ਏਟੀਐਮ/ ਵ੍ਹਾਈਟ ਲੇਬਲ ਏਟੀਐਮ
ਜਵਾਬ. ਗੈਰ-ਬੈਂਕਾਂ ਦੁਆਰਾ ਸਥਾਪਿਤ ਕੀਤੇ/ ਅਪਣਾਏ ਅਤੇ ਸੰਚਾਲਿਤ ਏਟੀਐਮਾਂ ਨੂੰ ਡਬਲਯੂਐਲਏ ਕਿਹਾ ਜਾਂਦਾ ਹੈ। ਗੈਰ-ਬੈਂਕ ਏਟੀਐਮ ਸੰਚਾਲਕ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਅਦਾਇਗੀ ਅਤੇ ਨਿਪਟਾਰਾ ਪ੍ਰਣਾਲੀਆਂ ਦੇ ਕਾਨੂੰਨ, 2007 ਅਧੀਨ ਅਧਿਕ੍ਰਿਤ ਹਨ। ਅਧਿਕ੍ਰਿਤ ਡਬਲਯੂਐਲਏ ਸੰਚਾਲਕਾਂ ਦੀ ਸੂਚੀ ਆਰਬੀਆਈ ਦੀ ਵੈੱਬਸਾਈਟ ਉੱਤੇ ਲਿੰਕ https://www.rbi.org.in/Scripts/PublicationsView.aspx?id=12043 ਤੇ ਮੌਜੂਦ ਹੈ।
ਜਵਾਬ. ਗਾਹਕ ਲਈ ਡਬਲਯੂਐਲਏ ਦੀ ਵਰਤੋਂ ਕਿਸੇ ਵੀ ਹੋਰ ਬੈਂਕ (ਕਾਰਡ ਜਾਰੀਕਰਤਾ ਬੈਂਕ ਤੋਂ ਬਿਨਾਂ ਹੋਰ ਬੈਂਕ) ਦੇ ਏਟੀਐਮ ਦੀ ਵਰਤੋਂ ਵਾਂਗ ਹੀ ਹੈ, ਬੱਸ ਡਬਲਯੂਐਲਏ ਤੇ ਨਕਦ ਡਿਪਾਜ਼ਿਟ ਨੂੰ ਸਵੀਕਾਰ ਕਰਨ ਅਤੇ ਕੁਝ ਮੁੱਲ ਵਰਧਕ ਸੇਵਾਵਾਂ ਦੀ ਇਜਾਜ਼ਤ ਨਹੀਂ ਹੁੰਦੀ।
ਜਵਾਬ. ਗੈਰ-ਬੈਂਕ ਕੰਪਨੀਆਂ ਨੂੰ ਵ੍ਹਾਈਟ ਲੇਬਲ ਏਟੀਐਮ ਸਥਾਪਿਤ ਕਰਨ ਦੀ ਇਜਾਜ਼ਤ ਦੇਣ ਲਈ ਤਰਕ ਰਿਹਾ ਹੈ ਵਧਾਈ ਹੋਈ ਗਾਹਕ ਸੇਵਾ ਲਈ ਜ਼ਿਆਦਾ ਖੇਤਰ, ਖ਼ਾਸ ਕਰਕੇ ਦਿਹਾਤੀ ਇਲਾਕਿਆਂ ਵਿੱਚ ਏਟੀਐਮ ਦਾ ਪਸਾਰ ਕਰਨਾ।
ਜਵਾਬ. ਨਕਦ ਪੈਸੇ ਦੇਣ ਤੋਂ ਇਲਾਵਾ, ਏਟੀਐਮ/ ਡਬਲਯੂਐਲਏ ਗਾਹਕਾਂ ਨੂੰ ਕਈ ਹੋਰ ਸੇਵਾਵਾਂ/ਸਹੂਲਤਾਂ ਦੇ ਸਕਦੇ ਹਨ। ਇਹਨਾਂ ਵਿੱਚ ਸ਼ਾਮਲ ਕੁਝ ਸੇਵਾਵਾਂ ਹਨ:
- ਖਾਤੇ ਦੀ ਜਾਣਕਾਰੀ
- ਨਕਦ ਜਮ੍ਹਾ ਕਰਾਉਣਾ (ਡਬਲਯੂਐਲਏ ਤੇ ਇਜਾਜ਼ਤ ਨਹੀਂ)
- ਨਿਯਮਿਤ ਬਿੱਲਾਂ ਭਰਨਾ (ਡਬਲਯੂਐਲਏ ਤੇ ਇਜਾਜ਼ਤ ਨਹੀਂ)
- ਮੋਬਾਇਲਾਂ ਲਈ ਰੀ-ਲੋਡ ਵਾਊਚਰਾਂ ਦੀ ਖ਼ਰੀਦਾਰੀ (ਡਬਲਯੂਐਲਏ ਤੇ ਇਜਾਜ਼ਤ ਨਹੀਂ)
- ਲਘੂ/ਸੰਖੇਪ ਸਟੇਟਮੈਂਟ ਦੀ ਉਤਪੱਤੀ
- ਪਿੰਨ ਬਦਲੀ
- ਚੈੱਕ ਬੁਕ ਲਈ ਬੇਨਤੀ
ਜਵਾਬ. ਏਟੀਐਮ/ ਡਬਲਯੂਐਲਏ ਤੇ ਵਿਭਿੰਨ ਲੈਣ-ਦੇਣਾਂ ਲਈ ਜਾਰੀਕਰਤਾ ਦੁਆਰਾ ਇਜਾਜ਼ਤ ਦਿੱਤੇ ਅਨੁਸਾਰ ਏਟੀਐਮ/ਏਟੀਐਮ ਕਮ ਡੈਬਿਟ ਕਾਰਡਜ਼. ਕ੍ਰੈਡਿਟ ਕਾਰਡਜ਼ ਅਤੇ ਪ੍ਰੀਪੇਡ ਕਾਰਡਜ਼ ਵਰਤੇ ਜਾ ਸਕਦੇ ਹਨ।
ਪੇਜ ਅੰਤਿਮ ਅੱਪਡੇਟ ਦੀ ਤਾਰੀਖ: