BSBD ਤੇ ਐਸਐਮਐਸ - ਆਰਬੀਆਈ - Reserve Bank of India
ਬੀਐਸਬੀਡੀਏ ਤੇ ਐਸਐਮਐਸ
ਕੀ ਤੁਸੀਂ ਆਪਣੇ ਖਾਤੇ ਵਿੱਚ ਘੱਟੋ-ਘੱਟ ਬਕਾਇਆ ਨਹੀਂ ਰੱਖਣਾ ਚਾਹੁੰਦੇ ਅਤੇ ਇਕ ਮਹੀਨੇ ਵਿੱਚ ਚਾਰ ਤੋਂ ਵੱਧ ਵਾਰੀ ਪੈਸੇ ਨਹੀਂ ਕਢਵਾਉਣੇ ਚਾਹੁੰਦੇ? ਤਾਂ ਬੀਐਸਬੀਡੀ ਖਾਤਾ ਖੋਲ੍ਹੋ। ਹੋਰ ਜਾਣਕਾਰੀ ਲਈ 144 ਤੇ ਮਿਸਡ ਕਾਲ ਦਿਓ।
ਬੀਐਸਬੀਡੀਏ ਤੇ ਆਈਵੀਆਰਐਸ
ਆਰਬੀਆਈ ਨੂੰ ਫ਼ੋਨ ਕਰਨ ਲਈ ਧੰਨਵਾਨ। ਕੀ ਤੁਸੀਂ ਆਪਣੇ ਖਾਤੇ ਵਿੱਚ ਘੱਟੋ-ਘੱਟ ਬਕਾਇਆ ਨਹੀਂ ਰੱਖਣਾ ਚਾਹੁੰਦੇ ਅਤੇ ਇਕ ਮਹੀਨੇ ਵਿੱਚ ਚਾਰ ਤੋਂ ਵੱਧ ਵਾਰੀ ਪੈਸੇ ਨਹੀਂ ਕਢਵਾਉਣੇ ਚਾਹੁੰਦੇ? ਤਾਂ ਬੁਨਿਆਦੀ ਬਚਤ ਬੈਂਕ ਜਮ੍ਹਾ ਖਾਤਾ ਖੋਲ੍ਹੋ। ਤੁਹਾਨੂੰ ਘੱਟੋ-ਘੱਟ ਬਕਾਇਆ ਰੱਖਣ ਦੀ ਲੋੜ ਨਹੀਂ ਅਤੇ ਇਹ ਇਕ ਨਿਯਮਿਤ ਬੈਂਕ ਖਾਤੇ ਵਾਂਗੂ ਕੰਮ ਕਰਦਾ ਹੈ – ਸਿਰਫ਼ ਇਹਦੀਆਂ ਕੁਝ ਬੰਦਸ਼ਾਂ ਹਨ। ਜਿਵੇਂ ਕਿ ਤੁਸੀਂ ਇਕ ਮਹੀਨੇ ਵਿੱਚ ਖਾਤੇ ਵਿੱਚੋਂ ਵੱਧ ਤੋਂ ਵੱਧ ਚਾਰ ਵਾਰੀ ਮੁਫ਼ਤ ਪੈਸੇ ਕਢਵਾ ਸਕਦੇ ਹੋ, ਕਿਸੇ ਵੀ ਸਾਧਨ ਰਾਹੀਂ, ਜਿਵੇਂ ਕਿ ਐਨਈਐਫ਼ਟੀ/ਚੈੱਕ ਕਲੀਅਰਿੰਗ/ਈਐਮਆਈ ਆਦਿ। ਇਸ ਤੋਂ ਇਲਾਵਾ, ਉਸੇ ਬੈਂਕ ਵਿੱਚ ਤੁਸੀਂ ਆਪਣਾ ਬੀਐਸਬੀਡੀ ਖਾਤਾ ਅਤੇ ਕੋਈ ਦੂਜਾ ਬਚਤ ਖਾਤਾ ਨਹੀਂ ਖੋਲ੍ਹ ਸਕਦੇ। ਹੋਰ ਜਾਣਕਾਰੀ ਲਈ ਆਰਬੀਆਈ ਦੀ ਵੈੱਬਸਾਈਟ ਤੇ ਬੀਐਸਬੀਡੀ ਖਾਤੇ ਬਾਰੇ ਅਕਸਰ ਪੁੱਛੇ ਜਾਣ ਵਾਲ਼ੇ ਸਵਾਲ ਪੜ੍ਹੋ।
ਆਡੀਓ
ਬੀਐਸਬੀਡੀਏ ਤੇ ਐਸਐਮਐਸ ਸੁਣਨ ਲਈ ਕਲਿੱਕ ਕਰੋ (ਹਿੰਦੀ ਭਾਸ਼ਾ))
ਬੀਐਸਬੀਡੀਏ ਤੇ ਐਸਐਮਐਸ ਸੁਣਨ ਲਈ ਕਲਿੱਕ ਕਰੋ (ਅੰਗ੍ਰੇਜ਼ੀ ਭਾਸ਼ਾ))
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