RbiSearchHeader

Press escape key to go back

Past Searches

Page
Official Website of Reserve Bank of India

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

136327781

ਗੈਰ-ਸਦੱਸਾਂ ਦੀ ਸਾਵਧੀ ਜਮਾਰਾਸ਼ੀ ਦੀ ਜ਼ਮਾਨਤ ਉੱਤੇ ਰਿਣ

ਭਾਰਤੀ ਰਿਜ਼ਰਵ ਬੈਂਕ/2016-17/57
ਡੀਸੀਬੀਆਰ.ਬੀਪੀਡੀ(ਪੀਸੀਬੀ).ਬੀਸੀ.ਸੰ.03/12.05.001/2016-17

01 ਸਿਤੰਬਰ 2016

ਮੁੱਖ ਕਾਰਜਕਾਰੀ ਅਧਿਕਾਰੀ
ਵੇਤਨ ਭੋਗੀ ਪ੍ਰਾਥਮਕ (ਸ਼ਹਿਰੀ) ਸਰਕਾਰੀ ਬੈਂਕ

ਮਹੋਦਯ/ ਮਹੋਦਯਾ,

ਗੈਰ-ਸਦੱਸਾਂ ਦੀ ਸਾਵਧੀ ਜਮਾਰਾਸ਼ੀ ਦੀ ਜ਼ਮਾਨਤ ਉੱਤੇ ਰਿਣ

08 ਅਗਸਤ 2001 ਦੇ ਸਾਡੇ ਪਰਿਪੱਤਰ ਸ਼ਬੈਵਿ.ਸੰ.ਬੀਐਲ.(ਐਸ.ਈ.ਬੀ.)5ਏ/07.01.00-2001/02 ਦੇ ਅਨੁਸਾਰ, ਵੇਤਨ ਭੋਗੀ ਪ੍ਰਾਥਮਕ (ਸ਼ਹਿਰੀ) ਸਰਕਾਰੀ ਬੈਂਕ (ਐਸਈਬੀ) ਜੋ ਸ਼ਾਖਾ ਖੋਲਣ ਦੀ ਅਨੁਮਤੀ ਹੇਤ ਆਵੇਦਨ ਕਰ ਰਹੇ ਹਨ ਉਹਨਾਨੂੰ ਹੋਰ ਗੱਲਾਂ ਦੇ ਨਾਲ ਨਾਲ ਇਹ ਸੁਨਿਸ਼ਚਤ ਕਰਨਾ ਚਾਹੀਦਾ ਹੈ ਕਿ ਉਹਨਾਂ ਦੀਆਂ ਉਪ ਵਿਧੀਆਂ ਵਿੱਚ ਬਾਹਰੀ ਵਿਅਕਤੀਆਂ (ਗੈਰ ਕਰਮਚਾਰੀ) ਨੂੰ ਸਦੱਸ/ ਨਾਮਿਨਲ ਸਦੱਸ ਦੇ ਰੂਪ ਵਿੱਚ ਨਾਮਾਂਕਣ ਕਰਕੇ ਰਿਣ ਦੇਣ ਸੰਬੰਧੀ ਪ੍ਰਾਵਧਾਨ ਸ਼ਾਮਿਲ ਨਹੀਂ ਹਨ ।

2. ਮਿਤੀ 14 ਦਿਸੰਬਰ 2015 ਨੂੰ ਆਯੋਜਤ 32ਵੀਂ ਸਥਾਈ ਸਲਾਹਕਾਰ ਸਮਿਤੀ ਦੀ ਬੈਠਕ ਵਿੱਚ ਵਿਚਾਰ ਵਿਮਰਸ਼ ਦੇ ਅਨੁਸਰਣ ਵਿੱਚ ਇਹ ਨਿਰਣਾ ਲਿਆ ਗਿਆ ਹੈ ਕਿ ਹੇਠ ਲਿਖੀਆਂ ਸ਼ਰਤਾਂ ਦੇ ਅਧੀਨ ਐਸਈਬੀ ਨੂੰ ਗੈਰ-ਸਦੱਸਾਂ ਦੀ ਸਾਵਧੀ ਜਮਾਰਾਸ਼ੀ ਦੀ ਜ਼ਮਾਨਤ ਤੇ ਰਿਣ ਦੇਣ ਦੀ ਅਨੁਮਤੀ ਦਿੱਤੀ ਜਾਵੇ:

