RbiSearchHeader

Press escape key to go back

Past Searches

Page
Official Website of Reserve Bank of India

RbiAnnouncementWeb

RBI Announcements
RBI Announcements

FAQ DetailPage Breadcrumb

RbiFaqsSearchFilter

Content Type:

Category Facet

Category

Custom Facet

ddm__keyword__26256231__FaqDetailPage2Title_en_US

Search Results

ਏਟੀਐਮ/ ਵ੍ਹਾਈਟ ਲੇਬਲ ਏਟੀਐਮ

ਜਵਾਬ. ਏਟੀਐਮ ਅਜਿਹੀ ਕੰਪਿਊਟਰਾਇਜ਼ਡ ਮਸ਼ੀਨ ਹੈ, ਜੋ ਬੈਂਕਾਂ ਦੇ ਗਾਹਕਾਂ ਨੂੰ ਬੈਂਕ ਦੀ ਸ਼ਾਖਾ ਵਿੱਚ ਜਾਣ ਦੀ ਲੋੜ ਤੋਂ ਬਿਨਾਂ ਨਕਦ ਪੈਸੇ ਦੇਣ ਲਈ ਉਹਨਾਂ ਦੇ ਖਾਤੇ ਦੀ ਵਰਤੋਂ ਅਤੇ ਦੂਜੇ ਵਿੱਤੀ ਅਤੇ ਗੈਰ-ਵਿੱਤੀ ਲੈਣ-ਦੇਣ ਕਰਨ ਦੀ ਸਹੂਲਤ ਦਿੰਦੀ ਹੈ।

ਜਵਾਬ. ਗੈਰ-ਬੈਂਕਾਂ ਦੁਆਰਾ ਸਥਾਪਿਤ ਕੀਤੇ/ ਅਪਣਾਏ ਅਤੇ ਸੰਚਾਲਿਤ ਏਟੀਐਮਾਂ ਨੂੰ ਡਬਲਯੂਐਲਏ ਕਿਹਾ ਜਾਂਦਾ ਹੈ। ਗੈਰ-ਬੈਂਕ ਏਟੀਐਮ ਸੰਚਾਲਕ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਅਦਾਇਗੀ ਅਤੇ ਨਿਪਟਾਰਾ ਪ੍ਰਣਾਲੀਆਂ ਦੇ ਕਾਨੂੰਨ, 2007 ਅਧੀਨ ਅਧਿਕ੍ਰਿਤ ਹਨ। ਅਧਿਕ੍ਰਿਤ ਡਬਲਯੂਐਲਏ ਸੰਚਾਲਕਾਂ ਦੀ ਸੂਚੀ ਆਰਬੀਆਈ ਦੀ ਵੈੱਬਸਾਈਟ ਉੱਤੇ ਲਿੰਕ https://www.rbi.org.in/Scripts/PublicationsView.aspx?id=12043 ਤੇ ਮੌਜੂਦ ਹੈ।

ਜਵਾਬ. ਗਾਹਕ ਲਈ ਡਬਲਯੂਐਲਏ ਦੀ ਵਰਤੋਂ ਕਿਸੇ ਵੀ ਹੋਰ ਬੈਂਕ (ਕਾਰਡ ਜਾਰੀਕਰਤਾ ਬੈਂਕ ਤੋਂ ਬਿਨਾਂ ਹੋਰ ਬੈਂਕ) ਦੇ ਏਟੀਐਮ ਦੀ ਵਰਤੋਂ ਵਾਂਗ ਹੀ ਹੈ, ਬੱਸ ਡਬਲਯੂਐਲਏ ਤੇ ਨਕਦ ਡਿਪਾਜ਼ਿਟ ਨੂੰ ਸਵੀਕਾਰ ਕਰਨ ਅਤੇ ਕੁਝ ਮੁੱਲ ਵਰਧਕ ਸੇਵਾਵਾਂ ਦੀ ਇਜਾਜ਼ਤ ਨਹੀਂ ਹੁੰਦੀ।

ਜਵਾਬ. ਗੈਰ-ਬੈਂਕ ਕੰਪਨੀਆਂ ਨੂੰ ਵ੍ਹਾਈਟ ਲੇਬਲ ਏਟੀਐਮ ਸਥਾਪਿਤ ਕਰਨ ਦੀ ਇਜਾਜ਼ਤ ਦੇਣ ਲਈ ਤਰਕ ਰਿਹਾ ਹੈ ਵਧਾਈ ਹੋਈ ਗਾਹਕ ਸੇਵਾ ਲਈ ਜ਼ਿਆਦਾ ਖੇਤਰ, ਖ਼ਾਸ ਕਰਕੇ ਦਿਹਾਤੀ ਇਲਾਕਿਆਂ ਵਿੱਚ ਏਟੀਐਮ ਦਾ ਪਸਾਰ ਕਰਨਾ।

