀ ਦੀ ਮੰਗ ਦੀ ਉਮੀਦ ਹੈ। 2. ਇਸ ਲਈ ਬੈਂਕਾਂ ਨੂੰ ਨਕਦੀ ਦੀ ਮੰਗ ਦੀ ਸੰਭਾਵਨਾ ਨੂੰ ਪੂਰਾ ਕਰਨ ਲਈ ਉਚਿਤ ਕਦਮ ਇਸ ਤਰਾਂ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਵੇਂ ਕਿ : (i) ਪੈਨਸ਼ਨਰਾਂ ਦੀ ਲੋੜਾਂ ਦਾ ਖਿਆਲ ਰਖਣ ਲਈ ਕਾਫ਼ੀ ਨਕਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ। (ii) ਸੁਰਖਿਆ ਬਲ ਕਰਮਚਾਰੀਆਂ ਦੀ ਨਕਦੀ ਲੋੜਾਂ ਲਈ ਫੌਜੀ ਚੌਕੀ ਤੇ ਨਕਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਆਪ ਦਾ ਵਿਸ਼ਵਾਸਪਤਰ, (ਪੀ ਵਿਜਯ ਕੁਮਾਰ) |