ਬਿਨਾਂ ਕਿਸੇ ਨਿਮਨਤਮ ਬੈਲੇਂਸ ਦੇ ਬੀਐਸਬੀਡੀ ਅਕਾਊਂਟ - ਆਰਬੀਆਈ - Reserve Bank of India
ਆਮ ਜਾਣਕਾਰੀ
ਆਮ ਜਾਣਕਾਰੀ
ਆਪਣਾ ਬੁਨਿਆਦੀ ਬੱਚਤ ਬੈਂਕ ਜਮ੍ਹਾ (ਬੀਐਸਬੀਡੀ) ਖਾਤਾ ਖੋਲ੍ਹੋl ਘੱਟੋ-ਘੱਟ ਬਕਾਇਆ ਰੱਖਣ ਦੀ ਲੋੜ ਨਹੀਂl ਕੇਵਲ ਆਧਾਰ ਕਾਰਡ ਅਤੇ ਪੈਨ ਕਾਰਡ ਜਾਂ ਫ਼ਾਰਮ ਨੰ: 60 ਦੁਆਰਾ ਆਰਾਮ ਨਾਲ ਖਾਤਾ ਖੋਲ੍ਹਣ ਦੀ ਸਹੂਲਤ ਲਓl
- ਬੁਨਿਆਦੀ ਬੱਚਤ ਬੈਂਕ ਜਮ੍ਹਾ (ਬੀਐਸਬੀਡੀ) ਖਾਤਾ ਕੋਈ ਵੀ ਵਿਅਕਤੀ ਖੋਲ੍ਹ ਸਕਦਾ ਹੈl ਇਸ ਵਿੱਚ ਉਮਰ ਅਤੇ ਆਮਦਨੀ ਦਾ ਕੋਈ ਸਬੰਧ ਨਹੀਂ ਹੁੰਦਾl
- ਬੀਐਸਬੀਡੀ ਖਾਤਾ ਕਿਸੇ ਸ਼ੁਰੂਆਤੀ ਜਮ੍ਹਾ ਰਕਮ ਤੋਂ ਬਿਨਾਂ ਖੋਲ੍ਹਿਆ ਜਾ ਸਕਦਾ ਹੈ; ਇਸ ਵਿੱਚ ਘੱਟੋ-ਘੱਟ ਬਕਾਇਆ ਰੱਖਣ ਦੀ ਲੋੜ ਨਹੀਂ ਹੁੰਦੀl
- ਗਾਹਕ ਦੀ ਬੇਨਤੀ ਤੇ ਆਮ ਬੱਚਤ ਬੈਂਕ ਖਾਤੇ ਨੂੰ ਬੀਐਸਬੀਡੀਏ ਵਿੱਚ ਬਦਲਿਆ ਜਾ ਸਕਦਾ ਹੈl
- ਏਟੀਐਮ ਤੇ ਡੈਬਿਟ ਕਾਰਡ ਵਰਗੀ ਬੁਨਿਆਦੀ ਬੈਂਕਿੰਗ ਸਹੂਲਤ ਬੀਐਸਬੀਡੀ ਖਾਤਾ ਧਾਰਕ ਨੂੰ ਮੁਫ਼ਤ ਦਿੱਤੀ ਜਾਂਦੀ ਹੈl
- ਬੀਐਸਬੀਡੀ ਖਾਤੇ ਵਿੱਚ ਜਮ੍ਹਾ ਕਰਨ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੁੰਦੀl
- ਬੀਐਸਬੀਡੀ ਖਾਤਾਧਾਰਕ ਹਰ ਮਹੀਨੇ ਵੱਧ ਤੋਂ ਵੱਧ ਚਾਰ ਵਾਰੀ ਬਿਨਾਂ ਖ਼ਰਚੇ ਦੇ ਪੈਸੇ ਕਢਵਾ ਸਕਦੇ ਹਨl ਜਿਸ ਵਿੱਚ ਏਟੀਐਮ ਵਿੱਚੋਂ ਪੈਸੇ ਕਢਵਾਉਣੇ, ਆਰਟੀਜੀਐਸ/ਐਨਈਐਫ਼ਟੀ/ਕਲੀਅਰਿੰਗ/ਇੰਟਰਨੈਟ ਡੈਬਿਟਸ/ ਸਥਾਈ ਹਿਦਾਇਤਾਂ/ਈਐਮਆਈ ਆਦਿ ਦੁਆਰਾ ਟ੍ਰਾਂਸਫ਼ਰ ਸ਼ਾਮਲ ਹੈl
- ਬੀਐਸਬੀਡੀ ਖਾਤਾਧਾਰਕ ਉਸੇ ਬੈਂਕ ਵਿੱਚ ਦੂਜਾ ਬੱਚਤ ਬੈਂਕ ਖਾਤਾ ਨਹੀਂ ਖੋਲ੍ਹ ਸਕਦੇl
ਵਧੇਰੀ ਜਾਣਕਾਰੀ ਲਈ
ਵਧੇਰੀ ਜਾਣਕਾਰੀ ਲਈ
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ
ਬੈਂਕ ਸਮਾਰਟ
ਆਪਣੇ ਵਿੱਤ ਨੂੰ ਸੁਰੱਖਿਅਤ ਕਰੋ
ਪੇਜ ਅੰਤਿਮ ਅੱਪਡੇਟ ਦੀ ਤਾਰੀਖ: ਸਤੰਬਰ 19, 2024
ਕੀ ਇਹ ਪੇਜ ਲਾਭਦਾਇਕ ਸੀ?