ਜਵਾਬ. ਨਕਦ ਪੈਸੇ ਦੇਣ ਤੋਂ ਇਲਾਵਾ, ਏਟੀਐਮ/ ਡਬਲਯੂਐਲਏ ਗਾਹਕਾਂ ਨੂੰ ਕਈ ਹੋਰ ਸੇਵਾਵਾਂ/ਸਹੂਲਤਾਂ ਦੇ ਸਕਦੇ ਹਨ। ਇਹਨਾਂ ਵਿੱਚ ਸ਼ਾਮਲ ਕੁਝ ਸੇਵਾਵਾਂ ਹਨ:

  • ਖਾਤੇ ਦੀ ਜਾਣਕਾਰੀ
  • ਨਕਦ ਜਮ੍ਹਾ ਕਰਾਉਣਾ (ਡਬਲਯੂਐਲਏ ਤੇ ਇਜਾਜ਼ਤ ਨਹੀਂ)
  • ਨਿਯਮਿਤ ਬਿੱਲਾਂ ਭਰਨਾ (ਡਬਲਯੂਐਲਏ ਤੇ ਇਜਾਜ਼ਤ ਨਹੀਂ)
  • ਮੋਬਾਇਲਾਂ ਲਈ ਰੀ-ਲੋਡ ਵਾਊਚਰਾਂ ਦੀ ਖ਼ਰੀਦਾਰੀ (ਡਬਲਯੂਐਲਏ ਤੇ ਇਜਾਜ਼ਤ ਨਹੀਂ)
  • ਲਘੂ/ਸੰਖੇਪ ਸਟੇਟਮੈਂਟ ਦੀ ਉਤਪੱਤੀ
  • ਪਿੰਨ ਬਦਲੀ
  • ਚੈੱਕ ਬੁਕ ਲਈ ਬੇਨਤੀ

ਜਵਾਬ. ਏਟੀਐਮ/ ਡਬਲਯੂਐਲਏ ਤੇ ਵਿਭਿੰਨ ਲੈਣ-ਦੇਣਾਂ ਲਈ ਜਾਰੀਕਰਤਾ ਦੁਆਰਾ ਇਜਾਜ਼ਤ ਦਿੱਤੇ ਅਨੁਸਾਰ ਏਟੀਐਮ/ਏਟੀਐਮ ਕਮ ਡੈਬਿਟ ਕਾਰਡਜ਼. ਕ੍ਰੈਡਿਟ ਕਾਰਡਜ਼ ਅਤੇ ਪ੍ਰੀਪੇਡ ਕਾਰਡਜ਼ ਵਰਤੇ ਜਾ ਸਕਦੇ ਹਨ।

