ਅਣਅਧਿਕ੍ਰਿਤ ਇਲੈਕਟ੍ਰੌਨਿਕ ਬੈਂਕਿੰਗ ਲੈਣ-ਦੇਣਾਂ ਵਿੱਚ ਗਾਹਕ ਦੀ ਦੇਣਦਾਰੀ ਬਾਰੇ ਐਸਐਮਐਸ
ਤੁਹਾਡੇ ਬੈਂਕ ਖਾਤੇ ਵਿੱਚ ਧੋਖੇ ਨਾਲ਼ ਲੈਣ-ਦੇਣ ਹੋਇਆ ਹੈ? ਆਪਣਾ ਨੁਕਸਾਨ ਸੀਮਤ ਕਰੋ। ਆਪਣੇ ਬੈਂਕ ਨੂੰ ਤੁਰੰਤ ਸੂਚਨਾ ਦਿਓ। ਹੋਰ ਜਾਣਕਾਰੀ ਲਈ 14440 ਤੇ ਮਿਸਡ ਕਾਲ ਦਿਓ।

ਅਣਅਧਿਕ੍ਰਿਤ ਇਲੈਕਟ੍ਰੌਨਿਕ ਬੈਂਕਿੰਗ ਲੈਣ-ਦੇਣਾਂ ਵਿੱਚ ਗਾਹਕ ਦੀ ਦੇਣਦਾਰੀ ਬਾਰੇ ਆਈਵੀਆਰਐਸ
ਜੇ ਕਿਸੇ ਨੇ ਧੋਖੇ ਨਾਲ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਏ ਹਨ, ਤਾਂ ਬੈਂਕ ਨੂੰ ਤੁਰੰਤ ਇਹਦੀ ਸੂਚਨਾ ਦਿਓ। ਬੈਂਕ ਨੂੰ ਸੂਚਨਾ ਦੇਣ ਵੇਲ਼ੇ ਆਪਣੇ ਬੈਂਕ ਤੋਂ ਪਹੁੰਚ-ਰਸੀਦ ਲੈਣੀ ਨਾ ਭੁੱਲੋ। ਰਸੀਦ ਦੀ ਮਿਤੀ ਦੇ 90 ਦਿਨਾਂ ਅੰਦਰ ਬੈਂਕ ਨੂੰ ਤੁਹਾਡੀ ਸ਼ਿਕਾਇਤ ਹੱਲ ਕਰਨੀ ਪਵੇਗੀ।
ਜੇ ਲੈਣ-ਦੇਣ ਤੁਹਾਡੀ ਲਾਪਰਵਾਹੀ ਕਰਕੇ ਹੋਇਆ ਹੈ, ਜਿਵੇਂ ਕਿ ਤੁਹਾਡੇ ਦੁਆਰਾ ਆਪਣਾ ਪਾਸਵਰਡ, ਪਿੰਨ, ਓਟੀਪੀ ਆਦਿ ਦੂਜਿਆਂ ਨੂੰ ਦੱਸਣ ਕਰਕੇ, ਤਾਂ ਆਪਣੇ ਬੈਂਕ ਨੂੰ ਇਸ ਦੀ ਇਤਲਾਹ ਦੇਣ ਤਕ ਹੋਣ ਵਾਲ਼ਾ ਨੁਕਸਾਨ ਤੁਹਾਨੂੰ ਝੱਲਣਾ ਪਵੇਗਾ। ਜੇ ਤੁਹਾਡੇ ਦੁਆਰਾ ਬੈਂਕ ਨੂੰ ਸੂਚਨਾ ਦੇਣ ਦੇ ਬਾਅਦ ਵੀ ਧੋਖੇ ਵਾਲ਼ੇ ਲੈਣ-ਦੇਣ ਜਾਰੀ ਰਹਿੰਦੇ ਹਨ, ਤਾਂ ਬੈਂਕ ਨੂੰ ਇਹਨਾਂ ਰਕਮਾਂ ਦੀ ਭਰਪਾਈ ਕਰਨੀ ਪਵੇਗੀ। ਜੇ ਤੁਸੀਂ ਸੂਚਨਾ ਦੇਣ ਵਿੱਚ ਦੇਰੀ ਕਰੋਗੇ, ਤਾਂ ਤੁਹਾਡਾ ਨੁਕਸਾਨ ਵਧੇਗਾ ਅਤੇ ਇਸ ਦਾ ਫ਼ੈਸਲਾ ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਤੇ ਤੁਹਾਡੇ ਬੈਂਕ ਦੇ ਬੋਰਡ ਦੁਆਰਾ ਪ੍ਰਵਾਣਿਤ ਨੀਤੀ ਦੇ ਆਧਾਰ ਤੇ ਕੀਤਾ ਜਾਵੇਗਾ।
ਆਡੀਓ
ਅਣਅਧਿਕ੍ਰਿਤ ਇਲੈਕਟ੍ਰੌਨਿਕ ਬੈਂਕਿੰਗ ਲੈਣ-ਦੇਣਾਂ ਵਿੱਚ ਗਾਹਕ ਦੀ ਦੇਣਦਾਰੀ ਬਾਰੇ ਐਸਐਮਐਸ ਸੁਣਨ ਲਈ ਕਲਿੱਕ ਕਰੋ (ਹਿੰਦੀ ਭਾਸ਼ਾ)
ਅਣਅਧਿਕ੍ਰਿਤ ਇਲੈਕਟ੍ਰੌਨਿਕ ਬੈਂਕਿੰਗ ਲੈਣ-ਦੇਣਾਂ ਵਿੱਚ ਗਾਹਕ ਦੀ ਦੇਣਦਾਰੀ ਬਾਰੇ ਐਸਐਮਐਸ ਸੁਣਨ ਲਈ ਕਲਿੱਕ ਕਰੋ (ਅੰਗ੍ਰੇਜ਼ੀ ਭਾਸ਼ਾ)
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai[at]rbi[dot]org[dot]in ਤੇ ਲਿੱਖੋ