
ਬਜ਼ੁਰਗ ਨਾਗਰਿਕਾਂ ਲਈ ਸਹੂਲਤਾਂ ਤੇ ਆਈਵੀਆਰਐਸ
ਕੀ ਤੁਸੀਂ ਜਾਣਦੇ ਹੋ ਕਿ ਜੇ ਤੁਹਾਡੀ ਉਮਰ 70 ਸਾਲਾਂ ਤੋਂ ਵੱਧ ਹੈ, ਤਾਂ ਤੁਸੀਂ ਕੁਝ ਬੁਨਿਆਦੀ ਬੈਂਕਿੰਗ ਲੈਣ-ਦੇਣ ਆਪਣੇ ਘਰ ਤੋਂ ਕਰ ਸਕਦੇ ਹੋ? ਬੈਂਕ ਤੁਹਾਡੇ ਘਰ ਤੋਂ ਨਕਦ ਪੈਸੇ ਜਾਂ ਚੈੱਕ ਲੈਣ ਦਾ ਪ੍ਰਬੰਧ ਕਰੇਗਾ ਅਤੇ ਤੁਹਾਨੂੰ ਇਹਦੀ ਰਸੀਦ ਦਿੱਤੀ ਜਾਵੇਗੀ। ਤੁਹਾਡੇ ਖਾਤੇ ਵਿੱਚੋਂ ਕਢਵਾਏ ਗਏ ਨਕਦ ਪੈਸੇ ਜਾਂ ਤੁਹਾਡੇ ਖਾਤੇ ਤੇ ਬਣਾਏ ਗਏ ਡਿਮਾਂਡ ਡ੍ਰਾਫਟ ਵੀ ਤੁਹਾਨੂੰ ਪਹੁੰਚਾਵੇਗਾ। ਤੁਸੀਂ ਘਰ ਬੈਠੇ ਆਪਣੇ ਕੇਵਾਈਸੀ ਦੇ ਕਾਗਜ਼ਾਤ ਅਤੇ ਲਾਈਫ਼ ਸਰਟੀਫਿ਼ਕੇਟ ਵੀ ਬੈਂਕ ਵਿੱਚ ਜਮ੍ਹਾ ਕਰਾ ਸਕਦੇ ਹੋ। ਬੈਂਕ ਇਸ ਸੇਵਾ ਬਦਲੇ ਆਪਣੇ ਬੋਰਡ ਦੁਆਰਾ ਪ੍ਰਵਾਣਿਤ ਨੀਤੀ ਦੇ ਆਧਾਰ ਤੇ ਤੁਹਾਥੋਂ ਖ਼ਰਚਾ ਲੈ ਸਕਦਾ ਹੈ; ਪਰ ਬੈਂਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਬਜ਼ੁਰਗ ਨਾਗਰਿਕਾਂ ਨੂੰ ਕੁਝ ਹੋਰ ਸਹੂਲਤਾਂ ਮੁਫ਼ਤ ਵਿੱਚ ਦੇਣ। ਬਜ਼ੁਰਗ ਨਾਗਰਿਕਾਂ ਲਈ ਬੈਂਕਿੰਗ ਦੀ ਸਹੂਲਤਾਂ ਬਾਰੇ ਬੈਂਕਾਂ ਨੂੰ ਆਰਬੀਆਈ ਦੀਆਂ ਹਿਦਾਇਤਾਂ ਬਾਰੇ ਹੋਰ ਜਾਣਕਾਰੀ ਲਈ ਵਿਜ਼ਿਟ ਕਰੋ www.rbi.org.in/seniorcitizens
ਆਡੀਓ
ਬਜ਼ੁਰਗ ਨਾਗਰਿਕਾਂ ਲਈ ਐਸਐਮਐਸ ਸੁਣਨ ਲਈ ਕਲਿੱਕ ਕਰੋ (ਹਿੰਦੀ ਭਾਸ਼ਾ)
ਬਜ਼ੁਰਗ ਨਾਗਰਿਕਾਂ ਲਈ ਐਸਐਮਐਸ ਸੁਣਨ ਲਈ ਕਲਿੱਕ ਕਰੋ (ਅੰਗ੍ਰੇਜ਼ੀ ਭਾਸ਼ਾ)
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