ਜਵਾਬ. ਏਟੀਐਮ/ ਡਬਲਯੂਐਲਏ ਤੇ ਲੈਣ-ਦੇਣ ਕਰਨ ਲਈ ਗਾਹਕ ਕੋਲ਼ ਇਕ ਵੈਧ ਕਾਰਡ ਅਤੇ ਪਰਸਨਲ ਆਈਡੈਂਟੀਫ਼ਿਕੇਸ਼ਨ ਨੰਬਰ (ਪਿੰਨ) ਹੋਣਾ ਚਾਹੀਦਾ ਹੈ।
ਜਵਾਬ. ਪਿੰਨ ਅੰਕਾਂ ਵਾਲ਼ਾ ਪਾਸਵਰਡ ਹੈ, ਜੋ ਕਾਰਡ ਜਾਰੀ ਕਰਨ ਵੇਲ਼ੇ ਬੈਂਕ ਦੁਆਰਾ ਗਾਹਕ ਨੂੰ ਡਾਕ ਰਾਹੀਂ ਵੱਖਰਾ ਭੇਜਿਆ ਜਾਂਦਾ/ਹੱਥੀਂ ਸੋਂਪਿਆ ਜਾਂਦਾ ਹੈ। ਜ਼ਿਆਦਾਤਰ ਬੈਂਕ ਗਾਹਕਾਂ ਨੂੰ ਪਹਿਲੀ ਵਰਤੋਂ ਤੇ ਹੀ ਪਿੰਨ ਬਦਲੀ ਕਰਨ ਲਈ ਕਹਿੰਦੇ ਹਨ। ਗਾਹਕ ਨੂੰ ਪਿੰਨ ਕਿਸੇ ਨੂੰ ਵੀ ਨਹੀਂ ਦੱਸਣਾ ਚਾਹੀਦਾ, ਬੈਂਕ ਅਧਿਕਾਰੀਆਂ ਨੂੰ ਵੀ ਨਹੀਂ। ਗਾਹਕ ਨੂੰ ਨਿਯਮਿਤ ਵਕਫ਼ਿਆਂ ਤੇ ਪਿੰਨ ਬਦਲਣਾ ਚਾਹੀਦਾ ਹੈ।
ਜਵਾਬ. ਜੀ ਹਾਂ, ਭਾਰਤ ਵਿੱਚ ਬੈਂਕਾਂ ਦੁਆਰਾ ਜਾਰੀ ਕੀਤੇ ਕਾਰਡ ਦੇਸ਼ ਦੇ ਕਿਸੇ ਵੀ ਏਟੀਐਮ/ ਡਬਲਯੂਐਲਏ ਤੇ ਵਰਤੇ ਜਾ ਸਕਦੇ ਹਨ।
ਜਵਾਬ. ਕਾਰਡ ਜਾਰੀ ਕਰਨ ਵਾਲ਼ੇ ਬੈਂਕ ਦੇ ਏਟੀਐਮ ਕੀਤਾ ਗਿਆ ਲੈਣ-ਦੇਣ ਔਨ-ਅਸ ਲੈਣ-ਦੇਣ ਕਿਹਾ ਜਾਂਦਾ ਹੈ। ਕਾਰਡ ਜਾਰੀ ਕਰਨ ਵਾਲ਼ੇ ਬੈਂਕ ਤੋਂ ਵੱਖਰੇ ਬੈਂਕ ਦੇ ਏਟੀਐਮ ਕੀਤਾ ਗਿਆ ਲੈਣ-ਦੇਣ ਜਾਂ ਤੇ ਡਬਲਯੂਐਲਏ ਕੀਤਾ ਗਿਆ ਲੈਣ-ਦੇਣ ਔਫ਼-ਅਸ ਲੈਣ-ਦੇਣ ਕਿਹਾ ਜਾਂਦਾ ਹੈ। ਉਦਾਹਰਣ ਲਈ ਜੇ ਬੈਂਕ ੳ ਦੁਆਰਾ ਜਾਰੀ ਕੀਤਾ ਕਾਰਡ ਬੈਂਕ ੳ ਦੇ ਏਟੀਐਮ ਤੇ ਵਰਤਿਆ ਜਾਂਦਾ ਹੈ, ਤਾਂ ਇਹ ਔਨ-ਅਸ ਲੈਣ-ਦੇਣ ਹੈ; ਜੇ ਬੈਂਕ ੳ ਦੁਆਰਾ ਜਾਰੀ ਕੀਤਾ ਕਾਰਡ ਕਿਸੇ ਡਬਲਯੂਐਲਏ ਤੇ ਜਾਂ ਬੈਂਕ ਅ ਦੇ ਏਟੀਐਮ ਤੇ ਵਰਤਿਆ ਜਾਂਦਾ ਹੈ, ਤਾਂ ਇਹ ਔਫ਼-ਅਸ ਲੈਣ-ਦੇਣ ਹੈ।

ਜਵਾਬ. ਜੀ ਹਾਂ, 01 ਨਵੰਬਰ, 2014 ਤੋਂ ਬੈਂਕ ਆਪਣੇ ਬਚਤ ਬੈਂਕ ਖਾਤਾ ਧਾਰਕਾਂ ਨੂੰ ਏਟੀਐਮ ਤੇ ਹੇਠਾਂ ਲਿਖੇ ਅਨੁਸਾਰ ਕੁਝ ਘੱਟੋ-ਘੱਟ ਮੁਫ਼ਤ ਲੈਣ-ਦੇਣ ਜ਼ਰੂਰ ਦੇਵੇ:

