ਧੋਖਾਧੜੀ ਦੇ ਈਮੇਲ, ਕਾਲ ਅਤੇ ਐਸਐਮਐਸ - ਆਰਬੀਆਈ - Reserve Bank of India
ਆਮ ਜਾਣਕਾਰੀ
ਆਮ ਜਾਣਕਾਰੀ
ਵੱਡੀਆਂ ਰਕਮਾਂ ਦੇਣ ਦਾ ਵਾਅਦਾ ਕਰਨ ਵਾਲ਼ੀਆਂ ਅਣਚਾਹੀਆਂ ਈਮੇਲਜ਼, ਕਾਲਜ਼ ਅਤੇ ਸੁਨੇਹੇ ਜ਼ਾਅਲੀ ਹੁੰਦੇ ਹਨ। ਆਪਣੀ ਮਿਹਨਤ ਦੀ ਕਮਾਈ ਨੂੰ ਖ਼ਤਰੇ ਵਿੱਚ ਨਾ ਪਾਓ।
- ਆਰਬੀਆਈ/ ਆਰਬੀਆਈ ਦੇ ਅਧਿਕਾਰੀਆਂ ਅਤੇ/ਜਾਂ ਕਿਸੇ ਔਥਾਰਿਟੀ ਦੇ ਨਾਂ ਤੇ ਕਾਰਡ ਬਲਾਕ ਕੀਤੇ ਜਾਣ ਜਾਂ ਵੱਡੀਆਂ ਰਕਮਾਂ ਦਾ ਵਾਅਦਾ ਕਰਨ ਦੇ ਐਸਐਮਐਸ, ਫ਼ੋਨ, ਈਮੇਲ ਦੇ ਧੋਖੇ ਵਿੱਚ ਨਾ ਆਓ।
- ਕਿਸੇ ਜਾਣਕਾਰ/ ਅਣਜਾਣ ਸੰਗਠਨ ਤੋਂ ਜ਼ਿਆਦਾ ਪੈਸੇ ਲੈਣ ਲਈ ਸ਼ੁਰੂਆਤੀ ਡਿਪਾਜ਼ਿਟ, ਕਮਿਸ਼ਨ ਜਾਂ ਹਸਤਾਂਤਰਣ ਫ਼ੀਸ ਦੇ ਰੂਪ ਵਿੱਚ ਪੈਸੇ ਨਾ ਭੇਜੋ।
- ਆਰਬੀਆਈ ਲੋਕਾਂ ਦੇ ਖਾਤੇ ਨਹੀਂ ਖੋਲ੍ਹਦਾ ਅਤੇ ਨਾ ਹੀ ਇਹ ਕ੍ਰੈਡਿਟ ਜਾਂ ਡੈਬਿਟ ਕਾਰਡ ਦਿੰਦਾ ਹੈ।
- ਆਪਣੇ ਬੈਂਕ ਖਾਤੇ ਦੇ ਵੇਰਵੇ, ਇੰਟਰਨੈਟ ਬੈਂਕਿੰਗ ਯੂਜ਼ਰ ਆਈਡੀ, ਪਾਸਵਰਡ, ਕ੍ਰੈਡਿਟ ਜਾਂ ਡੈਬਿਟ ਕਾਰਡ ਨੰਬਰ, ਸੀਵੀਵੀ, ਏਟੀਐਮ ਪਿੰਨ ਜਾਂ ਓਟੀਪੀ ਕਿਸੇ ਵੀ ਵਿਅਕਤੀ ਨੂੰ ਨਾ ਦੱਸੋ। ਆਰਬੀਆਈ ਜਾਂ ਤੁਹਾਡਾ ਬੈਂਕ ਇਹ ਜਾਣਕਾਰੀ ਕਦੇ ਨਹੀਂ ਮੰਗੇਗਾ।
- ਐਸਐਮਐਸ/ਈਮੇਲ ਰਾਹੀਂ ਮਿਲੇ ਕਿਸੇ ਵੀ ਲਿੰਕ ਤੇ ਕਲਿੱਕ ਕਰਕੇ ਆਪਣੇ ਬੈਂਕ ਖਾਤੇ ਦੇ ਵੇਰਵੇ ਕਦੇ ਨਾ ਦਿਓ। ਕੇਵਲ ਬੈਂਕ ਦੀ ਅਧਿਕ੍ਰਿਤ ਸਾਈਟ ਜਾਂ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੇ ਪਿੱਛਲੇ ਪਾਸੇ ਦਿੱਤੀ ਗਈ ਜਾਣਕਾਰੀ ਤੇ ਹੀ ਭਰੋਸਾ ਕਰੋ।
- ਜੇ ਤੁਹਾਨੂੰ ਵਿਦੇਸ਼ ਜਾਂ ਭਾਰਤ ਦੇ ਅੰਦਰੋਂ ਹੀ ਆਸਾਨੀ ਨਾਲ਼ ਮਿਲਣ ਵਾਲ਼ੀ ਰਕਮ ਦੀ ਕੋਈ ਵੀ ਪੇਸ਼ਕਸ਼ ਮਿਲਦੀ ਹੈ, ਤਾਂ ਸਥਾਨਕ ਪੁਲੀਸ, ਸਾਈਬਰ-ਅਪਰਾਧ ਅਧਿਕਾਰੀਆਂ ਜਾਂ sachet@rbi.org.in, ਤੇ ਸ਼ਿਕਾਇਤ ਦਰਜ ਕਰਾਓ।
*ਜਦੋਂ ਤੁਸੀਂ ਲੈਣ-ਦੇਣ ਸ਼ੁਰੂ ਕਰ ਲਿਆ ਹੋਵੇ, ਅਜਿਹੇ ਮਾਮਲੇ ਨੂੰ ਛੱਡ ਕੇ।
For More Information
For More Information
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ
ਆਪਣੇ ਵਿੱਤ ਨੂੰ ਸੁਰੱਖਿਅਤ ਕਰੋ
ਡਿਜ਼ੀਟਲ ਬੈਂਕਿੰਗ ਤੇ ਜਾਓ
ਬੈਂਕ ਸਮਾਰਟ
ਕੀ ਇਹ ਪੇਜ ਲਾਭਦਾਇਕ ਸੀ?