ਧੋਖਾਧੜੀ ਦੇ ਈ-ਮੇਲ, ਕਾਲ ਅਤੇ ਈ-ਮੇਲ ਤੇ ਐਸਐਮਐਸ - ਆਰਬੀਆਈ - Reserve Bank of India
ਆਰਬੀਆਈ ਦੀਆਂ ਚੇਤਾਵਨੀਆਂ ਬਾਰੇ ਐਸਐਮਐਸ
1.ਇਨਾਮ ਵਿੱਚ ਵੱਡੀ ਰਕਮ ਪਾਉਣ ਲਈ ਫ਼ੀਸ ਜਾਂ ਖ਼ਰਚੇ ਨਾ ਦਿਓ। ਆਰਬੀਆਈ/ ਆਰਬੀਆਈ ਗਵਰਨਰ/ਸਰਕਾਰ ਵੱਲੋਂ ਅਜਿਹੀ ਈਮੇਲ/ਐਸਐਮਐਸ/ ਫ਼ੋਨ ਕਦੇ ਨਹੀਂ ਭੇਜੇ ਜਾਂਦੇ। ਹੋਰ ਜਾਣਕਾਰੀ ਲਈ, 8691960000 ਤੇ ਮਿਸਡ ਕਾਲ ਦਿਓ।
2. ਜੇ ਤੁਹਾਨੂੰ ਆਰਬੀਆਈ/ ਸਰਕਾਰੀ ਸੰਸਥਾ ਤੋਂ ਲਾਟਰੀ ਜਿੱਤਣ ਜਾਂ ਸਸਤੇ ਫ਼ੰਡ ਪਾਉਣ ਦੀ ਪੇਸ਼ਕਸ਼ ਮਿਲਦੀ ਹੈ, ਤਾਂ https://sachet.rbi.org.in/Complaints/Add ਤੇ ਸ਼ਿਕਾਇਤ ਕਰੋ।
ਆਰਬੀਆਈ ਦੀਆਂ ਚੇਤਾਵਨੀਆਂ ਬਾਰੇ ਓਬੀਡੀ
ਧੋਖੇਬਾਜ਼ ਲੋਕ ਤੁਹਾਨੂੰ ਠੱਗਣ ਦਾ ਹਰ ਵਾਰੀ ਕੋਈ ਨਵਾਂ ਤਰੀਕਾ ਲੱਭ ਲੈਂਦੇ ਹਨ। ਕਦੇ ਉਹ ਤੁਹਾਨੂੰ ਲਾਟਰੀ ਦੀ ਰਕਮ ਦਾ ਦਾਅਵਾ ਕਰਨ ਲਈ ਰਿਜ਼ਰਵ ਬੈਂਕ ਵਿੱਚ ਪੈਸੇ ਜਮ੍ਹਾ ਕਰਾਉਣ ਲਈ ਕਹਿਣਗੇ ਜਾਂ ਕਦੇ ਤੁਹਾਡੇ ਨਾਂ ਤੇ ਆਏ ਕਿਸੇ ਸਾਮਾਨ ਨੂੰ ਛੁਡਾਉਣ ਲਈ ਕਸਟਮਜ਼ ਡਿਊਟੀ ਭਰਨ ਲਈ ਕਹਿ ਸਕਦੇ ਹਨ। ਜੇ ਤੁਹਾਨੂੰ ਅਜਿਹੀਆਂ ਪੇਸ਼ਕਸ਼ਾਂ ਮਿਲਦੀਆਂ ਹਨ, ਤਾਂ ਕਿਰਪਾ ਕਰਕੇ ਇਸ ਦੀ ਸਥਾਨਕ ਪੁਲੀਸ ਦੀ ਸਾਈਬਰ ਅਪਰਾਧ ਸ਼ਾਖਾ ਕੋਲ਼ ਜਾਂ sachet.rbi.org.in. ਤੇ ਸ਼ਿਕਾਇਤ ਕਰੋ।
ਅਤੇ ਸੁਣੋ ਆਰਬੀਆਈ ਕੀ ਕਹਿੰਦਾ ਹੈ।
ਆਰਬੀਆਈ ਵਿਅਕਤੀਆਂ ਦੇ ਖਾਤੇ ਨਹੀਂ ਖੋਲ੍ਹਦਾ। ਇਸ ਲਈ ਰਿਜ਼ਰਵ ਬੈਂਕ ਵਿੱਚ ਪੈਸੇ ਜਮ੍ਹਾ ਕਰਾਉਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਸੇ ਅਣਜਾਣ ਵਿਅਕਤੀ ਤੋਂ ਆਏ ਐਸਐਮਐਸ, ਕਾਲ ਜਾਂ ਈਮੇਲ ਦੇ ਬਹਿਕਾਵੇ ਵਿੱਚ ਨਾ ਆਓ ਅਤੇ ਕਿਸੇ ਬੈਂਕ ਖਾਤੇ ਵਿੱਚ ਪੈਸੇ ਜਮ੍ਹਾ ਨਾ ਕਰਾਓ।
ਆਪਣੇ ਬੈਂਕ ਖਾਤੇ ਦੇ ਵੇਰਵੇ ਜਾਂ ਸੀਵੀਵੀ, ਓਟੀਪੀ ਜਾਂ ਪਿੰਨ ਕਿਸੇ ਨੂੰ ਨਾ ਦੱਸੋ। ਰਿਜ਼ਰਵ ਬੈਂਕ ਦੀ ਗੱਲ ਛੱਡੋ, ਤੁਹਾਡਾ ਆਪਣਾ ਬੈਂਕ ਵੀ ਕਦੇ ਐਸਐਮਐਸ, ਫ਼ੋਨ ਜਾਂ ਈਮੇਲ ਤੇ ਅਜਿਹੇ ਵੇਰਵੇ ਨਹੀਂ ਮੰਗੇਗਾ।
ਹੋਰ ਜਾਣਕਾਰੀ ਲਈ rbi.org.in. ਤੇ ਆਰਬੀਆਈ ਦੇ ਚੇਤਾਵਨੀ ਪੇਜ ਤੇ ਵਿਜ਼ਿਟ ਕਰੋ।
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