  • ਕਿਸੇ ਵੀ ਸਥਾਨ ਤੇ ਬੈਂਕ ਦੇ ਆਪਣੇ ਏਟੀਐਮ ਤੇ ਲੈਣ-ਦੇਣ (ਔਨ-ਅਸ ਲੈਣ-ਦੇਣ): ਬੈਂਕ ਆਪਣੇ ਬਚਤ ਬੈਂਕ ਖਾਤਾ ਧਾਰਕਾਂ ਨੂੰ ਇਕ ਮਹੀਨੇ ਵਿੱਚ ਘੱਟੋ-ਘੱਟ ਪੰਜ ਮੁਫ਼ਤ ਲੈਣ-ਦੇਣ (ਵਿੱਤੀ ਅਤੇ ਗੈਰ-ਵਿੱਤੀ ਦੋਵਾਂ ਸਮੇਤ) ਜ਼ਰੂਰ ਦੇਵੇ, ਏਟੀਐਮ ਦਾ ਸਥਾਨ ਭਾਵੇਂ ਕਿਤੇ ਵੀ ਹੋਵੇ।
  • ਮੈਟ੍ਰੋ ਕੇਂਦਰਾਂ ਤੇ ਕਿਸੇ ਵੀ ਦੂਜੇ ਬੈਂਕਾਂ ਦੇ ਏਟੀਐਮ ਤੇ ਲੈਣ-ਦੇਣ(ਔਫ਼-ਅਸ ਲੈਣ-ਦੇਣ): ਏਟੀਐਮ ਛੇ ਮੈਟ੍ਰੋ, ਜਿਵੇਂ ਮੁੰਬਈ, ਨਵੀਂ ਦਿੱਲੀ, ਚੇਨੱਈ, ਕੋਲਕਤਾ, ਬੈਂਗਲੁਰੂ ਅਤੇ ਹੈਦਰਾਬਾਦ ਕੇਂਦਰਾਂ ਵਿੱਚ ਸਥਿਤ ਹੋਣ ਦੇ ਮਾਮਲੇ ਵਿੱਚ, ਬੈਂਕ ਆਪਣੇ ਬਚਤ ਬੈਂਕ ਖਾਤਾ ਧਾਰਕਾਂ ਨੂੰ ਇਕ ਮਹੀਨੇ ਵਿੱਚ ਘੱਟੋ-ਘੱਟ ਤਿੰਨ ਮੁਫ਼ਤ ਲੈਣ-ਦੇਣ (ਵਿੱਤੀ ਅਤੇ ਗੈਰ-ਵਿੱਤੀ ਲੈਣ-ਦੇਣ, ਦੋਵਾਂ ਸਮੇਤ) ਜ਼ਰੂਰ ਦੇਵੇ।
  • ਗੈਰ-ਮੈਟ੍ਰੋ ਕੇਂਦਰਾਂ ਤੇ ਕਿਸੇ ਵੀ ਦੂਜੇ ਬੈਂਕਾਂ ਦੇ ਏਟੀਐਮ ਤੇ ਲੈਣ-ਦੇਣ(ਔਫ਼-ਅਸ ਲੈਣ-ਦੇਣ): ਉੱਪਰ ਦੱਸੇ ਛੇ ਮੈਟ੍ਰੋ ਕੇਂਦਰਾਂ ਨੂੰ ਛੱਡ ਕੇ ਕਿਸੇ ਵੀ ਸਥਾਨ ਤੇ ਬੈਂਕ ਆਪਣੇ ਬਚਤ ਬੈਂਕ ਖਾਤਾ ਧਾਰਕਾਂ ਨੂੰ ਦੂਜੇ ਬੈਂਕਾਂ ਦੇ ਏਟੀਐਮ ਤੇ ਇਕ ਮਹੀਨੇ ਵਿੱਚ ਘੱਟੋ-ਘੱਟ ਪੰਜ ਮੁਫ਼ਤ ਲੈਣ-ਦੇਣ (ਵਿੱਤੀ ਅਤੇ ਗੈਰ-ਵਿੱਤੀ ਲੈਣ-ਦੇਣ, ਦੋਵਾਂ ਸਮੇਤ) ਜ਼ਰੂਰ ਦੇਵੇ।
ਜਵਾਬ. ਆਰਬੀਆਈ ਨੇ ਏਟੀਐਮਾਂ ਤੇ ਘੱਟੋ-ਘੱਟ ਮੁਫ਼ਤ ਲੈਣ-ਦੇਣਾਂ ਦੀ ਗਿਣਤੀ ਲਾਜ਼ਮੀ ਕਰ ਦਿੱਤੀ ਹੈ। ਪਰ ਬੈਂਕ ਆਪਣੇ ਗਾਹਕਾਂ ਨੂੰ ਜ਼ਿਆਦਾ ਲੈਣ-ਦੇਣ ਮੁਫ਼ਤ ਵਿੱਚ ਦੇ ਸਕਦੇ ਹਨ।

