ਆਪਣੇ ਬੈਂਕਨੋਟ ਬਾਰੇ ਜਾਣੋ - ਆਰਬੀਆਈ - Reserve Bank of India
ਆਮ ਜਾਣਕਾਰੀ
ਆਮ ਜਾਣਕਾਰੀ
- ਮੁਦਰਾ ਨੋਟ ਰਾਸ਼ਟਰ ਦੇ ਅਮੀਰ ਅਤੇ ਵੰਨ-ਸੁਵੰਨੇ ਸਭਿਆਚਾਰ, ਆਜ਼ਾਦੀ ਲਈ ਉਸ ਦੇ ਸੰਘਰਸ਼ ਅਤੇ ਰਾਸ਼ਟਰ ਦੇ ਰੂਪ ਵਿੱਚ ਉਸ ਦੀਆਂ ਮਾਣ-ਮੱਤੀਆਂ ਪ੍ਰਾਪਤੀਆਂ ਦੀ ਝਲਕ ਵਿਖਾਉਂਦੇ ਹਨ।
- ਦੇਸ਼ ਦੇ ਸਭਿਆਚਾਰਕ ਵਿਰਸੇ ਨੂੰ ਹੋਰ ਸਪਸ਼ਟ ਪਛਾਣ ਦੁਆਉਣ ਅਤੇ ਵਿਗਿਆਨਕ ਖੇਤਰ ਵਿੱਚ ਚੁੱਕੇ ਗਏ ਕਦਮਾਂ ਦੀ ਝਲਕ ਵਿਖਾਉਣ ਲਈ, ਨੋਟਾਂ ਦੀ ਇਕ ਨਵੀਂ ਸੀਰੀਜ਼ ਇਕ ਨਵੇਂ ਡਿਜ਼ਾਈਨ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ।
- ਨਵੇਂ ਡਿਜ਼ਾਈਨ ਦੇ ਬੈਂਕ ਨੋਟ ਰੰਗ, ਆਕਾਰ ਅਤੇ ਵਿਸ਼ਾ-ਵਸਤੂ ਵਿੱਚ ਬੈਂਕ ਨੋਟਾਂ ਦੀ ਮਹਾਤਮਾ ਗਾਂਧੀ ਵਾਲ਼ੀ ਮੌਜੂਦਾ ਸੀਰੀਜ਼ ਤੋਂ ਇਕਦਮ ਵੱਖਰੇ ਹਨ। ਨੋਟਾਂ ਦੀ ਨਵੀਂ ਸੀਰੀਜ਼ ਦਾ ਵਿਸ਼ਾ ਭਾਰਤ ਵਿੱਚ ਵਿਰਸੇ ਵਾਲ਼ੇ ਸਥਾਨ ਹਨ।
- ਇਹਨਾਂ ਨੋਟਾਂ ਵਿੱਚ ਕੁਝ ਹੋਰ ਨਵੀਆਂ ਗੱਲਾਂ ਹਨ ਦੇਵਨਾਗਰੀ ਵਿੱਚ ਅੰਕ ਅਤੇ ਸਵੱਛ ਭਾਰਤ ਦਾ ਲੋਗੋ। ਨਵੇਂ ਨੋਟਾਂ ਵਿੱਚ ਅਣਗਿਣਤ ਤੇ ਜਟਿਲ ਰੂਪਾਂ ਅਤੇ ਆਕਾਰਾਂ ਵਿੱਚ ਡਿਜ਼ਾਈਨ ਤੱਤ ਹਨ।
- ਬੈਂਕ ਨੋਟਾਂ ਦੀ ਮੌਜੂਦਾ ਸੀਰੀਜ਼ ਵਿੱਚ ਸੁਰੱਖਿਆ ਖ਼ੂਬੀਆਂ, ਜਿਵੇਂ ਕਿ ਵਾਟਰਮਾਰਕ, ਸੁਰੱਖਿਆ ਧਾਗਾ, ਮੁੱਲ-ਵਰਗ ਅੰਕ ਦਾ ਗੁਪਤ ਚਿੱਤਰ, ਰੰਗ ਬਦਲਣ ਵਾਲ਼ੀ ਸਿਆਹੀ ਵਿੱਚ ਮੁੱਲ-ਵਰਗ ਅੰਕ, ਨੰਬਰ ਪੈਨਲ, ਪਾਰਦਰਸ਼ੀ ਰਜਿਸਟਰ, ਇਲੈਕਟ੍ਰੋ-ਟਾਈਪ, ਬਲੀਡ ਲਾਈਨਜ਼, ਆਦਿ ਨੂੰ ਬਰਕਰਾਰ ਰੱਖਿਆ ਗਿਆ ਹੈ। ਨਵੇਂ ਨੋਟਾਂ ਵਿੱਚ ਉਹਨਾਂ ਦੀਆਂ ਸਬੰਧਿਤ ਸਥਿਤੀਆਂ ਬਦਲੀਆਂ ਗਈਆਂ ਹਨ।
ਬੈਂਕਨੋਟ
ਵੱਡਾ ਸਰੂਪ ਅਤੇ ਵੇਰਵੇ ਵੇਖਣ ਲਈ ਕਿਰਪਾ ਕਰਕੇ ਨੋਟਾਂ ਉੱਤੇ ਕਲਿੱਕ ਕਰੋ
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ
ਆਪਣੇ ਵਿੱਤ ਨੂੰ ਸੁਰੱਖਿਅਤ ਕਰੋ
ਡਿਜ਼ੀਟਲ ਬੈਂਕਿੰਗ ਤੇ ਜਾਓ
ਬੈਂਕ ਸਮਾਰਟ
ਕੀ ਇਹ ਪੇਜ ਲਾਭਦਾਇਕ ਸੀ?