(i) ਐਸਈਬੀ ਨੂੰ ਮਿਤੀ 13 ਅਕਤੂਬਰ 2014 ਦੇ ਸਾਡੇ ਪਰਿਪੱਤਰ ਸੰ.ਸ਼ਬੈਵਿ.ਕੇਂਕਾ.ਐਲਐਸ(ਪੀਸੀਬੀ)ਪਰਿ.ਸੰ.20/07.01.000/2014-15 ਅਤੇ ਮਿਤੀ 28 ਜਨਵਰੀ 2015 ਦੇ ਸਾਡੇ ਪਰਿਪੱਤਰ ਡੀਸੀਬੀਆਰ.ਕੇਂਕਾ.ਐਲਐਸ(ਪੀਸੀਬੀ)ਪਰਿ.ਸੰ.04/07.01.000/2014-15 ਵਿੱਚ ਦੱਸੇ ਗਏ ਅਨੁਸਾਰ ਵਿੱਤੀ ਰੂਪ ਵਿੱਚ ਸੁਦ੍ਰਿਢ ਅਤੇ ਸੁਪ੍ਰਬੰਧਤ ਸ਼ਹਿਰੀ ਸਰਕਾਰੀ ਬੈਂਕਾਂ (ਐਫਐਸਡਬਲਯੁਐਮ) ਦੇ ਲਈ ਵਿਨਿਰਦਿਸ਼ਟ ਸਾਰੇ ਮਾਨਦੰਡਾਂ ਨੂੰ ਪੂਰਾ ਕਰਨਾ ਹੋਵੇਗਾ ।

(ii) ਐਸਈਬੀ ਵਿੱਚ ਨਿਦੇਸ਼ਕ ਮੰਡਲ ਦੀ ਲੇਖਾ-ਪ੍ਰੀਖਿਆ ਸਮਿਤੀ ਮੌਜੂਦ ਹੋਣੀ ਚਾਹਿਦੀ ਹੈ ਜਿਸਦਾ ਗਠਨ ਅਤੇ ਅਨੁਪਾਲਣ 25 ਜੁਲਾਈ 1994 ਦੇ ਸਾਡੇ ਪਰਿਪੱਤਰ ਸ਼ਬੈਵਿ.ਸੰ.ਯੋਜਨਾ.(ਪੀਸੀਬੀ).9/09.06.00-94/15 ਵਿੱਚ ਵਿਨਿਰਦਿਸ਼ਟ ਅਨੂਦੇਸ਼ਾਂ ਦੇ ਅਨੁਸਾਰ ਹੋਵੇ ।

(iii) ਐਸਈਬੀ ਦੀ ਉਪਵਿਧੀਆਂ ਵਿੱਚ ਸ੍ਵੈ ਦੇ ਨਾਂ ਨਾਲ ਜਾਂ ਸੰਯੁਕਤ ਰੂਪ ਨਾਲ ਹੋਰ ਕਿਸੇ ਗੈਰ-ਸਦੱਸ/ ਸਦੱਸਾਂ ਦੇ ਨਾਂ ਨਾਲ ਮੌਜੂਦ ਸਾਵਧੀ ਜਮਾਰਾਸ਼ੀ ਦੀ ਜ਼ਮਾਨਤ ਤੇ ਗੈਰ-ਸਦੱਸਾਂ ਨੂੰ ਰਿਣ ਦੇਣ ਦਾ ਪ੍ਰਾਵਧਾਣ ਹੋਣਾ ਚਾਹੀਦਾ ਹੈ ।

(iv) ਇਸ ਪ੍ਰਕਾਰ ਦੇ ਅਗ੍ਰਿਮਾਂ ਦੇ ਮਾਮਲੇ ਵਿੱਚ ਐਸਈਬੀ ਦੇ ਬੋਰਡ ਦੁਆਰਾ ਅਨੁਮੋਦਤ ਨੀਤੀ ਦੇ ਅਨੁਸਾਰ ਹਮੇਸ਼ਾ ਯਥੋਚਤ ਮਾਰਜਿਨ ਬਣਾਏ ਰਖਣਾ ਹੋਵੇਗਾ ।

(v) ਗੈਰ-ਸਦੱਸਾਂ ਨੂੰ ਸਾਵਧੀ ਜਮਾਰਾਸ਼ੀ ਦੀ ਜ਼ਮਾਨਤ ਤੇ ਰਿਣ ਦੇ ਅਲਾਵਾ ਹੋਰ ਕੋਈ ਰਿਣ ਸੁਵਿਧਾਵਾਂ ਨਹੀਂ ਦਿੱਤੀਆਂ ਜਾਣਗੀਆਂ।

3. ਮਿਤੀ 08 ਅਗਸਤ 2001 ਦੇ ਪਰਿਪੱਤਰ ਸ਼ਬੈਵਿ.ਸੰ.ਬੀਐਲ.(ਐਸ.ਈ.ਬੀ.)5ਏ/07.01.00-2001/02 ਵਿੱਚ ਉੱਲਿਖਿਤ ਹੋਰ ਸਾਰੀਆਂ ਸ਼ਰਤਾਂ ਅਪਰਿਵਰਤਤ ਰਹਿਣਗੀਆਂ ।

ਭਵਦੀਅ,

(ਏ. ਜੀ. ਰੇ)
ਪ੍ਰਭਾਰੀ ਮਹਾਪ੍ਰਬੰਧਕ

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

ਸਾਡੀ ਐਪ ਇੰਸਟਾਲ ਕਰਨ ਲਈ QR ਕੋਡ ਸਕੈਨ ਕਰੋ।

RbiWasItHelpfulUtility

ਪੇਜ ਅੰਤਿਮ ਅੱਪਡੇਟ ਦੀ ਤਾਰੀਖ:

ਕੀ ਇਹ ਪੇਜ ਲਾਭਦਾਇਕ ਸੀ?