ਜਵਾਬ. ਉੱਪਰ ਦਿੱਤਾ ਨੁਸਖ਼ਾ ਬੀਐਸਬੀਡੀਏ ਤੇ ਲਾਗੂ ਨਹੀਂ ਹੁੰਦਾ, ਕਿਉਂਕਿ ਬੀਐਸਬੀਡੀਏ ਵਿੱਚੋਂ ਪੈਸੇ ਕਢਵਾਉਣ ਦੀ ਗਿਣਤੀ ਅਜਿਹੇ ਖਾਤਿਆਂ ਨਾਲ਼ ਜੁੜੀਆਂ ਸ਼ਰਤਾਂ ਦੇ ਅਧੀਨ ਹੈ।

ਜਵਾਬ. ਉੱਪਰ ਦਿੱਤੇ ਮੁਫ਼ਤ ਲੈਣ-ਦੇਣਾਂ ਦੀ ਗਿਣਤੀ ਦੇ ਨੁਸਖ਼ੇ ਵਿੱਚ ਏਟੀਐਮ ਤੇ ਵਿੱਤੀ ਅਤੇ ਗੈਰ-ਵਿੱਤੀ ਦੋਵੇਂ ਲੈਣ-ਦੇਣ ਸ਼ਾਮਲ ਹਨ।
ਜਵਾਬ. ਏਟੀਐਮ ਲਗਾਉਣ ਵਾਲ਼ੇ ਬੈਂਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਰ ਏਟੀਐਮ ਕੇਂਦਰ ਤੇ ਢੁਕਵੇਂ ਤਰੀਕਿਆਂ ਨਾਲ਼ ਸਪਸ਼ਟ ਤੌਰ ਤੇ ਦਰਸਾਉਣ ਕਿ ਏਟੀਐਮ ‘ਮੈਟ੍ਰੋ’ ਜਾਂ ‘ਗੈਰ-ਮੈਟ੍ਰੋ’ ਕੇਂਦਰ ਵਿੱਚ ਸਥਿਤ ਹੈ (ਏਟੀਐਮ / ਸਟਿੱਕਰ/ਪੋਸਟਰ, ਆਦਿ ਤੇ ਮੈਸੇਜ ਵਿਖਾ ਕੇ), ਤਾਂ ਜੋ ਗਾਹਕ ਮੁਫ਼ਤ ਲੈਣ-ਦੇਣਾਂ ਦੀ ਮਿਲਣ ਵਾਲੀ ਗਿਣਤੀ ਸਬੰਧੀ ਏਟੀਐਮ ਦੀ ਸਥਿਤੀ ਦੀ ਪਛਾਣ ਕਰ ਸਕਣ।
ਜਵਾਬ. ਜੀ ਹਾਂ, ਏਟੀਐਮਾਂ ਤੇ ਮੁ਼ਫ਼ਤ ਲੈਣ- ਦੇਣਾਂ ਦੀ ਲਾਜ਼ਮੀ ਗਿਣਤੀ ਤੋਂ ਵੱਧ ਲੈਣ-ਦੇਣਾਂ ਲਈ ਗਾਹਕਾਂ ਤੋਂ ਖ਼ਰਚਾ ਲਿਆ ਜਾ ਸਕਦਾ ਹੈ (ਉੱਪਰ ਸਵਾਲ 11 ਦੇ ਜਵਾਬ ਵਿੱਚ ਦੱਸੇ ਅਨੁਸਾਰ)। ਪਰ ਇਸ ਵੇਲ਼ੇ ਇਹ ਖ਼ਰਚੇ ਉਸ ਦੇ ਬੈਂਕ ਦੁਆਰਾ ਵੱਧ ਤੋਂ ਵੱਧ ₹20/- ਪ੍ਰਤੀ ਲੈਣ-ਦੇਣ (ਜਮ੍ਹਾ ਲਾਗੂ ਕਰ, ਜੇ ਕੋਈ ਹੋਣ) ਤੋਂ ਵੱਧ ਨਹੀਂ ਹੋ ਸਕਦੇ।
ਜਵਾਬ. ਹੇਠਾਂ ਲਿਖੇ ਕਿਸਮ ਦੇ ਨਕਦ ਕਢਵਾਈ ਦੇ ਲੈਣ-ਦੇਣਾਂ ਲਈ ਸੇਵਾ ਖ਼ਰਚੇ ਬੈਂਕਾਂ ਦੁਆਰਾ ਆਪ ਤੈਅ ਕੀਤੇ ਜਾ ਸਕਦੇ ਹਨ: (ੳ) ਕ੍ਰੈਡਿਟ ਕਾਰਡਾਂ ਦੀ ਵਰਤੋਂ ਨਾਲ਼ ਨਕਦ ਪੈਸੇ ਕਢਵਾਉਣਾ। (ਅ) ਵਿਦੇਸ਼ ਵਿੱਚ ਸਥਿਤ ਏਟੀਐਮ ਤੋਂ ਪੈਸੇ ਕਢਵਾਉਣਾ
