ਸਿਟੀਜ਼ਨਸ ਕਾਰਨਰ - ਆਰਬੀਆਈ - Reserve Bank of India
ਸੰਖੇਪ ਜਾਣਕਾਰੀ
ਭਾਰਤ ਦੇ ਕੇਂਦਰੀ ਬੈਂਕ ‘ਭਾਰਤੀ ਰਿਜ਼ਰਵ ਬੈਂਕ’ ਦੀ ਇਸ ‘ਦੂਰ ਤੱਕ ਪਹੁੰਚ’ ਦੀ ਕੋਸ਼ਿਸ਼ ਵਿੱਚ ਤੁਹਾਡਾ ਸਵਾਗਤ ਹੈ। ਭਾਰਤ ਦੇ ਕੇਂਦਰੀ ਬੈਂਕ ਹੋਣ ਦੇ ਨਾਤੇ, ਸਾਡੀ ਕੋਸ਼ਿਸ਼ ਹੈ ਕਿ ਤੁਹਾਡੇ ਪੈਸੇ ਦੇ ਮੁੱਲ ਨੂੰ ਇੱਕ ਤੋਂ ਵਧੇਰੇ ਤਰੀਕਿਆਂ ਨਾਲ ਸੁਰੱਖਿਅਤ ਰੱਖਿਆ ਜਾਵੇ ਜਿਹਨਾਂ ਵਿੱਚੋਂ ਇੱਕ ਤੁਹਾਨੂੰ ਆਪਣੀ ਦੌਲਤ ਨੂੰ ਸੁਰੱਖਿਅਤ ਰੱਖਣ ਦੀ ਜਾਣਕਾਰੀ ਦੇ ਰਾਹੀਂ ਤਾਕਤਵਰ ਬਨਾਉਣਾ ਹੈ।
ਇਸ ਸਾਈਟ ਤੇ, ਜਿਹੜੀ ਕਿ ਤੁਹਾਡੇ ਤੱਕ ਪਹੁੰਚਣ ਦੇ ਤਰੀਕਿਆਂ ਵਿੱਚੋਂ ਇੱਕ ਹੈ, ਅਸੀਂ ਤੁਹਾਨੂੰ ਤੁਹਾਡੀ ਭਾਸ਼ਾ ਵਿੱਚ ਇਸਤੇਮਾਲ ਕਰਣ ਯੋਗ ਜਾਨਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਸ਼ੁਰੂ ਕਰਣ ਲਈ, ਤੁਸੀਂ ਭਾਰਤੀ ਰਿਜ਼ਰਵ ਬੈਂਕ ਦੀ ਭੂਮਿਕਾਵਾਂ ਅਤੇ ਕੱਮਾਂ ਦੇ ਬਾਰੇ ਅਤੇ ਭਾਰਤ ਦਾ ਕੇਂਦਰੀ ਬੈਂਕ ਤੁਹਾਡੇ ਨਾਲ ਕਿਵੇਂ ਸੰਬੰਧਤ ਹੈ, ਇਸ ਬਾਰੇ ਪੜ੍ਹ ਸਕਦੇ ਹੋ। ਤੁਸੀਂ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਬਾਰੇ, ਜਿਹੜੇ ਤੁਹਾਡੇ ਬੈਂਕ ਦੇ ਨਾਲ ਤੁਹਾਡੇ ਰਿਸ਼ਤੇ ਨੂੰ ਪ੍ਰਭਾਸ਼ਿਤ ਕਰਦੇ ਨੇ, ਪੜ੍ਹ ਸਕਦੇ ਹੋ। ਤੁਸੀਂ ਸਵਾਲ ਪੁੱਛ ਕੇ ਆਪਣੇ ਸ਼ੱਕ ਸਪਸ਼ਟ ਕਰ ਸਕਦੇ ਹੋ, ਅਤੇ ਤੁਸੀਂ ਆਪਣੇ ਬੈਂਕ ਜਾਂ ਭਾਰਤੀ ਰਿਜ਼ਰਵ ਬੈਂਕ ਦੇ ਕਿਸੀ ਵਿਭਾਗ ਜਾਂ ਦਫਤਰ ਦੇ ਵਲੋਂ ਪੇਸ਼ ਕੀਤੀ ਗਈ ਸੇਵਾਵਾਂ ਵਿੱਚ ਘਾਟ ਦੇ ਖਿਲਾਫ ਸ਼ਿਕਾਇਤ ਦਰਜ ਕਰਾ ਸਕਦੇ ਹੋ। ਅਸੀਂ ਤੁਹਾਨੂੰ ਪੈਸੇ, ਬੈਂਕਿੰਗ ਅਤੇ ਵਿੱਤ ਉੱਤੇ, ਕੁਝ ਦਿਲਚਸਪ ਅਤੇ ਬਾਕੀ ਲਾਭਦਾਇਕ, ਜਾਨਕਾਰੀ ਦਵਾਂਗੇ। ਕਿਉਂਕਿ........
..... ਸਾਨੂੰ ਵਿਸ਼ਵਾਸ ਹੈ ਕਿ ਆਮ ਆਦਮੀ ਦਾ ਸਸ਼ਕਤੀਕਰਨ ਦੌਲਤ ਦੀ ਸੰਭਾਲ ਕਰਣ ਦਾ ਸਭ ਤੋਂ ਪੱਕਾ ਅਤੇ ਸੁਰੱਖਿਅਤ ਤਰੀਕਾ ਹੈ।