ਸੁਰੱਖਿਅਤ ਡਿਜ਼ੀਟਲ ਬੈਂਕਿੰਗ ਤੇ ਐਸਐਮਐਸ - ਆਰਬੀਆਈ - Reserve Bank of India
ਸੁਰੱਖਿਅਤ ਡਿਜੀਟਲ ਬੈਂਕਿੰਗ ਬਾਰੇ ਐਸਐਮਐਸ
ਔਨਲਾਈਨ ਬੈਂਕਿੰਗ? ਕੇਵਲ https; ਵਾਲ਼ੀਆਂ ਸਾਈਟਸ ਦੀ ਵਰਤੋਂ ਕਰੋ; ਮੁਫ਼ਤ ਨੈਟਵਰਕ ਤੇ ਬੈਂਕਿੰਗ ਕਰਨ ਤੋਂ ਬਚੋ; ਪਾਸਵਰਡ/ਪਿੰਨ ਨਿਯਮਿਤ ਰੂਪ ਵਿੱਚ ਬਦਲਦੇ ਰਹੋ ਅਤੇ ਕਿਸੇ ਨਾਲ਼ ਸਾਂਝਾ ਨਾ ਕਰੋ। ਹੋਰ ਜਾਣਕਾਰੀ ਲਈ, 14440 ਤੇ ਮਿਸਡ ਕਾਲ ਦਿਓ।

ਸੁਰੱਖਿਅਤ ਡਿਜੀਟਲ ਬੈਂਕਿੰਗ ਬਾਰੇ ਆਈਵੀਆਰਐਸ
ਆਪਣੇ ਬੈਂਕ ਕੋਲ਼ ਆਪਣਾ ਮੋਬਾਇਲ ਨੰਬਰ ਅਤੇ ਈ-ਮੇਲ ਰਜਿਸਟਰ ਕਰਾਓ, ਤਾਂ ਜੋ ਤੁਹਾਨੂੰ ਅਲਰਟਸ ਤੁਰੰਤ ਮਿਲਣ। ਜੇ ਤੁਹਾਨੂੰ ਕਿਸੇ ਅਜਿਹੇ ਲੈਣ-ਦੇਣ ਬਾਰੇ ਅਲਰਟ ਮਿਲਦਾ ਹੈ, ਜੋ ਤੁਸੀਂ ਨਹੀਂ ਕੀਤਾ ਜਾਂ ਕਿਸੇ ਨੂੰ ਅਧਿਕ੍ਰਿਤ ਨਹੀਂ ਕੀਤਾ, ਤਾਂ ਤੁਸੀਂ ਤੁਰੰਤ ਆਪਣੇ ਬੈਂਕ ਨਾਲ਼ ਸੰਪਰਕ ਕਰ ਸਕਦੇ ਹੋ। ਔਨਲਾਈਨ ਬੈਂਕਿੰਗ ਕਰਨ ਵੇਲ਼ੇ ਤੁਹਾਨੂੰ ਕੁਝ ਹੋਰ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਦਾਹਰਣ ਲਈ, ਆਪਣੇ ਮੋਬਾਇਲ, ਈ-ਮੇਲ ਜਾਂ ਵਾਲੇਟ ਵਿੱਚ ਮਹੱਤਵਪੂਰਣ ਬੈਂਕਿੰਗ ਡੇਟਾ ਸਟੋਰ ਨਾ ਕਰੋ। ਔਨਲਾਈਨ ਬੈਂਕਿੰਗ ਲਈ ਕੇਵਲ ਤਸਦੀਕ ਕੀਤੀਆਂ, ਸੁਰੱਖਿਅਤ ਅਤੇ ਭਰੋਸੇਮੰਦ ਵੈੱਬਸਾਈਟਸ ਦੀ ਵਰਤੋਂ ਕਰੋ, ਜਿਵੇਂ ਕਿ https; ਨਾਲ਼ ਸ਼ੁਰੂ ਹੋਣ ਵਾਲ਼ੀਆਂ ਸਾਈਟਸ। ਪਬਲਿਕ, ਓਪਨ ਜਾਂ ਮੁਫ਼ਤ ਨੈਟਵਰਕ ਰਾਹੀਂ ਬੈਂਕਿੰਗ ਕਰਨ ਤੋਂ ਬਚੋ। ਆਪਣੇ ਔਨਲਾਈਨ ਬੈਂਕਿੰਗ ਪਾਸਵਰਡ ਅਤੇ ਪਿੰਨ ਬਦਲੋ। ਜੇ ਤੁਹਾਡਾ ਏਟੀਐਮ ਕਾਰਡ, ਕ੍ਰੈਡਿਟ ਕਾਰਡ, ਪ੍ਰੀਪੇਡ ਕਾਰਡ ਗੁਆਚ ਜਾਂ ਚੋਰੀ ਹੋ ਜਾਵੇ, ਤਾਂ ਉਸ ਨੂੰ ਤੁਰੰਤ ਬਲਾਕ ਕਰ ਦਿਓ।
ਆਡੀਓ
ਸੇਫ ਡਿਜ਼ੀਟਲ ਬੈਂਕਿੰਗ ਤੇ ਐਸਐਮਐਸ (ਹਿੰਦੀ ਭਾਸ਼ਾ)
ਸੁਰੱਖਿਅਤ ਡਿਜ਼ੀਟਲ ਬੈਂਕਿੰਗ ਤੇ ਐਸਐਮਐਸ (ਅੰਗਰੇਜ਼ੀ ਭਾਸ਼ਾ)
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