ਜਵਾਬ. ਭਾਵੇਂ ਕਾਰਡ ਦੀ ਵਰਤੋਂ ਆਪਣੇ ਬੈਂਕ ਦੇ ਏਟੀਐਮ/ਦੂਜੇ ਬੈਂਕ ਦੇ ਏਟੀਐਮ/ ਡਬਲਯੂਐਲਏ ਤੇ ਹੋਵੇ, ਗਾਹਕ ਨੂੰ ਤੁਰੰਤ ਕਾਰਡ ਜਾਰੀ ਕਰਨ ਵਾਲ਼ੇ ਬੈਂਕ ਕੋਲ਼ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਹੈ।
ਜਵਾਬ. ਬੈਂਕ ਨੂੰ ਏਟੀਐਮ ਵਾਲ਼ੇ ਅਹਾਤੇ ਵਿੱਚ ਸਬੰਧਿਤ ਅਧਿਕਾਰੀਆਂ ਦੇ ਨਾਂ ਅਤੇ ਸੰਪਰਕ ਨੰਬਰ/ ਟੋਲ ਫ਼੍ਰੀ ਨੰਬਰ/ ਹੈਲਪ ਡੈਸਕ ਨੰਬਰ ਲਗਾਉਣੇ ਜ਼ਰੂਰੀ ਹਨ। ਇਸੇ ਤਰ੍ਹਾਂ ਡਬਲਯੂਐਲਏ ਵਿੱਚ ਵੀ ਅਸਫ਼ਲ /ਵਿਵਾਦ ਵਾਲ਼ੇ ਲੈਣ-ਦੇਣਾਂ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਾਉਣ ਲਈ ਅਧਿਕਾਰੀਆਂ ਦੇ ਸੰਪਰਕ ਨੰਬਰ/ ਟੋਲ ਫ਼੍ਰੀ ਨੰਬਰ/ ਹੈਲਪਲਾਈਨ ਨੰਬਰ ਲਗਾਏ ਜਾਂਦੇ ਹਨ।
ਜਵਾਬ. ਆਰਬੀਆਈ ਦੀਆਂ ਹਿਦਾਇਤਾਂ ਅਨੁਸਾਰ (DPSS.PD.No.2632/02.10.002/2010-2011 dated May 27, 2011), ਅਸਫ਼ਲ ਏਟੀਐਮ ਲੈਣ-ਦੇਣ ਦੇ ਮਾਮਲੇ ਵਿੱਚ ਕਾਰਡ ਜਾਰੀ ਕਰਨ ਵਾਲ਼ੇ ਬੈਂਕ ਨੂੰ ਸ਼ਿਕਾਇਤ ਦੀ ਮਿਤੀ ਤੋਂ 7 ਕਾਰੋਬਾਰੀ ਦਿਨਾਂ ਅੰਦਰ ਗਾਹਕ ਦੇ ਖਾਤੇ ਵਿੱਚ ਮੁੜ-ਕ੍ਰੈਡਿਟ ਕਰਕੇ ਗਾਹਕ ਦੀ ਸ਼ਿਕਾਇਤ ਹੱਲ ਕਰਨਾ ਦਾ ਆਦੇਸ਼ ਦਿੱਤਾ ਗਿਆ ਹੈ।

Web Content Display (Global)

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

ਸਾਡੀ ਐਪ ਇੰਸਟਾਲ ਕਰਨ ਲਈ QR ਕੋਡ ਸਕੈਨ ਕਰੋ।

RbiWasItHelpfulUtility

ਪੇਜ ਅੰਤਿਮ ਅੱਪਡੇਟ ਦੀ ਤਾਰੀਖ:

ਕੀ ਇਹ ਪੇਜ ਲਾਭਦਾਇਕ ਸੀ?